Friday, April 19, 2024

ਸਵੱਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਤਰਨ ਤਾਰਨ ਵੱਲ ਕੀਤੀ ਰਵਾਨਾ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – 6 ਦਸੰਬਰ ਤੋਂ ਅੰਮ੍ਰਿਤਸਰ ਵਿੱਚ ਆਈ ਸਵੱਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਨੂੰ ਅੱਜ ਕਾਂਗਰਸ PUNJ0812201821ਜਿਲਾ ਪ੍ਰਧਾਨ ਜੁਗਲ ਕਿਸ਼ੋਰ ਅਤੇ ਜ਼ਿਲਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਸਥਾਨਕ ਰਾਮ ਆਸ਼ਰਮ ਸੀਨੀਅਰ ਸਕੈਂਡਰੀ ਸਕੂਲ ਤੋਂ ਹਰੀ ਝੰਡੀ ਦੇ ਕੇ ਜ਼ਿਲਾ ਤਰਨਤਾਰਨ ਵੱਲ ਰਵਾਨਾ ਕੀਤਾ ਗਿਆ।ਜੁਗਲ ਕਿਸ਼ੋਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਕੇਂਦਰ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੇ ਤਹਿਤ ਭੋਜਨ ਦੀ ਪੈਦਾਵਰ ਤੋਂ ਲੈ ਕੇ ਪਲੇਟ ਵਿੱਚ ਜਾਣ ਤੇ ਖਾਣ ਤੱਕ ਭੋਜਨ ਦੀ ਸੁਰਖਿੱਅਤਾ ਨੂੰ ਕਾਇਮ ਰੱਖਣਾ ਹੈ।ਡਾ. ਭਾਗੋਵਾਲੀਆ ਨੇ ਕਿਹਾ ਕਿ ਇਨਾਂ ਤਿੰਨਾਂ ਦਿਨਾਂ ਵਿੱਚ ਭਾਵ 6 ਤੋਂ 8 ਦਸੰਬਰ ਤੱਕ ਵੱਖ-ਵੱਖ ਫੂਡ ਬਿਜਨੈਸ ਆਪਰੇਟਰਾਂ ਨੂੰ ਭੋਜਨ ਦੀ ਗੁਣਵੱਤਾ ਬਣਾਏ ਰੱਖਣ ਲਈ ਵੱਖ-ਵੱਖ ਸਥਾਨਾਂ ਤੇ ਟਰੇਂਡ ਕੀਤਾ ਗਿਆ ਹੈ ਤੇ ਸਰਟੀਫਿਕੇਟ ਵੀ ਦਿਤੇ ਗਏ ਹਨ।ਇਸੇ ਤਰਾਂ ਹੀ ਫੂਡ ਟੈਸਟਿੰਗ ਵੈਨ ਵਿੱਚ ਕੁੱਝ 116 ਸੈਂਪਲ ਜਿਵੇਂ ਕਿ ਦੁੱਧ, ਦਹੀ, ਪਨੀਰ, ਪੀਸੀ ਲਾਲ ਮਿਰਚ ਅਤੇ ਹਲਦੀ ਦੇ ਲਏ ਗਏ।ਜਿਨਾਂ ਵਿਚੋਂ 6 ਸੈਂਪਲ ਲਾਲ ਮਿਰਚ ਅਤੇ 5 ਸੈਂਪਲ ਹਲਦੀ ਦੇ ਫੇਲ ਪਾਏ ਗਏ।ਉਨਾਂ ਹੋਰ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤੇ ਟਰੇਨਿੰਗ ਦਿੱਤੀ ਜਾਵੇਗੀ।
ਇਸ ਮੌਕੇ ਤੇ ਜਿਲਾ ਪਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ, ਸਕੂਲ ਦੇ ਮੈਨੇਜਰ ਜੋਸ਼ੀ ਪ੍ਰਿੰਸੀਪਲ, ਫੂਡ ਸੇਫਟੀ ਅਫਸਰ ਗਗਨਦੀਪ ਸਿਮਰਨਜੀਤ, ਅਸ਼ਵਨੀ ਕੁਮਾਰ ਅਤੇ ਨਿਰਮਲ ਸਿੰਘ ਹਾਜ਼ਰ ਸਨ।
 

Check Also

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ – ਗਿਆਨੀ ਹਰਪ੍ਰੀਤ ਸਿੰਘ

ਖ਼ਾਲਸਾ ਕਾਲਜ ਵੂਮੈਨ ਵਿਖੇ ਅਰਦਾਸ ਦਿਵਸ ਕਰਵਾਇਆ ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਅੱਜ ਕੌਮ …

Leave a Reply