Friday, March 29, 2024

ਸਠਿਆਲਾ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਨਤੀਜਿਆਂ ਵਿਚ ਸ਼ਾਨਦਾਰ ਜਿੱਤਾਂ

PPN29081410ਅੰਮ੍ਰਿਤਸਰ, 29 ਅਗਸਤ (ਪ੍ਰੀਤਮ ਸਿੰਘ) ਗੁਰੁ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ ਦੇ ਉੱਦਮਾਂ ਨਾਲ ਪੇਂਡੂ ਖੇਤਰਾਂ ਵਿਚ ਵਿਦਿਆ ਦਾ ਪ੍ਰਸਾਰ ਕਰਨ ਦੀ ਯੋਜਨਾ ਨੂੰ ਉਸ ਸਮੇਂ ਚਾਰ ਚੰਨ ਲੱਗ ਗਏ ਜਦੋਂ ਸ੍ਰੀ ਗੁਰੁ ਤੇਗ ਬਹਾਦਰ ਕਾਲਜ (ਰਿਜ਼ਨਲ ਕੈਂਪਸ), ਸਠਿਆਲਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਚ ਸੰਸਥਾ ਦੇ ਡਾਇਰੈਕਟਰ ਪ੍ਰੋ. (ਡਾ.) ਜੀ.ਐੱਸ.ਵਿਰਕ ਨੇ ਇਕ ਮੀਟਿੰਗ ਦੌਰਾਨ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਅਕਾਦਮਿਕ ਵਰ੍ਹੇ 2013-14 ਦੌਰਾਨ ਕਾਲਜ ਦੀਆਂ ਵੱਖ-ਵੱਖ ਕਲਾਸਾਂ ਵਿਚੋਂ ਵਿਦਿਆਰਥੀਆਂ ਦੇ ਨਤੀਜੇ ਅਵੱਲ ਰਹੇ। ਵਿਦਿਆਰਥੀਆਂ ਦੁਆਰਾ ਇਹ ਮੱਲ੍ਹਾਂ ਮਾਰਨ ਦਾ ਸਿਹਰਾ ਡਾਇਰੈਕਟਰ ਨੇ ਕਾਲਜ ਦੇ ਤਜ਼ਰਬੇਕਾਰ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦੇ ਸਿਰ ਬੰਨ੍ਹਿਆ। ਯੂਨੀਵਰਸਿਟੀ ਨਤੀਜਿਆਂ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਚ ਵੱਖ-ਵੱਖ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਵਿਚ 1. ਅਮਨਪ੍ਰੀਤ ਕੌਰ ਪੁੱਤਰੀ ਤਰਲੋਕ ਸਿੰਘ (ਬੀ.ਕਾਮ ਪ੍ਰੋਫੈਸ਼ਨਲ ਸਮੈਸਟਰ ਚੌਥਾ, ਰੋਲ ਨੰ. 10731201261) 82% ਨੰਬਰਾ ਨਾਲ 7ਵਾਂ ਸਥਾਨ, ਕੁਲਵਿੰਦਰ ਕੌਰ ਪੁੱਤਰੀ ਦਲਜੀਤ ਸਿੰਘ (ਬੀ.ਸੀ.ਏ. ਸਮੈਸਟਰ ਚੌਥਾ, ਰੋਲ ਨੰ. 10721201231) 80% ਨੰਬਰਾਂ ਨਾਲ 11ਵਾਂ ਸਥਾਨ, ਇੰਦਰਜੀਤ ਕੌਰ ਪੁੱਤਰੀ ਜਗਜੀਤ ਸਿੰਘ (ਬੀ.ਐੱਸ.ਸੀ. ਨਾਨ-ਮੈਡੀਕਲ ਸਮੈਸਟਰ ਦੂਜਾ, ਰੋਲ ਨੰ. 10331330020) 78% ਨੰਬਰਾਂ ਨਾਲ 46ਵਾਂ ਸਥਾਨ ਅਤੇ ਪ੍ਰਭਜੋਤ ਕੌਰ ਪੁੱਤਰੀ ਬਸੰਤ ਸਿੰਘ (ਬੀ.ਏ. ਸਮੈਸਟਰ ਦੂਜਾ, ਰੋਲ ਨੰ. 10321344334) ਨੇ 72% ਨੰਬਰਾਂ ਨਾਲ 110ਵਾਂ ਸਥਾਨ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਹਾਸਿਲ ਕੀਤਾ।
ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀਆਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਆਪਣੇ ਮਾਂ-ਬਾਪ ਦੀਆਂ ਬੇਅੰਤ ਮਿਹਨਤਕਸ਼ ਕੋਸ਼ਿਸ਼ਾ, ਕਾਲਜ ਦੇ ਅਧਿਆਪਕ ਸਾਹਿਬਾਨਾਂ ਦੀ ਮਿਹਨਤ ਅਤੇ ਕਾਲਜ ਦੇ ਪੜ੍ਹਨ ਵਾਲੇ ਮਾਹੌਲ ਨੂੰ ਵਡਿਆਇਆ। ਇਸ ਮੌਕੇ ਪ੍ਰੋ. (ਡਾ.) ਜੀ.ਐੱਸ.ਵਿਰਕ ਨੇ ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀਆਂ ਉੱਪਰ ਮਾਣ ਮਹਿਸੂਸ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਅਗਾਂਹ ਵਡੇਰੀਆਂ ਮੱਲਾਂ ਮਾਰਨ ਦੀ ਕਾਮਨਾ ਵੀ ਕੀਤੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਇਸ ਅਕਾਦਮਿਕ ਵਰ੍ਹੇ ਦੌਰਾਨ ਸਾਡੇ ਕਾਲਜ ਦਾ ਨਤੀਜਾ 100% ਰਿਹਾ। ਇਸ ਸਮੁੱਚੀ ਮੀਟਿੰਗ ਦੌਰਾਨ ਸੰਸਥਾ ਦੇ ਡਾਇਰੈਕਟਰ ਪ੍ਰੋ. (ਡਾ.) ਜੀ.ਐੱਸ.ਵਿਰਕ ਤੋਂ ਇਲਾਵਾ ਅਧਿਆਪਕ ਸਾਹਿਬਾਨ (ਪ੍ਰੋ. ਸਤਬੀਰ ਸਿੰਘ ਮੱਤੇਵਾਲ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਹਰਦੀਪ ਸਿੰਘ, ਪ੍ਰੋ. ਨਵਦੀਪ ਸਿੰਘ ਅਠਵਾਲ, ਡਾ. ਹਰਵੰਤ ਕੌਰ, ਪ੍ਰੋ. ਨਿਤਿਕਾ, ਪ੍ਰੋ. ਅਮੀਸ਼ਾ, ਪ੍ਰੋ. ਮਨੀਸ਼) ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply