Tuesday, April 16, 2024

ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿਸਤਾਨ ਵਿਚਾਲੇ ਕਾਰੋਬਾਰ ਖੁੱਲਣ ਦੀ ਸੰਭਾਵਨਾ – ਬਰਾੜ

ਪੰਜਾਬ ਦੇ ਮੁੱਖ ਸਕੱਤਰ ਨੇ ਪਾਈਟੈਕਸ ਦਾ ਕੀਤਾ ਦੌਰਾ, ਕਿਹਾ ਆਈ.ਸੀ.ਪੀ ਦਾ ਵਿਸਥਾਰ ਛੇਤੀ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਬਰਾੜ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ PUNJ0812201817ਕਾਰੋਬਾਰ ਨੂੰ ਬੜਾਵਾ ਦੇਣ ਨਾਲ ਹੀ ਦੋਵਾਂ ਦੇਸ਼ਾਂ ਦੇ ਸੰਬੰਧਾਂ `ਚ ਸੁਧਾਰ ਹੋ ਸਕਦਾ ਹੈ।ਜਿਸ ਦੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਵਚਰਨਬੱਧ ਹੈ।ਇਸੇ ਲੜੀ `ਚ ਰਾਜ ਸਰਕਾਰ ਨੇ ਆਈ.ਸੀ.ਪੀ ਨੂੰ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਸਕੱਤਰ ਸ਼ੁਕਰਵਾਰ ਨੂੰ ਸਥਾਨਕ ਰਣਜੀਤ ਐਵੇਨਿਊ `ਚ ਪੀ.ਅੇਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ ਪਾਈਟੈਕਸ-2018 ਦਾ ਦੌਰਾ ਕਰਨ ਮਗਰੋਂ ਸਨਅਤਕਾਰਾਂ, ਨਿਵੇਸ਼ਕਾਂ ਅਤੇ ਕਾਰੋਬਾਰੀਆਂ ਨਾਲ ਗੱਲਬਾਤ ਕਰ ਰਹੇ ਸਨ।
ਉਨਾਂ ਕਿਹਾ ਕਿ ਪੀ.ਅੇਚ.ਡੀ ਚੈਂਬਰ ਆਫ ਕਾਮਰਸ ਦਾ ਇਹ ਆਯੋਜਨ ਪੰਜਾਬ ਦੀ ਕਾਰੋਬਾਰੀ ਅਤੇ ਵਪਾਰਕ ਤਰੱਕੀ `ਚ ਮੀਲ ਦਾ ਪੱਥਰ ਸਾਬਤ ਹੋਵੇਗਾ।ਉਨਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਲ ਕਾਰੋਬਾਰ ਨੂੰ ਹੋਰ ਬੜਾਵਾ ਦਿੱਤਾ ਜਾਵੇ, ਕਿਉਂਕਿ ਕਾਰੋਬਾਰ ਵਧਾਉਣ ਨਾਲ ਹੀ ਦੋਵਾਂ ਦੇਸ਼ਾਂ ਦੇ ਸੰਬੰਧਾਂ `ਚ ਸੁਧਾਰ ਹੋ ਸਕਦਾ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਕਰਤਾਰਪੁਰ ਕੋਰੀਡੋਰ ਜਿੱਥੇ ਦੋਵਾਂ ਦੇਸ਼ਾਂ ਦੇ ਧਾਰਮਿਕ ਸੰਬੰਧਾਂ `ਚ ਸੁਧਾਰ ਲਿਆਵੇਗਾ, ਉਥੇ ਹੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਤਾਰਪੁਰ ਕੋਰੀਡੋਰ ਰਾਂਹੀ ਦੋਵਾਂ ਦੇਸ਼ਾਂ `ਚ ਕਾਰੋਬਾਰ ਦੇ ਲਈ ਵੀ ਇੱਕ ਨਵਾਂ ਰਸਤਾ ਖੁੱਲਣ ਦੀ ਆਸ ਹੈ।ਉਨਾਂ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ `ਤੇ ਆਈ.ਸੀ.ਪੀ ਦਾ ਨਿਰਮਾਣ ਭਾਰਤ ਸਰਕਾਰ ਨੇ ਕੀਤਾ ਹੈ, ਪ੍ਰੰਤੂ ਸਮੇਂ ਦੇ ਨਾਲ-ਨਾਲ ਇੱਥੇ ਟਰੈਫਿਕ ਬਹੁਤ ਵੱ ਗਿਆ ਹੈ।ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਆਪਣੀ ਸਰਹੱਦ `ਚ ਆਈ.ਸੀ.ਪੀ ਦੇ ਵਿਸਥਾਰ ਦੇ ਨਾਲ-ਨਾਲ ਵੇਅਰਹਾਊਸਿੰਗ ਸਹੂਲਤ ਵਧਾਉਣ ਦਾ ਵੀ ਫੈਸਲਾ ਕੀਤਾ ਹੈ।ਇਸ ਦੇ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਆਈ.ਸੀ.ਪੀ ਤੇ ਜਨ ਸੇਵਾਵਾਂ ਦੇ ਵਿਸਥਾਰ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਕਾਫੀ ਮਦਦ ਮਿਲੇਗੀ।
ਅੰਮ੍ਰਿਤਸਰ ਦੇ ਜ਼ਿਲਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਾਂਘਾ ਨੇ ਮੁੱਖ ਸਕੱਤਰ ਦਾ ਇਥੇ ਪਹੁੰਚਣ `ਤੇ ਸਵਾਗਤ ਕਰਦੇ ਹੋਏ ਕਿਹਾ ਕਿ ਸਰਹੱਦੀ ਜਿਲਿਆਂ ਦੇ ਲੋਕਾਂ ਨੂੰ ਪਾਈਟੈਕਸ ਦਾ ਇੰਤਜਾਰ ਰਹਿੰਦਾ ਹੈ। ਇਹ ਆਯੋਜਨ ਇਥੋਂ ਦੇ ਲੋਕਾਂ ਦੀ ਰੂਟੀਨ ਹਿੱਸਾ ਬਣ ਚੁੱਕਿਆ ਹੈ।ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਕਿਹਾ ਕਿ ਰਾਜ ਸਰਕਾਰ ਦੇ ਸਹਿਯੋਗ ਨਾਲ ਪਾਈਟੈਕਸ ਦਾ ਹਰ ਸਾਲ ਵਿਸਥਾਰ ਕੀਤਾ ਜਾ ਰਿਹਾ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply