Saturday, April 20, 2024

ਸ਼ਰਧਾ ਨਾਲ ਮਨਾਇਆ ਜਾਵੇਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ – ਜਲਾਲ ਉਸਮਾਂ

ਜੰਡਿਆਲਾ ਗੁਰੂ, 9 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਤੇ ਹੋਰ ਆ ਰਹੇ ਧਾਰਮਿਕ PUNJ0912201807ਸਮਾਗਮਾਂ ਸਬੰਧੀ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਤੇ ਮੋਜੂਦਾ ਕੋਸਲਰ ਰਵਿੰਦਰਪਾਲ ਸਿੰਘ ਕੱਕੂ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਵਿਸ਼ੇਸ਼ ਤੋਰ `ਤੇ ਹਲਕੇ ਦੇ ਸਾਬਕਾ ਵਿਧਾਇਕ ਤੇ ਬਾਬਾ ਬਕਾਲਾ ਸਾਹਿਬ ਤੋ ਸ਼੍ਰੋਮਣੀ ਕਮੇਟੀ ਮਂੈਬਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਸ਼ਾਮਿਲ ਹੋਏ।ਇਸ ਮੀਟਿੰਗ ਦੋਰਾਨ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਦਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਦੌਰਾਨ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਵਿਖੇ ਦੋ ਦਿਨਾ ਹਾਕੀ ਅਤੇ ਕਬੱਡੀ ਟੂਰਨਾਮੈਟ ਵੀ ਕਰਵਾਇਆ ਜਾਵੇਗਾ, ਜਦ ਕਿ 11 ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 12 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।ਉਪਰੰਤ ਧਾਰਮਿਕ ਦੀਵਾਨ ਸੱਜਣਗੇ ਅਤੇ ਰਾਤ ਨੂੰ ਮਹਾਨ ਸ਼ਹੀਦੀ ਕਵੀ ਦਰਬਾਰ ਹੋਵੇਗਾ।ਮੀਟਿੰਗ ਵਿੱਚ ਸੰਨੀ ਸ਼ਰਮਾ ਵਾਈਸ ਪ੍ਰਧਾਨ ਨਗਰ ਕੋਸਲ, ਗੁੱਗਾ ਸ਼ਰਮਾ, ਅਵਤਾਰ ਸਿੰਘ ਕਾਲਾ ਕੋਸਲਰ, ਸਵਿੰਦਰ ਸਿੰਘ ਚੰਦੀ, ਮਨਦੀਪ ਸਿੰਘ ਢੋਟ ਕੋਸਲਰ, ਤੇਜਿੰਦਰ ਸਿੰਘ ਚੰਦੀ, ਮਨੀ ਚੋਪੜਾ ਕੋਸਲਰ, ਕੁਲਵੰਤ ਸਿੰਘ ਮਲਹੋਤਰਾ ਸਾਬਕਾ ਕੋਸਲਰ,ਹਰਜਿੰਦਰ ਸਿੰਘ ਬਾਮਣ ਕੋਸਲਰ,ਵਿਵੇਕ ਸ਼ਰਮਾ ਯੂਥ ਵਿੰਗ ਪ੍ਰਧਾਨ ਸ਼ਹਿਰੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਧਾਰੜ, ਗੋਲਡੀ ਸ਼ਰਮਾ, ਬਖਸ਼ੀਸ਼ ਸਿੰਘ ਧਾਰੜ ਸੀਨੀਅਰ ਅਕਾਲੀ ਆਗੂ, ਮਨਿੰਦਰ ਸਿੰਘ ਮਨੀ ਬੀਸੀ ਵਿੰਗ ਪ੍ਰਧਾਨ, ਗੁਰਭੇਜ ਸਿੰਘ, ਰਿੰਕੂ ਮਲਹੋਤਰਾ, ਸ਼ਮਸ਼ੇਰ ਸਿੰਘ ਸ਼ੇਰਾ ਆਦਿ ਹਾਜਿਰ ਸਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply