Friday, March 29, 2024

ਕਾਬਲ ਦੇ ਸਿੱਖਾਂ ਦੀ ਨਾਗਰਿਕਤਾ ਦਾ ਮਸਲਾ ਛੇਤੀ ਹੱਲ ਕਰਵਾਵੇਗੀ ਦਿੱਲੀ ਕਮੇਟੀ- ਜੀ.ਕੇ

ਗੁਰਬਾਣੀ ਕੰਠ ਪ੍ਰਤਿਯੋਗਿਤਾ ਲਈ ਪੁਰਣ ਸਹਿਯੋਗ ਦੇਣ ਦੀ ਕੀਤੀ ਪੇਸ਼ਕਸ਼

PPN30081409
ਨਵੀਂ ਦਿੱਲੀ, 30 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ-2 ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਚੌਥੀ ਅਰਥਾਂ ਸਹਿਤ ਗੁਰਬਾਣੀ ਕੰਠ ਪ੍ਰਤਿਯੋਗਿਤਾ 2014 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਣ ਸਹਿਯੋਗ ਦੇਣ ਦੀ ਪੇਸ਼ਕਸ਼ ਕਰਨ ਦੇ ਨਾਲ ਹੀ ਕਾਬੂਲ ਦੀ ਸੰਗਤਾਂ ਦੇ ਨਾਗਰਿਕਤਾ ਦੇ ਰੁਕੇ ਹੋਏ ਮਸਲਿਆਂ ਨੂੰ ਵੀ ਛੇਤੀ ਹੱਲ ਕਰਵਾਉਣ ਦਾ ਕਮੇਟੀ ਵੱਲੋਂ ਭਰੋਸਾ ਦਿੱਤਾ ਗਿਆ ਹੈ। ਪ੍ਰਤਿਯੋਗਿਤਾ ਦੇ ਪ੍ਰਚਾਰ-ਪ੍ਰਸਾਰ ਲਈ ਦਿੱਲੀ ਕਮੇਟੀ ਦੇ ਗ੍ਰੰਥੀ ਸਿੰਘਾਂ ਨੂੰ ਵਧੇਰੀ ਜਾਣਕਾਰੀ ਦੇਣ ਦੇ ਮਕਸਦ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਂਨਫ੍ਰੈਂਸ ਹਾਲ ਵਿੱਚ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਿੱਥੇ ਗ੍ਰੇਟਰ ਕੈਲਾਸ਼ ਕਮੇਟੀ ਨੂੰ ਗੁਰਬਾਣੀ ਕੰਠ ਮੁਕਾਬਲੇ ਆਯੋਜਿਤ ਕਰਨ ਵਾਸਤੇ ਵਧਾਈ ਦਿੱਤੀ, ਉਥੇ ਪ੍ਰਬੰਧਕਾਂ ਵੱਲੋਂ ਕਾਬਲ ਦੇ ਸਿੱਖਾਂ ਦੀ ਨਾਗਰਿਕਤਾ ਦੇ ਚੁੱਕੇ ਗਏ ਮਸਲੇ ਤੇ ਵੀ ਦਿੱਲੀ ਕਮੇਟੀ ਵੱਲੋਂ ਪਹਿਲ ਕਦਮੀ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਛੋਟੀ ਉਮਰ ਦੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਲਈ ਗ੍ਰੇਟਰ ਕੈਲਾਸ਼ ਕਮੇਟੀ ਵੱਲੋਂ ਨੈਨੋ ਕਾਰ ਸਣੇ ਦਿੱਤੇ ਜਾ ਰਹੇ ਵੱਡੇ ਇਨਾਮਾ ਨਾਲ ਬੱਚਿਆਂ ਦੀ ਵਧੇਰੀ ਹੌਂਸਲਾਂ ਅਫਜ਼ਾਈ ਹੋਣ ਦਾ ਵੀ ਦਾਅਵਾ ਕੀਤਾ। ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੀ ਕੈਬਿਨੇਟ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਸਾਹਮਣੇ ਅਫਗਾਨੀ ਸਿੱਖਾਂ ਦੀ ਨਾਗਰਿਕਤਾ ਦੇਣ ਦਾ ਮਸਲਾ ਚੁਕੱਣ ਦੀ ਵੀ ਜੀ.ਕੇ ਨੇ ਜਾਣਕਾਰੀ ਦਿੱਤੀ। ਅਫਗਾਨੀ ਸਿੱਖਾਂ ਦੇ ਮਸਲੇ ਤੇ ਜੰਗੀ ਪੱਧਰ ਤੇ ਦਿੱਲੀ ਕਮੇਟੀ ਵੱਲੋਂ ਕਾਰਵਾਈ ਕਰਵਾਉਣ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ।
ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੂਰੀ ਨਿਰਪੱਖਤਾ ਨਾਲ ਬੀਤੇ 3 ਸਾਲਾਂ ਤੋਂ ਇਹ ਪ੍ਰਤਿਯੋਗਿਤਾ ਕਰਵਾਉਣ ਵਾਸਤੇ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ। ਗ੍ਰੰਥੀ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਆਉਣ ਵਾਲੇ ਬੱਚਿਆਂ ਨਾਲ ਸੁੱਚਜੇ ਤਰੀਕੇ ਨਾਲ ਪੇਸ਼ ਆਉਣ ਦੀ ਅਪੀਲ ਕਰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦੇ ਸੁਚਨਾ ਦਫ਼ਤਰ ਵਿੱਚ 7 ਭਾਸ਼ਾਵਾਂ ਦੇ ਗਿਆਤਾ ਸਿੰਘ ਦੀ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕੀਤੀ ਗਈ ਨਿਯੂਕਤੀ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਯੂਥ ਅਤੇ ਐਜੁੂਕੇਸ਼ਨ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਪਰਮਜੋਤ ਸਿੰਘ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋ-ਚੇਅਰਮੈਨ ਵਿਕ੍ਰਮ ਸਿੰਘ, ਗੁਰਦੁਆਰਾ ਗ੍ਰੇਟਰ ਕੈਲਾਸ਼ ਦੇ ਪ੍ਰਧਾਨ ਮਹਿੰਦਰਪਾਲ ਸਿੰਘ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਕੰਨਵੀਨਰ ਤੇ ਗੁਰਦੁਆਰਾ ਸਾਬਿਹ ਦੇ ਸਕੱਤਰ ਤਰਿੰਦਰ ਸਿੰਘ ਸੋਨੀ, ਚੇਅਰਮੈਨ ਖਜਿੰਦਰ ਸਿੰਘ ਖੁਰਾਨਾ ਅਤੇ ਮੀਤ ਪ੍ਰਧਾਨ ਐਮ.ਐਸ. ਖੁਰਾਨਾ ਵੀ ਮੌਜੂਦ ਸਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply