Friday, March 29, 2024

ਮੱਧ ਪ੍ਰਦੇਸ਼ ਸਮੇਤ ਭਾਰਤੀ ਚੋਣ ਕਮਿਸ਼ਨ ਨੇ ਐਲਾਨੇ ਪੰਜ ਰਾਜਾਂ ਦੇ ਅਧਿਕਾਰਿਤ ਚੋਣ ਨਤੀਜੇ

Votes1ਦਿੱਲੀ, 12 ਦਸੰਬਰ ( ਪੰਜਾਬ ਪੋਸਟ ਬਿਊਰੋ) –  ਭਾਰਤੀ ਚੋਣ ਕਮਿਸ਼ਨ ਵਲੋਂ  ਪੰਜ ਰਾਜਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ ।ਕਮਿਸ਼ਨ ਦੀ ਵੈਬਸਾਈਟ `ਤੇ ਪ੍ਰਕਾਸ਼ਿਤ ਨਤੀਜਿਆਂ ਦਾ ਵੇਰਵਾ ਇਸ ਤਰਾ ਹੈ : –
ਮੱਧ ਪ੍ਰਦੇਸ਼ – ਕੁੱਲ ਸੀਟਾਂ 230 ਵਿਚੋਂ ਇੰਡੀਅਨ ਨੈਸ਼ਨਲ ਕਾਂਗਰਸ 114 ਸੀਟਾਂ ਹਾਸਲ ਕਰ ਕੇ ਜੇਤੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਦਕਿ ਭਾਜਪਾ ਨੇ ਕਾਂਗਰਸ ਨੂੰ ਪੂਰੀ ਟੱਕਰ ਦੇਂਦਿਆਂ 109, ਅਜਾਦ ਨੇ 4, ਬਹੁਜਨ ਸਮਾਜ ਪਾਰਟੀ ਨੇ 2 ਅਤੇ ਸਮਾਜਵਾਦੀ ਪਾਰਟੀ ਨੇ 1 ਸੀਟ ਹਾਸਲ ਕੀਤੀ ਹੈ।
ਛਤੀਸਗੜ – ਕੁੱਲ ਸੀਟਾਂ 90 ਵਿਚੋਂ ਇੰਡੀਅਨ ਨੈਸ਼ਨਲ ਕਾਂਗਰਸ 68 ਸੀਟਾਂ ਹਾਸਲ ਕਰ ਕੇ ਸਰਕਾਰ ਬਣਾ ਰਹੀ ਹੈ। ਜਦਕਿ ਭਾਜਪਾ ਨੂੰ 15, ਜਨਤਾ ਕਾਂਗਰਸ ਛੱਤੀਸਗੜ (ਜੇ) ਨੂੰ 5 ਅਤੇ ਬਹੁਜਨ ਸਮਾਜ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ।
ਮਿਜ਼ੋਰਾਮ – ਕੁੱਲ 40 ਸੀਟਾਂ ਵਿਚੋਂ ਮਿਜ਼ੋ ਨੈਸ਼ਨਲ ਫਰੰਟ 26 ਸੀਟਾਂ ਤੇ ਜਿੱਤ ਹਾਸਲ ਕਰ ਕੇ ਸਰਕਾਰ ਬਣਾ ਰਹੀ ਹੈ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ 5, ਭਾਜਪਾ 1 ਸੀਟ `ਤੇ ਜੇਤੂ ਰਹੀ ਹੈ ਅਤੇ 8 ਅਜ਼ਾਦ ਵੀ ਕਾਮਯਾਬ ਹੋਏ ਹਨ।
ਰਾਜਸਥਾਨ – ਕੁੱਲ 199 ਸੀਟਾਂ ਵਿਚੋਂ 99 ਸੀਟਾਂ ਜਿੱਤ ਕੇ ਕਾਂਗਰਸ ਸਰਕਾਰ ਬਣਾ ਰਹੀ ਹੈ, ਜਦਕਿ ਭਾਜਪਾ ਨੇ 73, ਬਹੁਜਨ ਸਮਾਜ ਪਾਰਟੀ ਨੇ 6, ਰਾਸ਼ਟਰੀ ਲੋਕਤੰਤਰ ਪਾਰਟੀ ਨੇ 3, ਸੀ.ਪੀ.ਆਈ (ਮਾਰਸਿਸਟ) ਨੇ 2, ਭਾਰਤੀ ਟਰਾਈਬਲ ਪਾਰਟੀ ਨੇ 2 ਤੇ ਰਾਸ਼ਟਰੀ ਲੋਕ ਦਲ ਨੇ 1 ਸੀਟ ਜਿੱਤੀ ਹੈ ਅਤੇ 13 ਅਜ਼ਾਦ ਉਮੀਦਵਾਰ ਕਾਮਯਾਬ ਰਹੇ ਹਨ।
ਤੈਲੰਗਾਨਾ –  ਕੁੱਲ ਸੀਟਾਂ 119 ਵਿਚੋਂ ਤੈਲੰਗਾਨਾ ਰਾਸ਼ਟਰਾ ਸਮਿਤੀ 88 ਸੀਟਾਂ ਹਾਲ ਕਰ ਕੇ ਸਰਕਾਰ ਬਣਾ ਰਹੀ ਹੈ, ਜਦਕਿ  ਇੰਡੀਅਨ ਨੈਸ਼ਨਲ ਕਾਂਗਰਸ ਨੇ 19, ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਨੇ 7, ਤੈਲਗੂ ਦੇਸ਼ਮ ਨੇ 2,  ਭਾਜਪਾ ਨੇ 1 ਅਤੇ ਅਲ ਇੰਡੀਆ ਫਾਰਵਡ ਬਲਾਕ ਨੇ 1 ਸੀਟ ਜਿੱਤੀ ਹੈ ਅਤੇ 1 ਅਜ਼ਾਦ ਉਮੀਦਵਾਰ ਕਾਮਯਾਬ ਹੋਇਆ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply