Thursday, April 18, 2024

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) –
            ਜੰਮੂ ਕਸ਼ਮੀਰ ਦੇ ਪੁੰਛ ਮਾਰਗ `ਤੇ ਵੱਡਾ ਸੜਕ ਹਾਦਸਾ – 12 ਦੀ ਮੌਤ, ਕਈ ਜਖਮੀ।
            ਤਲਵੰਡੀ ਸਾਬੋ ਤੋਂ ਖਹਿਰਾ ਧੜੇ ਦਾ ਇਨਸਾਫ ਮਾਰਚ ਸ਼ੁਰੂ, ਬੈਂਸ ਭਰਾ ਅਤੇ ਧਰਮਵੀਰ ਗਾਂਧੀ ਹੋਏ ਸ਼ਾਮਲ – 180 ਕਿਲੋਮੀਟਰ ਦਾ ਸਫਰ ਤੈਅ ਕਰ ਕੇ 16 ਦਸੰਬਰ ਨੂੰ ਪੁੱਜੇਗਾ ਪਟਿਆਲਾ ।
            ਮਾਰਚ ਤੋਂ ਪਹਿਲਾਂ ਵੱਡੇ ਇੱਕਠ `ਚ ਸੁਖਪਾਲ ਖਹਿਰਾ ਨੇ ਬਾਦਲ ਕੋਲੋਂ ਫਖਰੇ ਕੌਮ ਐਵਾਰਡ ਵਾਪਸ ਲੈਣ, ਬਾਦਲਾਂ ਖਿਲਾਫ ਐਫ.ਆਈ.ਆਰ ਦਰਜ਼ ਕਰਨ ਤੇ ਜਥੇਦਾਰ ਵਲੋਂ ਕੈਪਟਨ ਨੂੰ ਸ੍ਰੀ ਅਕਾਲ ਤਖਤ ਸਾਹਿਬ `ਤੇ ਬੁਲਾਉਣ ਸਬੰਧੀ ਤਿੰਨ ਮਤੇ ਕੀਤੇ ਪੇਸ਼।
             ਪਾਰਟੀਆਂ ਬਦਲਣ `ਚ ਮਾਹਿਰ ਖਹਿਰਾ ਲੋਕਾਂ ਨੂੰ ਬਣਾ ਰਿਹੈ ਮੂਰਖ – ਰਾਜਾ ਵੜਿੰਗ।
             ਬਰਗਾੜੀ ਮੋਰਚਾ ਖਤਮ ਹੋ ਰਿਹਾ ਹੈ, ਇਸ ਲਈ ਇਨਾਸਫ ਮੋਰਚਾ ਕੀਤਾ ਸ਼ੁਰੂ, ਸਭ ਕਾਂਗਰਸ ਦੀ ਚਾਲ – ਦਲਜੀਤ ਸਿੰਘ ਚੀਮਾ।
             ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ – ਪੈਸੰਜਰ ਕੇਬਲ ਕਾਰ (ਰੋਪ ਵੇਅ) ਦਾ ਹੋਇਆ ਟਰਾਇਲ ।
             10 ਸਾਲਾਂ ਦੀਆਂ ਗਲਤੀਆਂ ਲਈ ਬਾਦਲ ਪਰਿਵਾਰ ਨੇ ਅਕਾਲੀ ਆਗੂਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਕੀਤੀ ਹੋਈਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ, ਅਖੰਡ ਪਾਠ ਕਰਵਾਇਆ ਪ੍ਰਾਰੰਭ।
             ਵੱਡੇ ਤੇ ਛੋਟੇ ਬਾਦਲ ਨੇ ਭਾਂਡੇ ਮਾਂਜੇ ਤੇ ਜੋੜੇ ਝਾੜੇ- ਹਰਸਿਮਰਤ ਬਾਦਲ ਤੇ ਬੀਬੀ ਜਗੀਰ ਕੌਰ ਨੇ ਪਕਾਏ ਪ੍ਰਸ਼ਾਦੇ।
             ਦੋ ਦਿਨ ਸਿਰਫ ਸੇਵਾ ਕਰਾਂਗੇ ਅਤੇ ਇਸ ਉਪਰੰਤ ਪ੍ਰੈਸ ਕਾਨਫਰੰਸ ਕਰ ਕੇ ਦੇਵਾਂਗੇ ਹਰ ਸਵਾਲ ਦਾ ਜਵਾਬ – ਪ੍ਰਕਾਸ਼ ਸਿੰਘ ਬਾਦਲ।
             ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਦਾ ਹਿੱਸਾ ਦੱਸਦਿਆਂ ਬਖਸ਼ਾਈ ਭੁੱਲ।
             ਦਾੜਾ ਖੁੱਲਾ ਛੱਡ ਕੇ ਨਵੇਂ ਰੂਪ `ਚ ਦਿਖੇ ਸੁਖਬੀਰ ਸਿੰਘ ਬਾਦਲ।
             ਲੋਕ ਸਭਾ ਚੋਣਾਂ ਨੂੰ ਦੇਖਦਿਆਂ ਬਾਦਲਾਂ ਵਲੋਂ ਕੀਤਾ ਜਾ ਰਹੈ ਡਰਾਮਾ- ਕੈਪਟਨ ਅਮਰਿੰਦਰ ਸਿੰਘ
              ਕਿਹੜੀਆਂ ਗਲਤੀਆਂ ਦੀ ਭੁੱਲ ਬਖਸ਼ਾ ਰਿਹੈ ਅਕਾਲੀ ਦਲ ਦੱਸੇ – ਤ੍ਰਿਪਤ ਬਾਜਵਾ।

              ਸੁਖਬੀਰ ਬਾਦਲ ਕਹਿੰਦਾ ਕਿ ਕੋਈ ਗਲਤੀ ਨਹੀਂ ਕੀਤੀ ਤਾਂ ਭੁੱਲ ਕਾਹਦੀ ਬਖਸ਼ਾਉਣ ਗਏ – ਸੁਨੀਲ ਜਾਖੜ।         
             ਧਾਰਮਿਕ ਅਵੱਗਿਆਾ ਦੀ ਮਾਫੀ ਮੰਗੀ ਜਾਂਦੀ ਹੈ, ਕਨੂੰਨੀ ਪੱਖ ਦੀ ਨਹੀਂ – ਅਵਤਾਰ ਸਿੰਘ ਮੱਕੜ।
              ਬਾਦਲਾਂ ਨੇ ਭੁੱਲ ਬਖਸ਼ਾਉਣ ਦੀ ਅਰਦਾਸ ਕਰ ਕੇ ਕੀਤਾ ਡਰਾਮਾ – ਲਾਮ ਲਸ਼ਕਰ ਨਾਲ ਨਹੀਂ ਮਿਲਦੀ ਪਾਪਾਂ ਦੀ ਮਾਫੀ – ਟਕਸਾਲੀ ਆਗੂ ਬ੍ਰਹਮਪੁਰਾ।
               ਸਰਕਾਰ ਨੇ ਮੰਗਾਂ ਮੰਨਣ ਦੀ ਹਾਮੀ ਭਰੀ ਤਾਂ ਸਲਾਹ ਮਸ਼ਵਰਾ ਕਰ ਕੇ ਵਾਪਸ ਲਿਆ ਜਾ ਸਕਦਾ ਹੈ ਬਰਗਾੜੀ ਮੋਰਚਾ- ਦਾਦੂਵਾਲ।
               ਜਨਤਾ ਦੀ ਕਚਹਿਰੀ `ਚ ਜਾ ਕੇ ਅਕਾਲੀਆਂ ਨੂੰ ਮੰਗਣੀ ਚਾਹੀਦੀ ਹੈ ਕੀਤੀ ਗਲਤੀਆਂ ਦੀ ਮਾਫੀ – ਸੁਖਜਿੰਦਰ ਸਿੰਘ ਰੰਧਾਵਾ।
               ਮਾਫੀ ਭੁੱਲਾਂ ਦੀ ਮਿਲਦੀ ਹੈ ਪਾਪਾਂ ਦੀ ਨਹੀਂ, ਬਿਨਾਂ ਬੁਲਾਏ ਕੋਰ ਕਮੇਟੀ ਦੇ ਸਿਆਸੀ ਫੈਸਲੇ `ਤੇ  ਅਕਾਲ ਤਖਤ ਸਾਹਿਬ ਗਏ ਬਾਦਲ – ਭਗਵੰਤ ਮਾਨ।
                ਰਾਮ ਮੰਦਰ ਨਾ ਬਣਿਆ ਤਾਂ ਡੇਗ ਦਿੱਤੀ ਜਾਵੇਗੀ ਭਾਜਪਾ ਦੀ ਮੋਦੀ ਸਰਕਾਰ – ਸੁਭਰਾਮਨੀਅਮ ਸਵਾਮੀ।
                ਡਰਾਇਵਿੰਗ ਲਾਇਸੈਂਸ ਤੇ ਵਾਹਣਾਂ ਦੀ ਆਰ.ਸੀ ਨਾਲ ਰੱਖਣ ਦਾ ਝੰਜਟ ਖਤਮ- ਹਿਮਾਚਲ ਦੇ ਊਨਾ `ਚ ਡਿਜ਼ੀਟਲ ਕਾਪੀ ਨੂੰ ਮਨਜ਼ੂਰੀ।

 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply