Tuesday, April 16, 2024

ਲਾਵਾਰਿਸ ਦਿਵਿਆਂਗ ਬੱਚੀ ਦੇ ਮਾਤਾ ਪਿਤਾ ਜਾਂ ਵਾਰਸਾਂ ਬਾਰੇ ਮੰਗੀ ਜਾਣਕਾਰੀ

ਪਠਾਨਕੋਟ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਕਰੀਬ 4 ਮਹੀਨੇ ਪਹਿਲਾਂ ਰੇਲਵੇ ਸਟੇਸਨ ਪਠਾਨਕੋਟ ਤੋਂ ਇੱਕ PUNJ0812201822ਲਾਵਾਰਿਸ ਬੱਚੀ ਮਿਲੀ ਸੀ।ਜਿਸ ਦਾ ਅੱਜ ਤੱਕ ਕੋਈ ਵੀ ਵਾਰਸ ਬੱਚੀ ਦੀ ਪਹਿਚਾਣ ਕਰਨ ਲਈ ਨਹੀਂ ਪਹੁੰਚਿਆ।ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਲੜਕੀ ਜਿਸ ਦੀ ਉਮਰ ਕਰੀਬ 10 ਸਾਲ ਹੈ ਅਤੇ ਆਪਣਾ ਨਾਮ ਦੱਸਣ ਤੋਂ ਅਸਮਰਥ ਹੈ।ਉਨ੍ਹਾਂ ਦੱਸਿਆ ਕਿ ਇਹ ਬੱਚੀ 2 ਜੁਲਾਈ 2018 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਮਿਲੀ ਸੀ।ਉਸ ਸਮੇਂ ਇਸ ਬੱਚੀ ਦੀ ਪੁਲਿਸ ਰਿਪੋਰਟ ਪੁਲਿਸ ਥਾਣਾ ਡਵੀਜਨ ਨੰਬਰ 1 ਪਠਾਨਕੋਟ ਵਿੱਚ 3 ਜੁਲਾਈ 2018 ਨੂੰ ਦਰਜ਼ ਵੀਕਰਵਾਈ ਗਈ ਸੀ।ਉਨ੍ਹਾਂ ਦੱਸਿਆ ਕਿ ਇਹ ਬੱਚੀ ਦਿਵਿਆਂਗ ਹੈ ਅਤੇ ਇਹ ਬੱਚੀ ਚੱਲ ਫਿਰ ਵੀ ਨਹੀਂ ਸਕਦੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਤਾ ਪਿਤਾ ਜਾਂ ਵਾਰਸਾਂ ਬਾਰੇ ਜਾਣਕਾਰੀ ਹੋਵੇ ਤਾਂ ਜਿਲ੍ਹਾ ਬਾਲ ਸੂਰੱਖਿਆ ਯੂਨਿਟ ਪਠਾਨਕੋਟ ਕਮਰਾ ਨੰਬਰ 138-ਬੀ ਜਿਲ੍ਹਾ ਪੱਧਰੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਫੋਨ ਨੰਬਰ 98814-66177,89680-33481,94177-80500,0186-2345047 ਤੇ ਸੰਪਰਕ ਕਰ ਸਕਦਾ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply