Thursday, March 28, 2024

ਜਾਣੇ ਅਣਜਾਣੇ `ਚ ਹੋਈਆਂ ਭੁੱਲਾਂ ਲਈ ਪ੍ਰਮਾਤਮਾ ਕੋਲੋਂ ਮੰਗੀ ਮਾਫੀ – ਪ੍ਰਕਾਸ਼ ਸਿੰਘ ਬਾਦਲ

ਭੁੱਲਾਂ ਦਾ ਵੇਰਵਾ ਦੇਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਅਕਾਲੀ ਸਰਕਾਰ ਦੇ 10 ਸਾਲਾਂ ਦੌਰਾਨ ਜਾਣੇ-ਅਣਜਾਨੇ `ਚ ਹੋਈਆਂ ਭੁੱਲਾਂ ਦੀ ਮੁਆਫੀ ਸਬੰਧੀ ਬਾਦਲ PUNJ1012201801ਪਰਿਵਾਰ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਗਿਆ।ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਗੁਰੂ ਮਹਾਰਾਜ ਪਾਸੋਂ ਹੋਈਆਂ ਭੁੱਲਾਂ ਦੀ ਅਰਦਾਸ ਕਰਕੇ ਮੁਆਫੀ ਮੰਗੀ ਹੈ।ਪੱਤਰਕਾਰਾਂ ਵੱਲੋਂ ਭੁੱਲਾਂ ਦਾ ਵੇਰਵਾ ਦੱਸਣ ਦੇ ਕੀਤੇ ਗਏ ਸਵਾਲ `ਤੇ ਬਾਦਲ ਨੇ ਕਿਹਾ ਕਿ ਪ੍ਰਮਾਤਮਾ ਜਾਣੀ-ਜਾਣ ਹੈ, ਉਹ ਸਾਰੀਆਂ ਭੁੱਲਾਂ ਜਾਣਦਾ ਹੈ।ਉਨ੍ਹਾਂ ਬਾਦਲ ਨੇ ਕਿਹਾ ਕਿ ਉਨ੍ਹਾਂ ਪਾਰਟੀ ਆਗੂਆਂ ਸਮੇਤ ਤਿੰਨ ਦਿਨ ਸੇਵਾ ਕੀਤੀ ਹੈ ਅਤੇ ਭੁੱਲਾਂ ਦੀ ਮਾਫੀ ਮੰਗੀ ਹੈ ਅਤੇ ਉਹ ਸੰਗਤਾਂ ਕੋਲੋਂ ਵੀ ਮਾਫੀ ਮੰਗਦੇ ਹਨ।ਇਹ ਉਨ੍ਹਾਂ ਦਾ ਧਾਰਮਿਕ ਸਮਾਗਮ ਸੀ ਅਤੇ ਉਹ ਸਿਆਸਤ ਦੀ ਕੋਈ ਗੱਲ ਨਹੀਂ ਕਰਨਗੇ।ਬਾਰ-ਬਾਰ ਡੇਰਾ ਸਿਰਸਾ ਮੁਆਫੀ ਤੇ ਬਰਗਾੜੀ ਘਟਨਾ ਬਾਰੇ ਪੁੱਛਣ ਤੇ ਬਾਦਲ ਨੇ ਕਿਹਾ ਕਿ ਇੰਨ੍ਹਾਂ ਸਵਾਲਾਂ ਦਾ ਜਵਾਬ ਬਾਅਦ `ਚ ਮੌਕਾ ਆਉਣ `ਤੇ ਦੇਣਗੇ।ਉਨਾਂ ਨੇ ਪੱਤਰਕਾਰਾਂ ਇਹ ਵੀ ਕਿਹਾ ਕਿ ਅੱਜ ਉਹ ਕਿਸੇ ਕੋਲੋਂ ਵੀ ਮਾਫੀ ਮੰਗ ਸਕਦੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply