Thursday, April 18, 2024

ਬੀ.ਬੀ.ਕੇ ਕਾਲਜ ਵੂਮੈਨ ਨੇ ਜੀ.ਐਨ.ਡੀ.ਯੂ ਅੰਤਰ-ਕਾਲਜ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਟਰੈਕ ਸਾਈਕਲਿੰਗ ਟੀਮ ਨੇ ਯੁਨੀਵਰਸਿਟੀ PUNJ1512201803ਕੈਂਪਸ ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਟਰੈਕ ਸਾਈਕਲਿੰਗ ਅੰਤਰ-ਕਾਲਜ ਚੈਂਪੀਅਨਸ਼ਿਪ-2018 ਜਿੱਤ ਲਈ ਹੈ।ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਚ.ਐਮ.ਵੀ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਨੂੰ ਹਰਾਇਆ।
ਕਾਲਜ ਦੇ ਤਿੰਨ ਖਿਡਾਰਣਾਂ ਮਿਸ ਇਲਾਂਗਬਨ ਚੌਬਾ ਦੇਵੀ, ਸ਼ੁਸ਼ੀਕਲਾ ਦੁਰਗਾਪ੍ਰਸ਼ਾਦ ਅਤੇ ਕੋਮਲ ਦੇਸ਼ਮੁੱਖ ਨੇ ਪਟਿਆਲਾ ਵਿਚ ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਟੀਮ ਨੇ 5 ਸੋਨੇ ਦੇ ਤਗਮੇ, ਇਕ ਚਾਂਦੀ ਦਾ ਤਗਮਾ ਅਤੇ ਵੱਖੋ-ਵੱਖਰੇ ਮੁਕਾਬਲਿਆਂ ਵਿੱਚ ਦੋ ਚੌਥੇ ਸਥਾਨ ਦੇ ਨਾਲ ਜੇਤੂ ਚੈਂਪੀਅਨਸ਼ਿਪ ਜਿੱਤੀ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਪਰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਪ੍ਰਦਰਸ਼ਨ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।ਪਿ੍ਰੰਸੀਪਲ ਮੈਡਮ ਨੇ ਕਿਹਾ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਕਾਲਜ ਦੀਆਂ ਖਿਡਾਰਣਾਂ ਮੋਹਰੀ ਰਹੀਆ ਹਨ।ਮਿਸ ਸ਼ੁਸ਼ੀਕਲਾ ਦੁਰਗਾਪ੍ਰਸ਼ਾਦ, ਕੋਮਲ ਦੇਸ਼ਮੁੱਖ, ਮਿਹਰਪ੍ਰੀਤ, ਇਲਾਂਗਬਨ ਚੌਬਾ ਦੇਵੀ, ਮੰਜੂ ਬਾਲਾ, ਨਿਰਮਲਾ ਬਧੂ, ਰਾਜੇਸ਼ ਕੁਮਾਰੀ, ਹਰਪ੍ਰੀਤ ਕੌਰ ਅਤੇ ਸੋਨਲ ਟੀਮ ਦੇ ਮੈਂਬਰ ਹਨ।
ਡਾ. ਸਿਮਰਦੀਪ (ਡੀਨ ਅਕਾਦਮਿਕ), ਸ਼੍ਰੀਮਤੀ ਸਵੀਟੀ ਬਾਲਾ, ਮੁਖੀ, ਸਰੀਰਕ ਸਿਖਿਆ ਵਿਭਾਗ, ਅਤੇ ਸਰੀਰਕ ਸਿਖਿਆ ਵਿਭਾਗ ਦੇ ਹੋਰ ਅਧਿਆਪਕਾਂ ਮਿਸ ਸਵਿਤਾ ਕੁਮਾਰੀ, ਗਗਨਪ੍ਰੀਤ ਕੌਰ ਅਤੇ ਰਾਜਦੀਪ ਕੌਰ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦਾ ਸਨਮਾਨ ਕੀਤਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply