Thursday, April 25, 2024

ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਯਾਦ `ਚ ਮਨਾਇਆ ਝੰਡਾ ਦਿਵਸ

ਭੀਖੀ/ਮਾਨਸਾ, 7 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤੀ ਸੈਨਾਵਾਂ ਵਲੋਂ ਭਾਰਤ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ PUNJ0712201801ਜ਼ਿਲ੍ਹਾ ਸੈਨਿਕ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਵਿਖੇ ਫੋਰਸਿਜ਼ ਫਲੈਗ ਡੇਅ (ਝੰਡਾ ਦਿਵਸ) ਮਨਾਇਆ ਗਿਆ।ਝੰਡਾ ਦਿਵਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਰਾਜੇਸ਼ ਤ੍ਰਿਪਾਠੀ ਦੇ ਝੰਡਾ ਬੈਜ਼ ਲਗਾ ਕੇ ਕੀਤੀ ਗਈ।ਉਨ੍ਹਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਛਪੀ ਰਣ ਯੋਧੇ ਕਿਤਾਬ ਨੂੰ ਰਿਲੀਜ਼ ਵੀ ਕੀਤਾ।
    ਮਨਾਏ ਗਏ ਝੰਡਾ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤ੍ਰਿਪਾਠੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਨੇ ਦੇਸ਼ ਲਈ ਆਪਣਾ ਆਪ ਵਾਰ ਦਿੱਤਾ, ਜਿਨ੍ਹਾਂ ਸਦਕੇ ਅਸੀਂ ਅੱਜ ਅਜ਼ਾਦੀ ਦਾ ਨਿੱੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਮੌਕੇ ਇਕੱਤਰ ਕੀਤੀ ਗਈ ਰਾਸ਼ੀ ਫੌਜ਼ ਦੇ ਭਲਾਈ ਕੰਮਾਂ ਵਿਚ ਖਰਚ ਕੀਤੀ ਜਾਵੇਗੀ।
    ਇਸ ਝੰਡਾ ਦਿਵਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਗੁਰਜੋਤ ਸਿੰਘ, ਜਸਕਰਨ ਸਿੰਘ, ਬਲਜੀਤ ਸਿੰਘ, ਨੈਬ ਸਿੰਘ, ਜ਼ਿਲ੍ਹਾ ਇੰਚਾਰਜ ਜੀ.ਓ.ਜੀ (ਗਾਰਡੀਅਨ ਆਫ਼ ਗਵਰਨੈਸ) ਬੀ.ਐਸ ਕੂਨਰ ਅਤੇ ਕੈਪਟਨ ਅਜੀਤ ਸਿੰਘ ਮੌਜੂਦ ਸਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply