Friday, April 19, 2024

ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਬੀ.ਐਸ.ਸੀ ਨਤੀਜਿਆਂ `ਚ ਜਮਾਈ ਆਪਣੀ ਧਾਂਕ

ਬਠਿੰਡਾ, 23 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਐਸ.ਐਸ.ਡੀ ਸਭਾ ਦੀ ਵਿਦਿਅਕ ਸੰਸਥਾ ਐਸ.ਐਸ.ਡੀ ਗਰਲਜ਼ ਕਾਲਜ ਦੀਆਂ PUNJ2312201802ਵਿਦਿਆਰਥਣਾਂ ਵਲੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਬੀ.ਐਸ.ਸੀ ਭਾਗ ਪਹਿਲਾ ਤੇ ਦੂਜਾ ਦੇ ਨਤੀਜਿਆਂ `ਚ 100 ਫੀਸਦ ਨਤੀਜਾ ਪ੍ਰਾਪਤ ਕਰਕੇ ਜਿਲੇ ਭਰ `ਚ ਆਪਣੀ ਧਾਕ ਜਮਾਈ ਹੈ।ਕਾਲਜ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਦੱਸਿਆ ਕਿ ਬੀ.ਐਸ.ਸੀ ਦੂਜੇ ਸਮੈਸਟਰ ਵਿਚੋਂ ਅਨੁਰੀਤ ਕੌਰ ਅਤੇ ਜੀਨਾ ਖਾਨ ਵਲੋਂ 550 ਵਿਚੋਂ 479 ਅੰਕ ਲੈ ਕੇ ਕਾਲਜ ‘ਚੋਂ ਪਹਿਲਾ ਸਥਾਨ, ਅਰਸ਼ਦੀਪ ਕੌਰ ਨੇ 459 ਲੈ ਕੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ 452 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਤਰ੍ਹਾਂ ਹੀ ਚੌਥੇ ਸਮੈਸਟਰ ਵਿਚੋਂ ਸਵਾਤੀ ਨੇ 625 ਵਿਚੋਂ 494 ਅੰਕ, ਸੁਮਨ ਨੇ 493 ਅਤੇ ਮੁਸਕਾਨ ਨੇ 575 ਅੰਕਾਂ ਵਿਚੋਂ 450 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਸੰਜੇ ਗੋਇਲ ਪ੍ਰਧਾਨ,ਪ੍ਰਮੋਦ ਮਹੇਸਵਰੀ ਉਪ ਪ੍ਰਧਾਨ, ਚੰਦਰ ਸੇਖਰ ਸਕੱਤਰ ਨੇ ਪ੍ਰਿੰਸੀਪਲ ਤਾਂਘੀ, ਸਾਇੰਸ ਵਿਭ2ਗ ਮੁੱਖੀ ਪ੍ਰੋ: ਬਿੰਦੂ ਗਰਗ, ਪ੍ਰੋ. ਰਿਤਿਕਾ, ਪ੍ਰੋ: ਗੁਰਲੀਨ ਕੌਰ, ਪ੍ਰੋ: ਜ਼ਸਨਦੀਪ, ਪ੍ਰੋ: ਅੰਕਿਤਾ, ਪ੍ਰੋ: ਸ਼ਮਾ, ਪ੍ਰੋ: ਨਤਾਸ਼ਾ ਆਦਿ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾ ਪੇਸ਼ ਕੀਤੀਆਂ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply