Saturday, April 20, 2024

ਸ਼ੈਲਰ ਦੀ 300 ਮੀਟਰ ਲੰਬੀ ਤੇ 12 ਫੁੱਟ ਦੇ ਲਗਭਗ ਉੱਚੀ ਕੰਧ ਡਿੱਗੀ- ਜਾਨੀ ਨੁਕਸਾਨ ਨਹੀਂ

PPN29081411ਜੰਡਿਆਲਾ ਗੁਰੂ, 29 ਅਗਸਤ (ਹਰਿੰਦਰਪਾਲ ਸਿੰਘ)- ਸਥਾਨਕ ਜੀ. ਟੀ. ਰੋਡ ਜੰਡਿਆਲਾ ਗੁਰੂ ਪਿੰਡ ਟਾਂਗਰਾ ਸਾਹਮਣੇ ਮੁੱਛਲ ਬਸ ਸਟੈਂਡ ਸਥਿਤ ‘ਸਨ ਸ਼ਾਈਨ’ ਨਾਮਕ ਇਕ ਸ਼ੈਲਰ ਦੀ ਪਿਛਲੀ ਸਾਈਡ ਤੋਂ ਲਗਭਗ 300 ਮੀਟਰ ਲੰਬੀ ਅਤੇ ਗਰਿਲ ਸਮੇਤ 12 ਫੁੱਟ ਦੇ ਲਗਭਗ ਉੱਚੀ ਕੰਧ ਦੇ ਡਿੱਗਣ ਨਾਲ ਇਕ ਵੱਡਾ ਹਾਦਸਾ ਹੋਣੋ ਟੱਲ ਗਿਆ।’ਹੈਲੋ’ ਬਾਸਮਤੀ ਚਾਵਲ ਦੇ ਨਾਮ ਨਾਲ ਚੱਲ ਰਹੀ ਇਸ ਫੈਕਟਰੀ ਦੀ ਬਿਲਕੁੱਲ ਅਖੀਰ ‘ਤੇ ਕੰਧ ਦੂਸਰੇ ਪਾਸੇ ਪਿੰਡ ਛੱਜਲਵੱਡੀ ਤੋਂ ਥੋਥੀਆਂ ਜਾਦੀ ਸੜਕ ਨਾਲ ਲੱਗਦੀ ਹੈ। ਬੀਤੀ ਰਾਤ ਇੰਨੀ ਲੰਬੀ ਅਤੇ ਉੱਚੀ ਕੰਧ ਡਿੱਗਣ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਣ ਤੇ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਪਿੰਡ ਵਾਸੀਆ ਵਲੋਂ ਫੋਨ ਕਰਕੇ ਜਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਪਰੋਕਤ ਫੈਕਟਰੀ ਦੇ ਮੇਨ ਗੇਟ ਜੀ. ਟੀ.ਰੋਡ ਉਪੱਰ ਪਹੁੰਚਿਆ ਗਿਆ ਤਾਂ ਗੇਟ ਉਪੱਰ ਸਥਿਤ ਸਕਿਰਉਰਟੀ ਗਾਰਡ ਨੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਦੇ ਹੋਏ ਕਿਹਾ ਕਿ ‘ਮਾਲਕਾਂ ਦਾ ਹੁਕਮ ਹੈ ਕਿ ਅੰਦਰ ਪ੍ਰੈਸ ਦਾ ਕੋਈ ਵੀ ਬੰਦਾ ਨਹੀ ਜਾ ਸਕਦਾ’ ਜਿਸ ਨਾਲ ਮੀਡੀਆ ਵਿਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਫੈਕਟਰੀ ਦੀ ਇੰਨੀ ਵੱਡੀ ਕੰਧ ਡਿੱਗਣ ਨਾਲ ਜਰੂਰ ਕੋਈ ਜਾਨੀ ਨੁਕਸਾਨ ਹੋਇਆ ਹੋਵੇਗਾ, ਜਿਸਨੂੰ ਛੁਪਾਉਣ ਲਈ ਫੈਕਟਰੀ ਮਾਲਕਾਂ ਵਲੋਂ ਪ੍ਰੈਸ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ।ਪੱਤਰਕਾਰਾਂ ਵਲੋਂ ਇਸ ਸਬੰਧੀ ਪੁਲਿਸ ਸਟੇਸ਼ਨ ਜੰਡਿਆਲਾ, ਐਸ.ਪੀ. ਹੈੱਡਕੁਆਟਰ ਬਲਬੀਰ ਸਿੰਘ, ਥਾਣਾ ਤਰਸਿੱਕਾ ਦੀ ਮੁੱਖੀ ਆਦਿ ਨੂੰ ਸੂਚਿਤ ਕੀਤਾ ਗਿਆ ਤਾਂ ਥਾਣਾ ਖਲਚੀਆਂ ਤੋਂ ਐਡੀਸ਼ਨਲ ਐਸ.ਐਚ.ਉ ਆਪਣੀ ਪੁਲਿਸ ਪਾਰਟੀ ਸਮੇਤ ਫੈਕਟਰੀ ਦੇ ਗੇਟ ਤੇ ਪਹੁੰਚੇ ਅਤੇ ਗੇਟ ਖੁਲਵਾ ਕੇ ਡਿੱਗੀ ਹੋਈ ਕੰਧ ਤੱਕ ਪੱਤਰਕਾਰਾਂ ਨੂੰ ਭੇਜਿਆ ਗਿਆ।ਪੱਤਰਕਾਰਾਂ ਵਲੋਂ ਫੈਕਟਰੀ ਦੇ ਅੰਦਰ ਕਾਫੀ ਬੇਨਿਯਮੀਆਂ ਦੇਖੀਆਂ ਗਈਆਂ ਜਿਸ ਕਰਕੇ ਪ੍ਰੈਸ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਜਿਵੇਂ ਫੈਕਟਰੀ ਦੇ ਅੰਦਰ ਹੀ ਘਰੇਲੂ ਗੈਸ ਸਿਲੰਡਰ, ਗੰਦੇ ਪਾਣੀ ਦੀ ਨਿਕਾਸੀ ਵਾਲੇ ਲਗਭਗ 25, 30 ਬੋਰ ਜੋ ਕਿ ਨਜ਼ਦੀਕ ਸਥਿਤ ਪਿੰਡ ਵਾਸੀਆਂ ਲਈ ਬਿਮਾਰੀਆਂ ਪੈਦਾ ਕਰਣ ਲਈ ਖਤਰੇ ਦੀ ਘੰਟੀ ਸਾਬਿਤ ਹੋ ਸਕਦੇ ਹਨ, 300 ਮੀਟਰ ਲੰਬੀ ਡਿੱਗੀ ਹੋਈ ਕੰਧ ਵਿਚ ਮਜ਼ਬੂਤੀ ਲਈ ਕੋਈ ਵੀ ਸਰੀਆ ਨਹੀ ਸੀ । ਕੰਧ ਡਿੱਗਣ ਨਾਲ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਲਈ ਰਸਤਾ ਬੰਦ ਹੋਣ ਦੇ ਕਾਰਨ ਕਾਫੀ ਪ੍ਰੇਸ਼ਾਨੀ ਆ ਰਹੀ ਸੀ। ਪਿੰਡ ਵਾਸੀਆ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਫੈਕਟਰੀ ਦੇ ਗੰਦੇ ਪਾਣੀ ਅਤੇ ਹਵਾ ਵਿਚ ਚਾਵਲਾ ਦੀ ਫੱਕ ਅਤੇ ਕਾਲਾ ਧੁੰਆ ਘਰਾ ਵਿਚ ਆਉਣ ਕਰਕੇ ਬੱਚਿਆ ਨੂੰ ਕਈ ਕਿਸਮ ਦੀਆ ਬੀਮਾਰੀਆ ਦਾ ਡਰ ਲਗਾ ਰਹਿੰਦਾ ਹੈ। ਇਸਤੋਂ ਇਲਾਵਾ ਫੈਕਟਰੀ ਵਲੋਂ ਸਕਿਉਰਟੀ ਲਈ ਬਣਾਏੇ 20, 25 ਫੁੱਟ ਉਚੇ ਪਿਲਰਾਂ ਵਿਚ ਬੈਠੇ ਸਕਿਉਰਟੀ ਗਾਰਡਾਂ ਦੇ ਕਾਰਨ ਨਜ਼ਦੀਕ ਘਰ ਵਾਲੀਆਂ ਅੋਰਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿੰਡ ਵਾਸੀਆ ਵਿਚ ਨੰਦ ਸਿੰਘ, ਬਚਿੱਤਰ ਸਿੰਘ, ਸਰਦੂਲ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ, ਬਲਬੀਰ ਸਿੰਘ, ਕੇਵਲ ਸਿੰਘ ਤੋਂ ਇਲਾਵਾ ਬੀਬੀਆ ਵਿਚ ਨਰਿੰਦਰ ਕੋਰ, ਜਗੀਰ ਕੋਰ, ਕੁਲਵਿੰਦਰ ਕੋਰ, ਅਮਰੀਕ ਕੋਰ, ਹਰਪ੍ਰੀਤ ਕੋਰ, ਸਰਬਜੀਤ ਕੋਰ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਬੰਧਤ ਮਹਿਕਮੇ ਕੋਲੋ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕੰਧ ਲਈ ਘਟੀਆ ਮਟੀਰੀਅਲ ਵਰਤਣ ਵਾਲਿਆ ਖਿਲਾਫ ਵੀ ਐਕਸ਼ਨ ਲਿਆ ਜਾਵੇ ਅਤੇ ਬਾਕੀ ਕੰਧ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ। ਫੈਕਟਰੀ ਪ੍ਰਬੰਧਕਾਂ ਵਿਚੋਂ ਰਾਜੀਵ ਕੁਮਾਰ ਪ੍ਰੋਟੈਕਸ਼ਨ ਮੈਨੇਜਰ ਅਤੇ ਹਰਪ੍ਰੀਤ ਸਿੰਘ ਐਚ.ਆਰ ਮੈਨੇਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਤੇਜ਼ ਹਵਾ ਆਉਣ ਦੇ ਕਾਰਨ ਕੰਧ ਡਿੱਗੀ ਹੈ।ਉਹਨਾ ਕਿਹਾ ਕਿ ਕੰਧ ਡਿੱਗਣ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ੈਲਰ ਵਿਚ ਸਭ ਕੁੱਝ ਸਰਕਾਰੀ ਨਿਯਮਾਂ ਅਨੁਸਾਰ ਹੈ। ਇਥੇ ਇਹ ਦੱਸਣਯੋਗ ਹੈ ਕਿ ਉਕਤ ਫੈਕਟਰੀ ਵਿਚ ਅੰਮ੍ਰਿਤਸਰ ਦੇ ਇਕ ਉੱਚ ਕੋਟੀ ਦੇ ਕਾਂਗਰਸੀ ਆਗੂ ਦਾ ਯੋਗਦਾਨ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply