Thursday, April 18, 2024

ਸਮਾਜ ਦਾ ਲੜਕੀਆਂ ਪ੍ਰਤੀ ਰਵੱਈਆ ਤੰਗ ਸੋਚ ਦਾ ਪ੍ਰਤੀਕ – ਰਾਧਿਕਾ ਲਿਖੀ ਸਿੰਗਲਾ

PPN2412201809ਧੂਰੀ, 24 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਯੂ.ਪੀ.ਐਸ.ਸੀ  ਦੀ ਪ੍ਰੀਖਿਆ ਵਿੱਚੋਂ ਮੋਹਰੀ ਸਥਾਨ ਹਾਸਲ ਕਰਕੇ ਸਿਵਲ ਜੱਜ ਬਣੀ ਸਾਹਿਲ ਸਿੰਗਲਾ ਸਿਵਲ ਜੱਜ ਦੀ ਧਰਮ ਪਤਨੀ ਅਤੇ ਪਰਦੀਪ ਸਿੰਗਲਾ ਦੀ ਨੂੰਹ ਸ਼੍ਰੀਮਤੀ ਰਾਧਿਕਾ ਲਿਖੀ ਸਿੰਗਲਾ ਨੇ ਅੱਗਰਵਾਲ ਵੂਮੈਨ ਸਭਾ ਵੱਲੋਂ ਔਰਤਾਂ ਦੇ ਹੱਕਾਂ ਦੀ ਜਾਗਰੂਕਤਾ ਬਾਰੇ ਕਰਵਾਏ ਇੱਕ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚ ਲੜਕਿਆਂ ਦੇ ਮੁਕਾਬਲੇ ਭਾਰੀ ਗਿਣਤੀ ਵਿੱਚ ਲੜਕੀਆਂ ਨੇ ਵੀ ਬਾਜ਼ੀ ਮਾਰੀ ਹੈ।ਉਹਨਾਂ ਕਿਹਾ ਕਿ ਭਾਵੇਂ ਅਸੀਂ ਆਧੁਨਿਕਤਾ ਦੇ ਦੌਰ ਵਿੱਚ 21ਵੀਂ ਸਦੀ ਵਿੱਚ ਜ਼ਿੰਦਗੀ ਬਸ਼ਰ ਕਰ ਰਹੇ ਹਾਂ, ਪ੍ਰੰਤੂ ਇਸ ਦੇ ਬਾਵਜੂਦ ਵੀ ਅਜੇ ਤੱਕ ਸਾਡੇ ਸਮਾਜ ਦੇ ਕੁੱਝ ਹਿੱਸੇ ਦਾ ਲੜਕੀਆਂ ਪ੍ਰਤੀ ਰਵੱਈਆ ਨਾਂਹ-ਪੱਖੀ ਹੈ ਜੋ ਕਿ ਸਾਡੀ ਤੰਗ ਸੋਚ ਦਾ ਪ੍ਰਤੀਕ ਹੈ।ਉਹਨਾਂ ਔਰਤਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਔਰਤਾਂ ਦੇ ਹੱਕਾਂ ਪ੍ਰਤੀ ਲੜਾਈ ਲੜਣੀ ਪਵੇਗੀ।ਉਹਨਾਂ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚੋਂ ਮੋਹਰੀ ਸਥਾਨ ਹਾਸਲ ਕਰਕੇ ਜੱਜ ਬਣਨ ਦਾ ਸਿਹਰਾ ਆਪਣੇ ਪਤੀ ਸਿਵਲ ਜੱਜ ਸਾਹਿਲ ਸਿੰਗਲਾ ਅਤੇ ਸਹੁਰਾ ਪਰਿਵਾਰ ਨੂੰ ਦਿੱਤਾ।
ਅਗਰੋਹਾ ਵਿਕਾਸ ਟਰੱਸਟ ਮਹਿਲਾ ਸੰਮਤੀ ਪੰਜਾਬ, ਜ਼ਿਲ੍ਹਾ ਮਹਿਲਾ ਅੱਗਰਵਾਲ ਸਭਾ ਅਤੇ ਵੂਮੈਨ ਅੱਗਰਵਾਲ ਸਭਾ ਧੂਰੀ ਵੱਲੋਂ ਸ਼੍ਰੀਮਤੀ ਰੇਵਾ ਛਾਹੜੀਆ ਅਤੇ ਪੂਜਾ ਜਿੰਦਲ ਵੱਲੋਂ ਰਾਧਿਕਾ ਲਿਖੀ ਸਿੰਗਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।ਇਸ ਮੌਕੇ ਪਰਦੀਪ ਸਿੰਗਲਾ, ਮਨੂੰ ਗਰਗ, ਅੰਜੂ ਗਰਗ, ਜਿੰਮੀ ਕਾਂਸਲ, ਰੀਤਾ ਗਰਗ, ਨਿਰਮਲਾ ਮਿੱਤਲ ਅਤੇ ਵਰਸ਼ਾ ਸਿੰਗਲਾ ਆਦਿ ਹਾਜ਼ਰ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply