Saturday, April 20, 2024

ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਲਈ ਕੀਤੇ ਜਾਣਗੇ ਠੋਸ ਉਪਰਾਲੇ- ਚੇਅਰਮੈਨ ਕਲ੍ਹੋਈਆ

ਬਾਹਰਵੀਂ ਦੀਆਂ ਪ੍ਰੀਖਿਆ 1 ਮਾਰਚ ਤੇ 10ਵੀਂ ਦੀ 15 ਮਾਰਚ 2019 ਤੋਂ
ਪਠਾਨਕੋਟ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲ੍ਹੋਈਆ ਆਈ.ਏ.ਐਸ ਵਲੋਂ ਮਾਰਚ 2019 PUNJ1212201813`ਚ ਬੋਰਡ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਸਬੰਧੀ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਸਿੱਖਿਆ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਰਵਿੰਦਰ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਕੁਲਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਸਰੋਆ ਕੰਟਰੋਲਰ ਪ੍ਰੀਖਿਆਵਾਂ, ਰਾਮ ਲੁਭਾਇਆ ਸਹਾਇਕ ਸਕੱਤਰ ਪ੍ਰੀਖਿਆਵਾਂ ਜਿਲ੍ਹਾ ਪਠਾਨਕੋਟ, ਮਹਿੰਦਰ ਸਿੰਘ ਇੰਚਾਰਜ ਪ੍ਰੀਖਿਆਵਾਂ ਸੰਚਾਲਨ, ਜਗਦੀਪ ਕੁਮਾਰ ਮੈਨੇਜਰ ਸਿੱਖਿਆ ਬੋਰਡ ਪਠਾਨਕੋਟ ਡੀਪੂ, ਪ੍ਰਿੰਸੀਪਲ ਦਰਸਨ ਸਿੰਘ ਢਿਲੋਂ , ਪ੍ਰਿੰਸੀਪਲ ਰਾਜੇਸ ਗੁਪਤਾ, ਪ੍ਰਿੰਸੀਪਲ ਓਮ ਪ੍ਰਕਾਸ, ਪ੍ਰਿੰਸੀਪਲ ਵਰਿੰਦਰ ਕੁਮਾਰ, ਪਿੰਸ੍ਰੀਪਲ ਰਘੁਵੀਰ ਕੋਰ, ਪਿ੍ਰੰ੍ਰੀਪਲ ਜਤਿੰਦਰ ਕੋਰ, ਮੁੱਖ ਅਧਿਆਪਿਕਾ ਅਨੁ ਸ਼ਰਮਾ, ਮੁੱਖ ਅਧਿਆਪਿਕਾ ਸੁਮਨ ਬਾਲਾ, ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
    ਚੇਅਰਮੈਨ ਕਲ੍ਹੋਈਆ ਨੇ ਆਪਣੇ ਸੰਬੋਧਨ `ਚ ਕਿਹਾ ਕਿ ਬੋਰਡ ਵਲੋਂ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਸਬੰਧੀ ਠੋਸ ਉਪਰਾਲੇ ਵੀ ਕੀਤੇ ਜਾ ਰਹੇ ਹਨ।ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿ੍ਰਸੀਪਲਾਂ ਅਤੇ ਸਿੱਖਿਆ ਨਾਲ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ।ਉਨ੍ਹਾਂ ਨੇ ਸਿੱਖਿਆ ਨਾਲ ਸਬੰਧਿਤ ਅਧਿਕਾਰੀਆਂ ਤੋਂ ਨਕਲ ਰੋਕਣ ਸਬੰਧੀ ਸੁਝਾਅ ਵੀ ਲਏ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਨਕਲ ਰੋਕਣ ਲਈ ਜੋ ਸੁਝਾਅ ਲਏ ਗਏ ਹਨ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਵੇਂ ਕਿ ਜਿਲ੍ਹਾ ਪਠਾਨਕੋਟ ਦੇ ਸੰਵੇਦਨਸ਼ੀਲ/ਅਤਿ ਸੰਵੇਦਨਸ਼ਸੀਲ ਪ੍ਰੀਖਿਆ ਕੇਂਦਰ ਹਨ ਉੱਥੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਜਿਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਜ਼ਰੂਰਤ ਹੈ ਤੇ ਨਹੀਂ ਲਗਾਏ ਗਏ, ਉਸ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ। ਮੀਟਿੰਗ ਦੋਰਾਨ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਇਹ ਮੰਗ ਰੱਖੀ ਗਈ ਕਿ ਪੇਪਰਾਂ ਦੇ ਲਈ ਪ੍ਰਸ਼ਨ ਪੱਤਰਾਂ ਲਈ ਸਕੂਲ ਦੇ ਨਜਦੀਕੀ ਬੈਂਕ ਦੀ ਬ੍ਰਾਂਚ ਨੂੰ ਪਹਿਲ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿੱਚ ਮਹਿਲਾ ਕਰਮਚਾਰੀਆਂ ਦੀ ਨਜਦੀਕ ਦੇ ਸੈਂਟਰਾਂ ਵਿੱਚ ਹੀ ਲਗਾਈ ਜਾਵੇ ।
ਉਨ੍ਹਾਂ ਦੱਸਿਆ ਕਿ ਬਾਹਰਵੀਂ ਦੀਆਂ ਪ੍ਰ੍ਰਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ 2019 ਨੂੰ ਸੁਰੂ ਹੋਵੇਗੀ ਅਤੇ ਕਿਸੇ ਵੀ ਪ੍ਰੀਖਿਆ ਕੇਂਦਰ ਵਿੱਚ 500 ਤੋਂ ਜਿਆਦਾ ਵਿਦਿਆਰਥੀ ਨਹੀਂ ਬੈਠਾਏ ਜਾਣਗੇ।  ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਇੱਕ ਨੋਡਲ ਅਫ਼ਸਰ ਨਿਯੁੱਕਤ ਕੀਤਾ ਜਾਵੇਗਾ ਜੋ ਕਿ ਸਿੱਖਿਆ ਨਾਲ ਸਬੰਧਿਤ ਸੈਂਟਰਾਂ ਦੀ ਫਿਜ਼ੀਕਲ ਚੈਕਿੰਗ ਆਦਿ ਕਰਨਗੇ।ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਿਸੀਪਲਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਨਕਲ ਦੇ ਕਾਰਨ ਹੋਣ ਵਾਲੇ ਨੁਕਸਾਨ ਅਤੇ ਨਕਲ ਨੂੰ ਰੋਕਣ ਸਬੰਧੀ ਦੱਸਿਆ ਜਾਵੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply