Saturday, April 20, 2024

ਯੂਥ ਵਿੰਗ ਦੀ ਜਿਮੇਵਾਰੀ ਕਿਸੇ ਨੌਜਵਾਨ ਨੂੰ ਸੌਪੀ ਜਾਵੇ – ਮਜੀਠੀਆ

Bikram Singh Majithiaਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਜ ਜਲੰਧਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਪਾਰਟੀ ਹਾਈ ਕਮਾਨ ਨੂੰ ਬੇਨਤੀ ਕਰਦਿਆਂ ਪੇਸ਼ਕਸ਼ ਕੀਤੀ ਹੈ ਕਿ ਪਾਰਟੀ ਹਾਈ ਕਮਾਨ ਪਾਰਟੀ ਵਿੰਗਾਂ ਦੇ ਪ੍ਰਧਾਨ ਦੀ ਨਵੀਂ ਨਿਯੁੱਕਤੀ ਦੌਰਾਨ ਕਿਸੇ ਨੌਜਵਾਨ ਚੇਹਰੇ ਨੂੰ ਅਗੇ ਲਿਆਉਦਿਆਂ ਯੂਥ ਵਿੰਗ ਦੇ ਨਵੇਂ ਪ੍ਰਧਾਨ ਦੀ ਵੀ ਨਿਯੁੱਕਤੀ ਕਰਦਿਆਂ ਯੂਥ ਵਿੰਗ ਦੀ ਜਿਮੇਵਾਰੀ ਕਿਸੇ ਨੌਜਵਾਨ ਨੂੰ ਸੌਪ ਦਿਤੀ ਜਾਵੇ।ਯਾਦ ਰਹੇ ਕਿ ਸ: ਸੁਖਬੀਰ ਸਿੰਘ ਬਾਦਲ ਦੇ ਮੁੜ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਅਜ ਤਕ ਅਕਾਲੀ ਦਲ ਨਾਲ ਸੰਬੰਧਿਤ ਕਿਸੇ ਵੀ ਵਿੰਗ (ਇਸਤਰੀ ਵਿੰਗ, ਯੂਥ ਵਿੰਗ, ਐਸ ਸੀ ਵਿੰਗਆਦਿ) ਦਾ ਕੋਈ ਪ੍ਰਧਾਨ ਨਿਯੁਕਤ ਨਹੀਂ ਕੀਤੀ ਗਿਆ ਹੈ। ਸ: ਮਜੀਠੀਆ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਨ ਦਾ ਧੰਨਵਾਦੀ ਹਨ ਜਿਨਾਂ ਉਸ ਨੂੰ ਲਗਾਤਾਰ 5 ਸਾਲ ਯੂਥ ਵਿੰਗ ਦੀ ਪ੍ਰਧਾਨਗੀ ਰਾਹੀਂ ਯੂਥ ਦੀ ਅਗਵਾਈ ਕਰਨ ਦਾ ਮੌਕਾ ਦਿਤਾ। ਉਹਨਾਂ ਕਿਹਾ ਕਿ ਭਾਵੇਂ ਯੂਥ ਵਿੰਗ ਦੀ ਅਗਵਈ ਦਾ ਮੌਕਾ ਉਹਨਾਂ ਨੂੰ ਔਖੇ ਸਮੇ ਮਿਲਿਆ ਫਿਰ ਵੀ ਯੂਥ ਅਤੇ ਪਾਰਟੀ ਹਾਈ ਕਮਾਨ ਦੇ ਸਹਿਯੋਗ ਸਦਕਾ ਯੂਥ ਵਿੰਗ ਨੇ 2012 ਦੀਆਂ ਆਮ ਚੋਣਾਂ ਦੌਰਾਨ ਇਤਿਹਾਸਕ ਜਿਤਾਂ ਦਰਜ ਕੀਤੀਆਂ ਹਨ ਤੇ ਕਈ ਨੌਜਵਾਨ ਚਹਿਰਅਿਾਂ ਨੂੰ ਵਿਧਾਇਕ ਹੋਣ ਅਤੇ ਕਈਆਂ ਨੂੰ ਅਹਿਮ ਵਿਭਾਗਾਂ ਵਿਚ ਚੇਅਰਮੈਨੀਆਂ ਦੀ ਜਿਮੇਵਾਰੀਆਂ ਨਿਭਾ ਰਹੇ ਹਨ। ਇ ਸਿੇ ਦੌਰਾਨਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਸ: ਮਜੀਠੀਆ ਵਲੋ ਯੂਥ ਵਿੰਗ ਦੀ ਪ੍ਰਧਾਨਗੀ ਤੋਂ ਅਸਤੀਫਾ ਦਣ ਸੰਬੰੰਧੀ ਅਫਵਾਹਾਂ ਨੂੰ ਸਿਰੇ ਤੋ ਨਕਾਰਦਿਆਂ ਸਪਸ਼ਟ ਕਿਹਾ ਸ: ਸੁਖਬੀਰ ਸਿੰਘ ਬਾਦਲ ਦੇ ਮੁੜ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਅਜ ਤਕ ਅਕਾਲੀ ਦਲ ਨਾਲ ਸੰਬੰਧਿਤ ਕਿਸੇ ਵੀ ਵਿੰਗ (ਇਸਤਰੀ ਵਿੰਗ, ਯੂਥ ਵਿੰਗ, ਐਸ ਸੀ ਵਿੰਗਆਦਿ) ਦਾ ਕੋਈ ਪ੍ਰਧਾਨ ਨਾ ਐਲਾਨਿਆ ਅਤੇ ਨਾ ਹੀ ਨਿਯੁਕਤ ਕੀਤੀ ਗਿਆ ਹੈ ਤਾਂ ਯੂਥ ਵਿੰਗ ਦੀ ਪ੍ਰਧਾਨਗੀ ਤੋ ਸ: ਮਜੀਠੀਆ ਵਲੋ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਸ: ਮਜੀਠੀਆ ਯੂਥ ਵਿੰਗ ਨਾਲ ਸੰੰਬੰਧਿਤ ਉਮਰ ਦੀ ਹੱਦ ਪਾਰ ਕਰ ਜਾਣ ਦੇ ਕਾਰਨ ਕਿਸੇ ਹੋਰ ਨੌਜਵਾਨ ਨੂੰ ਯੂਥ ਵਿੰਗ ਦੀ ਅਵਾਈ ਦਾ ਮੌਕਾ ਦੇਣਾ ਚਾਹੁੰਦੇ ਹਨ , ਜਿਸ ਕਰਕੇ ਉਹਨਾਂ ਹਾਈਕਮਾਨ ਨੂੰ ਅਪੀਲ ਕੀਤੀ ਕਿ ਉਹ ਯੂਥ ਵਿੰਗ ਦੇ ਪ੍ਰਧਾਨ ਦੀ ਨਿੁਯੂਕਤੀ ਲਈ ਕਿਸੇ ਹੋਰ ਨਵੇ ਚਹਿਰੇ ਨੁੰ ਯੂਥ ਵਿੰਗ ਦੀ ਅਗਵਾਈ ਲਈ ਮੌਕਾ ਦਿਤਾ ਜਾਵੇ। ਸ: ਮਜੀਠੀਆ ਆਪਣੀ ਉਕਤ ਇਛਾ ਬਾਰੇ ਉਹ ਸ:ਸੁਖਬੀਰ ਸਿੰਘ ਬਾਦਲ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਨੁੰ ਬੇਨਤੀ ਕਰਦਿਆਂ ਜਾਣੂ ਕਰਾ ਚੁਕੇ ਹਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply