Saturday, April 20, 2024

ਨੌਜਵਾਨ ਘਰ ਬੈਠੇ ਹੀ ਬਣਾ ਸਕਦੇ ਹਨ ਆਪਣੀ ਵੋਟ – ਏ.ਡੀ.ਸੀ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੂਸਾਰ ਯੋਗਤਾ ਮਿਤੀ 1-1-2019 ਦੇ ਆਧਾਰ `ਤੇ ਕੀਤੀ PUNJ1012201804ਜਾ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2019 ਦੇ ਸਬੰਧ ਵਿਚ ਸਮੂੰਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ ਨੇ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਮੀਟਿੰਗ ਕੀਤੀ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨੇ ਦਸਿਆ ਕਿ 01 ਸਤੰਬਰ 2018 ਤੋਂ 31 ਅਕਤੂਬਰ 2018 ਤੱਕ ਯੋਗ ਵਿਅਕਤੀਆਂ ਪਾਸੋਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਬੂਥ ਲੈਵਲ ਅਫਸਰਾਂ ਵਲੋਂ ਪ੍ਰਾਪਤ ਕੀਤੇ ਗਏ ਫਾਰਮਾਂ ਦੀਆਂ ਲਿਸਟਾਂ ਪਿਛਲੀ ਮੀਟਿੰਗ ਦੌਰਾਨ ਸਮੂੰਹ ਹਾਜਰ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਗਈ ਸਨ। ਮੀਟਿੰਗ ਵਿਚ ਹਾਜਰ ਸਮੂਹ ਰਾਜਨੀਤਕ ਨੁੰਮਾਇੰਦਿਆਂ ਵਲੋਂ ਇਸ ਸਬੰਧੀ ਅਪਣੀ ਤਸੱਲੀ ਪ੍ਰਗਟ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਰਾਜਨੀਤਕ ਨੁਮਾਇੰਦਿਆਂ ਨੂੰ ਅਪਣੀ ਪਾਰਟੀ ਵਲੋਂ ਬੂਥ ਲੈਵਲ ਏਜ਼ੰਟਾਂ ਦੀ ਨਿਯੁੱਕਤੀ ਕਰਨ ਲਈ ਕਿਹਾ ਗਿਆ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਲਾ ਅੰਮ੍ਰਿਤਸਰ ਵਿਚ ਐਨ.ਆਰ.ਆਈਜ਼ ਦੀ ਜਿਆਦਾ ਵੋਟ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਐਨ.ਆਰ.ਆਈ ਵੋਟਰ ਦੇ ਤੌਰ ਤੇ ਰਜਿਸਟਰ ਹੋਣ ਵਾਲੇ ਵੋਟਰਾਂ ਦੀ ਸੰਖਿਆ ਬਹੁਤ ਘੱਟ ਹੈ, ਇਸ ਲਈ ਰਾਜਨੀਤਕ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਜਿਨ੍ਹਾਂ ਵਿਅਕਤੀਆਂ ਪਾਸ ਭਾਰਤੀ ਪਾਸਪੋਰਟ ਹੈ, ਪਰ ਉਹ ਕਿਸੇ ਕੰਮ ਜਾਂ ਪੜਾਈ ਦੇ ਸਬੰਧ ਵਿਚ ਵਿਦੇਸ਼ ਗਏ ਹੋਏ ਹਨ, ਉਹ ਅਪਣੀ ਵੋਟ ਫਾਰਮ ਨੰ: 6ਏ ਰਾਂਹੀਂ ਰਜਿਸਟਰ ਕਰਾਉਣ ਅਤੇ ਰਾਜਨੀਤਿਕ ਪਾਰਟੀਆਂ ਨੂੰ ਇਹ ਵੀ ਕਿਹਾ ਗਿਆ ਹਰੇਕ ਰਾਜਨੀਤਿਕ ਪਾਰਟੀ ਹਰੇਕ ਪੋਲਿੰਗ ਬੂਥ `ਤੇ ਬੂਥ ਲੈਵਲ ਏਜੰਟ ਨਿਯੁੱਕਤ ਕਰਕੇ ਇਸ ਦੀ ਜਾਣਕਾਰੀ ਇਸ ਦਫ਼ਤਰ ਨੂੰ ਦਿੱਤੀ ਜਾਵੇ।
     ਰਵਿੰਦਰ ਸਿੰਘ ਨੇ ਸਮੂਹ ਰਾਜਨੀਤਕ ਪਾਰਟੀਅਟਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਦਿਵਆਂਗ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਕਅਤੀਆਂ ਦੇ ਨਵੇਂ ਵੋਟ ਬਣਾਉਣ ਲਈ ਉਪਰਾਲੇ ਕਰਨ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਘਰ ਬੈਠੇ ਹੀ ਆਨ ਲਾਈਨ ਕਰਕੇ ਆਪਣੀ ਵੋਟ ਬਣਾ ਸਕਦੇ ਹਨ।
     ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਸ੍ਰੀ ਰਾਕੇਸ਼ ਥਾਪਰ ਨੇ ਕਿਹਾ ਕਿ ਜਿਸ ਵਿਅਕਤੀ ਦੀ ਉਮਰ 1-1-2019 ਨੂੰ 18 ਸਾਲ ਹੋ ਚੁੱਕੀ ਹੋਵੇ, ਪਰ ਉਸ ਦਾ ਨਾਂ ਵੋਟਰ ਸੂਚੀ ਵਿਚ ਦਰਜ ਨਹੀਂ ਹੈ, ਉਹ ਅਪਣਾ ਫਾਰਮ ਨੰ: 6 ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਦੇ ਸਕਦਾ ਹੈ ਅਤੇ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਉਪਰੰਤ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਵਲੋਂ ਅਜਿਹੇ ਫਾਰਮਾਂ ਬਾਰੇ ਫੈਂਸਲਾ ਕੀਤਾ ਜਾਵੇਗਾ।
ਇਸ ਮੌਕੇ ਰਜਿੰਦਰ ਸਿੰਘ ਕਾਨੂੰਗੋ ਚੋਣਾ, ਰਮਨ ਤਲਵਾੜ ਕਾਂਗਰਸ ਪਾਰਟੀ ਸ਼ਹਿਰੀ, ਹਰਗੁਰਿੰਦਰ ਸਿੰਘ ਗਿੱਲ ਕਾਂਗਰਸ ਪਾਰਟੀ ਦਿਹਾਤੀ, ਜੋਗਿੰਦਰ ਕੁਮਾਰ ਭਾਰਤੀ ਜਨਤਾ ਪਾਰਟੀ, ਲਖਬੀਰ ਸਿੰਘ ਸੀ.ਪੀ.ਆਈ ਅਤੇ ਆਮ ਆਦਮੀ ਪਾਰਟੀ ਤੋਂ ਜੈ ਦੀਪ ਸਿੰਘ ਹਾਜ਼ਰ ਸਨ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply