Friday, March 29, 2024

ਸਨਅਤਕਾਰ ਤੇ ਕਿਸਾਨ ਮਿਲ ਕੇ ਕੰਮ ਕਰਨ ਤਾਂ ਦੂਰ ਹੋਣਗੀਆਂ ਮੁਸ਼ਕਲਾਂ- ਸੋਨੀ

ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਾਈਟੈਕਸ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਦੇ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਜੇਕਰ ਕਿਸਾਨ ਅਤੇ PUNJ0912201809ਸਨਅਤਕਾਰ ਆਪਸ ‘ਚ ਮਿਲਕੇ ਕੰਮ ਕਰਨ ਤਾਂ ਬੇਰੋਜ਼ਗਾਰੀ ‘ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।ਅਜੋਕੇ ਹਾਲਾਤਾਂ ‘ਚ ਕਿਸਾਨਾਂ ਦੇ ਲਈ ਫੂਡ ਪ੍ਰੋਸੈਸਿੰਗ ਦਾ ਖੇਤਰ ਸਭ ਤੋਂ ਅਹਿਮ ‘ਤੇ ਸੁਰੱਖਿਅਤ ਹੈ।
ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓ.ਪੀ ਸੋਨੀ ਐਤਵਾਰ ਨੂੰ ਸਥਾਨਕ ਰਣਜੀਤ ਐਵੇਨਿਊ ‘ਚ ਚੱਲ ਰਹੇ ਪਾਈਟੈਕਸ-2018 ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਕਾਰੋਬਾਰੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ।ਇਸ ਸਮੇਂ ਉਨਾਂ ਕਿਹਾ ਕਿ ਅੰਮਿ੍ਰਤਸਰ ‘ਤੇ ਸਰਹੱਦੀ ਜ਼ਿਲਿਆਂ ਸਮੇਤ ਸਮੂਚੇ ਪੰਜਾਬ ‘ਚ ਉਦਯੋਗਪਤੀਆਂ ਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।ਜਿਸ ਨਾਲ ਸਮਾਜ ਦੀਆਂ ਕਈ ਮੁਸ਼ਕਲਾਂ ਹੋਣਗੀਆਂ।ਸੋਨੀ ਨੇ ਟਰਕੀ ਤੋਂ ਪੁੱਜੇ ਟੀਲੋ ਹੈਡਿਕਲ ਨੂੰ ਬੈਸਟ ਇੰਟਰਨੈਸ਼ਨਲ ਪਾਰਟੀਸਪੇਸ਼ਨ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ।ਉਥੇ ਹੀ ਇਸ ਸਾਲ ਦਾ ਬੈਸਟ ਆਊਟਡੋਰ ਡਿਸਪਲੇ ਐਵਾਰਡ ਸੋਨਾਲਿਕਾ ਟਰੈਕਟਰ, ਬੈਸਟ ਇਨਡੋਰ ਡਿਸਪਲੇ ਐਵਾਰਡ ਕਜਾਰੀਆ ਟਾਇਲਜ਼, ਆਊਟਡੋਰ ‘ਚ ਹਾਈਐਸਟ ਫੁੱਟਫਾਲ ਦਾ ਐਵਾਰਡ ਮਾਰੂਤੀ ‘ਤੇ ਇਨਡੋਰ ‘ਚ ਹਾਈਐਸਟ ਦਾ ਐਵਾਰਡ ਆਈ.ਟੀ.ਸੀ ਫ੍ਰੋਜ਼ਨ ਫੂਡਸ ਨੂੰ ਦਿੱਤਾ ਗਿਆ।
ਉਤਰਾਖੰਡ ਹੈਂਡਲੂਮ ਐਂਡ ਹੈਂਡੀਕਰਾਫਟ ਡਿਵੈਲਪਮੈਂਟ ਕੌਂਸਲ, ਡਾਇਰੈਕਟੋਰੇਟ ਆਫ ਹੈਂਡੀਕ੍ਰਾਫਟਸ ਜੰਮੂ-ਕਸ਼ਮੀਰ ਸਰਕਾਰ, ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ ਲਿਮੀਟਿਡ (ਐਨ.ਐਸ.ਆਈ.ਸੀ), ਮਨਿਸਟਰੀ ਆਫ ਐਮ.ਐਸ.ਐਮ.ਈ, ਨੈਸ਼ਨਲ ਜੂਟ ਬੋਰਡ, ਆਯੂਸ਼ ਮੰਤਰਾਲੇ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬ ਸਰਕਾਰ ਦੇ ਪੇਡਾ, ਪੀ.ਐਸ.ਆਈ.ਈ.ਸੀ, ਕੇ.ਵੀ.ਆਈ.ਸੀ, ਮਾਰਕਫੈਡ  ਤੇ ਮਿਲਕਫੈਡ ਨੂੰ ਵੀ ਸਨਮਾਨਿਆ ਗਿਆ।ਜ਼ਿਲਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਅੰਮਿ੍ਰਤਸਰ ‘ਤੇ ਪੰਜਾਬ ਵਾਸੀਆਂ ਨੂੰ ਹੀ ਨਹੀਂ ਬਲਕਿ ਇਥੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਲਾਭ ਮਿਲਦਾ ਹੈ। ਉਨਾਂ ਕਿਹਾ ਕਿ ਭਵਿੱਖ ‘ਚ ਇਸ ਦਾ ਵਿਸਥਾਰ ਹੋਣਾ ਚਾਹੀਦਾ ਹੈ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਆਯੋਜਨ ‘ਚ ਹਰ ਸੰਭਵ ਸਹਿਯੋਗ ਦੇਣ ਦਾ ਯਤਨ ਕੀਤਾ ਗਿਆ ਹੈ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ ਨੇ ਕਿਹਾ ਕਿ ਪਾਈਟੈਕਸ ‘ਚ ਭਾਗ ਲੈਣ ਵਾਲੇ ਕਾਰੋਬਾਰੀਆਂ ‘ਤੇ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ‘ਚ ਹਰ ਸਾਲ ਵਾਧਾ ਹੋ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ `ਚ ਇਸ ਦਾ ਵਿਸਥਾਰ ਕੀਤਾ ਜਾਵੇਗਾ।ਇਸ ਮੌਕੇ ਚੈਂਬਰ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਤੋਂ ਇਲਾਵਾ ਕਈ ਪਤਵੰਤੇ ਸੱਜਣ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply