Thursday, April 25, 2024

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ) –
ਬੇਅਦਬੀ ਮਾਮਲਾ – ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਬਰਨਾਲਾ ਵਿਖੇ ਸਿਟ (SIIT) ਸਾਹਮਣੇ ਪੇਸ਼ ਹੋ ਕੇ ਅਕਸ਼ੇ ਕੁਮਾਰ ਦੇ ਫਲ਼ੈਟ `ਤੇ ਡੇਰਾ ਮੁਖੀ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਦੇ ਸਬੂਤ ਸੌਂਪਣ ਦਾ ਕੀਤਾ ਦਾਅਵਾ।
               ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ – 30 ਦਸੰਬਰ ਨੂੰ ਪੈਣਗੀਆਂ ਵੋਟਾਂ, ਨਤੀਜੇ 31 ਨੂੰ ।
              ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਅਤੇ ਧਰਮਵੀਰ ਗਾਂਧੀ ਵਲੋਂ ਇਨਸਾਫ ਮਾਰਚ ਕੱਲ, ਤਲਵੰਡੀ ਸਾਬੋ ਤੋਂ ਹੋਵੇਗਾ ਆਰੰਭ।
           ਟਕਸਾਲੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਇਨਸਾਫ ਮਾਰਚ ਸ਼ਾਮਲ ਹੋਣ ਤੋਂ ਇਨਕਾਰ – ਕਿਹਾ ਬਾਦਲਾਂ ਖਿਲਾਫ ਹਮਖਿਆਲੀਆਂ ਨਾਲ ਬਣਾਵਾਂਗੇ ਆਮ ਸਹਿਮਤੀ।
             ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ `ਚ ਕਮਰਸ਼ੀਅਲ ਬੈਂਕਾਂ ਦੀ ਕਰਜ਼ਾ ਮੁਆਫੀ ਦੇ ਸਰਟੀਫੀਕੇਟ ਵੰਡੇ, 109000 ਕਿਸਾਨਾਂ ਦਾ ਮਾਫ ਹੋਵੇਗਾ ਕਰਜ਼ਾ ।
               ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਜੀ.ਕੇ `ਤੇ ਭਿਸ਼ਟਾਚਾਰ ਦੇ ਕੇਸ ਦਾ ਫੈਸਲਾ ਅਦਾਲਤ ਨੇ ਰੱਖਿਆ ਸੁਰੱਖਿਅਤ।
             ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ 8 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 10 ਸਾਲਾਂ ਦੌਰਾਨ ਕੀਤੀਆਂ ਗਲਤੀਆਂ ਦੀ ਮੰਗੇਗੀ ਮੁਆਫੀ।
               ਸੁਨੀਲ ਜਾਖੜ ਦਾ ਤੰਜ਼- ਸੁਖਬੀਰ ਬਾਦਲ ਹੁਣ ਕਿਹੜੇ ਕਿਹੜੇ ਗੁਨਾਹਾਂ ਦੀ ਮੰਗੇਗਾ ਮੁਆਫੀ।
               ਸੁਖਬੀਰ ਬਾਦਲ ਨੂੰ ਪੰਥ ਵਿਚੋਂ ਖਾਰਿਜ਼ ਕੀਤਾ ਜਾਵੇ- ਸਿਮਰਜੀਤ ਬੈਂਸ।
               ਸਿੱਖ ਕੌਮ ਅਕਾਲੀਆਂ ਨੂੰ ਕਦੀ ਮਾਫ ਨਹੀਂ ਕਰੇਗੀ- ਰਣਜੀਤ ਸਿੰਘ ਬ੍ਰਹਮਪੁਰਾ।
               1984 ਸਿੱਖ ਕਤਲੇਆਮ- ਜਗਦੀਸ਼ ਟਾਈਟਲਰ ਦਾ ਕੇਸ ਵੀ ਸਿਟ (SIIT) ਨੂੰ ਦਿੱਤਾ ਜਾਵੇ – ਭਾਜਪਾ ਆਗੂ ਆਰ.ਪੀ ਸਿੰਘ ।
               ਪੰਜਾਬ ਵਿੱਚ ਦਿਖੇ ਅੱਤਵਾਦੀ ਜਾਕਿਰ ਮੂਸਾ ਦੀ ਭਾਲ `ਚ ਲੁਧਿਆਣਾ ਵਿਖੇ ਹਾਈ ਅਲਰਟ, ਕੀਤਾ ਸਰਚ ਆਪਰੇਸ਼ਨ ।
               1984 ਸਿੱਖ ਕਤਲੇਆਮ ਮਾਮਲੇ ਦੇ ਗਵਾਹ ਅਭਿਸ਼ੇਕ ਵਰਮਾ ਨੂੰ ਈਮੇਲ `ਤੇ ਮਿਲੀ ਪਰਿਵਾਰ ਸਮੇਤ ਮਾਰਨ ਦੀ ਧਮਕੀ।
               ਲੁਧਿਆਣਾ ਸਿਟੀ ਸੈਂਟਰ ਘੋਟਾਲਾ- ਸੁਮੇਧ ਸੈਣੀ ਦੀ ਪਟੀਸ਼ਨ `ਤੇ ਹੋਈ ਸੁਣਵਾਈ।
               ਕੋਹਰੇ ਤੇ ਧੁੰਦ ਕਾਰਣ ਬਠਿੰਡਾ ਚੰਡੀਗੜ ਹਾਈਵੇਅ `ਤੇ ਬਰਨਾਲਾ ਨੇੜੇ ਹਾਦਸਾ – ਪੁਲਿਸ ਦੇ 2 ਮੁਲਾਜ਼ਮਾਂ ਦੀ ਮੌਤ 2 ਜਖਮੀ।
               ਰਾਣਾ ਗੁਰਜੀਤ ਸੋਢੀ ਨੇ ਅੰਮ੍ਰਿਤਸਰ ਲੱਗੇ ਪਾਈਟੈਕਸ ਮੇਲੇ ਦਾ ਕੀਤਾ ਦੌਰਾ – ਖਰੀਦਦਾਰੀ ਵੀ ਕੀਤੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply