Friday, April 19, 2024

ਸਰਕਾਰ ਨੇ ਮੰਨੀਆਂ ਬਰਗਾੜੀ ਮੋਰਚੇ ਦੀਆਂ ਅਹਿਮ ਮੰਗਾਂ – ਬੱਛੋਆਣਾ

ਭੀਖੀ, 9 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ, ਜੁਗਿੰਦਰ ਸਿੰਘ ਬੋਹਾ ਹੈਡ PUNJ0912201804ਗ੍ਰੰਥੀ, ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਅਤੇ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਮਾਨਸਾ ਜਿਲੇ ਤੋਂ 31ਵਾਂ ਜੱਥਾ ਬਰਗਾੜੀ ਪੁੱਜਾ, ਜੋ ਪਿੰਡ ਅਤਲਾ ਕਲਾਂ ਦੇ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਸੰਤ ਬਾਬਾ ਲੱਖਾ ਸਿੰਘ ਜੀ ਦੇ ਸਥਾਨ ਤੋਂ ਰਵਾਨਾ ਹੋਇਆ ਸੀ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ 1 ਜੂਨ ਤੋਂ ਸਰਬਤ ਖਾਲਸਾ ਵਲੋੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਸਮੇਤ ਸਿੱਖ ਕੌਮ ਦੀਆਂ ਅਹਿਮ ਮੰਗਾਂ ਮੰਨ ਲਈਆਂ ਹਨ।ਉਨਾਂ ਕਿਹਾ ਕਿ ਅੱਜ ਬਰਗਾੜੀ ਮੋਰਚੇ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜੋਂ ਸਰਕਾਰ ਨੇ ਐਲਾਨ ਕੀਤਾ ਹੈ ਅਤੇ ਜੋਂ ਫੈਸਲਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੀਤਾ ਹੈ ਸਮੁੱਚੇ ਮਾਨਸਾ ਜਿਲ੍ਹੇ ਦੀਆਂ ਸੰਗਤਾਂ ਉਸ ਨੂੰ `ਤੇ ਅਮਲ ਕਰਨਗੀਆਂ।ਉ਼ਨ੍ਹਾਂ ਨਾਲ ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ ਹਰਜਿੰਦਰ ਸਿੰਘ ਮਾਖਾ ਜਿਲਾ ਪ੍ਰਧਾਨ ਮਾਨਸਾ ਦਿਹਾਤੀ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਗਤਾਰ ਸਿੰਘ ਜਵਾਹਰਕੇ, ਮਨਜੀਤ ਸਿੰਘ ਢੈਪਈ ਪ੍ਰਧਾਨ ਸਰਕਲ ਭੀਖੀ, ਪਰਮਜੀਤ ਸਿੰਘ ਢੈਪਈ, ਪਰਦੀਪ ਸਿੰਘ, ਹਾਕਮ ਸਿੰਘ ਪ੍ਰਧਾਨ ਅਤਲਾ, ਸੁਖਰਾਜ ਸਿੰਘ ਅਤਲਾ, ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ ਗਮਦੂਰ ਸਿੰਘ ਗੁੜਥੜੀ, ਮਹਿੰਦਰ ਸਿੰਘ ਬੁਰਜ  ਹਰੀ ਪ੍ਰਧਾਨ ਸਰਕਲ ਖਿਆਲਾ, ਮੱਖਣ ਸਿੰਘ ਅਤਲਾ ਪ੍ਰਧਾਨ ਯੂਥ ਵਿੰਗ ਸਰਕਲ ਫਫੜੇ ਭਾਈਕੇ, ਗੁਰਵਿੰਦਰ ਸਿੰਘ ਹੀਰੋ, ਕੋਰ ਸਿੰਘ ਹੀਰੋ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply