Thursday, April 25, 2024

ਫੌਜੀ ਪਰਿਵਾਰਾਂ ਲਈ ਮੁੱਖ ਸਕੱਤਰ ਪੰਜਾਬ ਨੇ ਦਿੱਤਾ ਚੰਦਾ, ਪਾਈਟੈਕਸ ਮੇਲੇ `ਚ ਸਟਾਲ ਦੀ ਸਰਾਹਨਾ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਵਪਾਰ ਮੇਲੇ ਪਾਇਟੈਕਸ ਵਿਚ ਝੰਡਾ ਦਿਵਸ ਸਬੰਧੀ PUNJ0812201818ਸੈਨਿਕ ਵੈਲਫੇਅਰ ਵਿਭਾਗ ਵੱਲੋਂ ਲਗਾਏ ਗਏ ਸਟਾਲ ਉਤੇ ਪਹੁੰਚ ਕੇ ਫੌਜੀ ਪਰਿਵਾਰਾਂ ਲਈ ਚੰਦਾ ਦਿੱਤਾ।ਦੱਸਣਯੋਗ ਹੈ ਕਿ ਉਹ ਬੀਤੀ ਸ਼ਾਮ ਪਾਇਟੈਕਸ ਵਿਚ ਸ਼ਿਰਕਤ ਕਰਨ ਅਤੇ ਦੇਸ਼ ਭਰ ਵਿਚੋਂ ਆਏ ਵਪਾਰੀਆਂ ਤੇ ਉਦਮੀਆਂ ਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ ’ਤੇ ਆਏ ਸਨ।ਉਨਾਂ ਵਿਭਾਗ ਵੱਲੋਂ ਮੇਲੇ ਵਿਚ ਲਗਾਏ ਗਏ ਸਟਾਲ ਦੀ ਸਰਾਹਨਾ ਕਰਦੇ ਕਿਹਾ ਕਿ ਸਾਡੇ ਬਹਾਦਰ ਫੌਜੀ, ਜੋ ਕਿ ਦੇਸ਼ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ, ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨੀ ਅਤੇ ਉਨਾਂ ਦੇ ਮੁੜ ਵਸੇਬੇ ਲਈ ਸਾਨੂੰ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਹ ਕੇਵਲ ਵਿੱਤੀ ਸਹਾਇਤਾ ਨਹੀਂ, ਬਲਕਿ ਫੌਜ ਨਾਲ ਮਾਨਿਸਕ  ਤੌਰ ’ਤੇ ਖੜੇ ਹੋਣ ਦਾ ਸੰਕੇਤ ਵੀ ਹੈ।
          ਡਿਪਟੀ ਡਾਇਰੈਕਟ ਸੈਨਿਕ ਵੈਲਫੇਅਰ ਵਿਭਾਗ ਸ੍ਰੀ ਗੁਰਿੰਦਰਜੀਤ ਸਿੰਘ ਗਿੱਲ ਨੇ ਇਸ ਮੌਕੇ ਮੁੱਖ ਸਕੱਤਰ ਦੇ ਝੰਡੇ ਦਾ ਬੈਜ ਲਗਾ ਕੇ ਉਨਾਂ ਨੂੰ ਜੀ ਆਇਆਂ ਕਿਹਾ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪਾਇਟੈਕਸ ਮੇਲੇ ਵਿਚ ਆਏ ਅਧਿਕਾਰੀ ਤੇ ਵਪਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਉਂਦੇ ਲੋਕ ਵੀ ਸੈਨਿਕ ਪਰਿਵਾਰਾਂ ਦੀ ਭਲਾਈ ਲਈ ਫੰਡ ਦੇ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਚੇਅਰਮੈਨ ਆਰ.ਐਸ ਸਚਦੇਵਾ ਤੇ ਹੋਰ ਅਧਿਕਾਰੀ ਵੀ ਉਨਾਂ ਨਾਲ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply