Thursday, April 25, 2024

ਰਸਾਕਸ਼ੀ ਟੂਰਨਾਮੈਂਟ `ਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਕਾਲਜ ਦੀ ਟੀਮ ਜੇਤੂ

ਲੜਕੀਆਂ ਦਾ ਪਹਿਲਾ ਰਸਾਕਸ਼ੀ ਟੂਰਨਾਮੈਂਟ ਸਮਾਪਤ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ- ਸੰਧੂ) – ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵਲੋਂ ਨਵੀ ਮੁਹਿੰਮ ਬੇਟੀ ਪੜਾਓ ਦੀ ਸ਼ੁਰੂਆਤ ਕਰਦਿਆਂ PUNJ1612201812ਕਰਵਾਏ ਗਏ ਪਹਿਲੇ ਰਸਾਕਸ਼ੀ ਟੂਰਨਾਮੈਂਟ ਵਿਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਦੀ ਟੀਮ ਜੇਤੂ ਰਹੀ, ਜਦਕਿ ਜਿਲ੍ਹਾ ਤਰਨਤਾਰਨ ਦੀ ਟੀਮ ਸੀਨੀਅਰ ਵਰਗ ਵਿੱਚ ਦੂਸਰੇ ਸਥਾਨ `ਤੇ ਆਈ।ਇਸ ਤੋ ਇਲਾਵਾ ਲੜਕੀਆਂ ਦੇ ਜੂਨੀਅਰ ਵਰਗ ਮੁਕਾਬਲਿਆਂ ਵਿਚ ਪ੍ਰਭਾਕਰ ਸੀਨੀਅਰ ਸੈਕ. ਸਕੂਲ ਛੇਹਰਟਾ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀ. ਸੈਕ. ਸਕੂਲ ਹਰਸ਼ਾ ਛੀਨਾ ਦੀ ਟੀਮ ਨੇ ਦੂਸਰਾ ਅਤੇ ਪ੍ਰਭਾਕਰ ਇੰਸਟੀਚਿਊਟ ਆਫ ਐਕਸੀਲੈਂਸ ਕੋਟ ਖਾਲਸਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।ਸੰਸਥਾ ਦੇ ਪ੍ਰਧਾਨ ਗੁਰਿੰਦਰ ਮੱਟੂ ਅਤੇ ਪਿ੍ਰੰਸੀਪਲ ਰਾਜੇਸ਼ ਪ੍ਰਭਾਕਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੀ ਉਤਰ ਭਾਰਤ ਦੇ ਪ੍ਰਸਿੱਧ ਹੋਮਿਓਪੈਥਿਕ ਡਾਕਟਰ ਹਰਪ੍ਰੀਤ ਕੌਰ ਪਰੂਥੀ ਨੇ ਜੇਤੂ ਟੀਮ ਨੂੰ ਸ਼ੀਲਡਾਂ ਅਤੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ ਅਤੇ ਮੈਡਲ ਦੇ ਕੇ ਸਨਮਾਨਿਕਤ ਕੀਤਾ।
 ਡਾ. ਪਰੂਥੀ ਨੇ ਕਿਹਾ ਕਿ ਰਸਾਕਸ਼ੀ ਟੂਰਨਾਮੈਂਟ ਦੇ ਉਪਰਾਲੇ ਨਾਲ ਲੜਕੀਆਂ ਵਿਚ ਖੇਡਾਂ ਪ੍ਰਤੀ ਅਕਰਸ਼ਨ ਵਧੇਗਾ।ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਆਪ ਨੂੰ ਕਮਜੋਰ ਨਹੀ ਸਮਝਣਾ ਚਾਹੀਦਾ ਕਿਉਂਕਿ ਅੱਜ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਹਨ।ਪ੍ਰਧਾਨ ਗੁਰਿੰਦਰ ਮੱਟੂ ਨੇ ਕਿਹਾ ਕਿ ਸੰਸਥਾ ਵਲੋਂ ਜਲਦੀ ਹੀ ਜਿਲ੍ਹਾ ਤੇ ਸਟੇਟ ਪੱਧਰ ਦੀਆ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply