Thursday, March 28, 2024

ਅਗਾਪੇ ਮਸੀਹੀ ਸਤਿਸੰਗ ਨੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ

PPN2612201813ਸਮਰਾਲਾ, 26 ਦਸੰਬਰ (ਪੰਜਾਬ ਪੋਸਟ – ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਸਮਰਾਲਾ ਦੇ ਖੁੱਲ੍ਹੇ ਮੈਦਾਨ ਵਿਚ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ‘ਤੇ ਗੀਤ, ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਦੋਰਾਹੇ ਤੋਂ ਆਈ ਹੋਈ ਸੰਗਤ ਦੇ ਬੱਚਿਆਂ ਤੇ ਵੱਡਿਆਂ ਨੇ ਗਿੱਧਾ ਪਾ ਕੇ ਪ੍ਰਭੂ ਦੀ ਮਹਿਮਾ ਗਾਈ।ਮੁੱਖ ਪ੍ਰਚਾਰਕ ਤੇ ਡਾਇਰੈਕਟਰ ਉਪਰੇਸ਼ਨ ਅਗਾਪੇ ਪਾਸਟਰ ਡਾ. ਅਲੈਕਸ ਅਬਰਾਹਮ ਨੇ ਪਵਿੱਤਰ ਬਾਈਬਲ ਵਿਚੋਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿੱਚ ਮਨੁੱਖੀ ਜਾਤੀ ਦੇ ਪਾਪਾਂ ਨੂੰ ਮਿਟਾਉਣ ਲਈ ਇਸ ਸੰਸਾਰ ਵਿਚ ਆਏ ਸਨ।ਉਹਨਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਇਕ ਦੂਜੇ ਦੇ ਹਮਦਰਦ ਬਣਨਾ ਸਿਖਾਇਆ ਅਤੇ ਦੁਖੀਆਂ ਤੇ ਲਾਚਾਰਾਂ ਲਈ ਹਮਦਰਦੀ ਦਾ ਮਸੀਹਾ ਬਣਨਾ ਸਿਖਾਇਆ।
ਬ੍ਰਦਰ ਜੀ.ਸੀ ਦਿੱਲੀ ਗੋਬਿੰਦ ਚਿਤੰਬਰਮ ਨੇ ਕਿਹਾ ਪ੍ਰਭੂ ਯਿਸੂ ਮਸੀਹ ਕੋਈ ਧਰਮ ਦੀ ਸਥਾਪਨਾ ਕਰਨ ਵਾਸਤੇ ਨਹੀਂ, ਸਗੋਂ ਮਨੁੱਖ ਜਾਤੀ ਨੂੰ ਪਾਪਾਂ ਤੋਂ ਬਚਾਉਣ ਦੇ ਲਈ ਆਏ ਸਨ।ਪਾਸਟਰ ਵੋਰਲ ਦਾਨੀਆਲ ਲੁਧਿਆਣਾ ਆਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ।
ਦੋਰਾਹੇ ਤੋਂ ਬੀਬੀ ਗੁਰਮੀਤ ਕੌਰ ਸੰਗਤ ਦੇ ਨਾਲ ਗਿੱੱਧਾ ਤੇ ਭੰਗੜਾ ਟੀਮ ਨੂੰ ਵੀ ਨਾਲ ਲੈ ਕੇ ਆਏ।ਪਾਸਟਰ ਮਦਨ ਲਾਲ, ਹਰਪਾਲ ਸਿੰਘ, ਪਾਸਟਰ ਰੇਸਮ ਸਿੰਘ, ਪਾਸਟਰ ਮਨਜੀਤ ਸਿੰਘ, ਪਾਸਟਰ ਅਸ਼ੋਕ ਸਿੰਘ, ਪਾਸਟਰ ਬਹਾਦਰ ਸਿੰਘ, ਬੀਬੀ ਕਾਂਤਾ ਰਾਣੀ, ਪਾਸਟਰ ਜਸਵੀਰ ਸਿੰਘ, ਪਾਸਟਰ ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਸੋਨੀ, ਮਨਜੀਤ ਸਿੰਘ, ਲੱਖਵੰਤ ਸਿੰਘ, ਨਰਿੰਦਰ ਕੁਮਾਰ, ਗੁਰਮੀਤ ਕੌਰ ਦੋਰਾਹਾ, ਮਨਜੀਤ ਸਿੰਘ, ਨਰੇਸ਼ ਕੁਮਾਰ ਪ੍ਰਧਾਨ, ਮੋਹਣ ਸਿੰਘ, ਧਰਮਪਾਲ ਵਰਮਾ, ਅਸ਼ਵਨੀ ਢੰਡ, ਕੈਪਟਨ ਪ੍ਰੀਤਮ ਸਿੰਘ, ਕੈਪਟਨ ਲਖਪਤ ਰਾਏ, ਰਾਜ ਕੁਮਾਰ ਵਰਮਾ, ਭਵਨਦੀਪ ਸਿੰਘ ਢੰਡ, ਪਰਮਜੀਤ ਸਿੰਘ ਬੌਬੀ, ਜਸਵੀਰ ਸਿੰਘ ਆਪਣੀ ਆਪਣੀ ਸੰਗਤ ਨੂੰ ਲੈ ਹੁੰਮ ਹੰਮਾ ਕੇ ਪਹੁੰਚੇ।
ਅਗਾਪਾ ਮਸੀਹ ਸਤਿਸੰਗ ਘਰ (ਚਰਚ) ਸਮਰਾਲਾ ਦੇ ਮੁੱਖ ਸੇਵਾਦਰ ਪਾਸਟਰ ਮਦਨ ਲਾਲ ਅਤੇ ਜਸਵੀਰ ਸਿੰਘ ਨੇ ਆਈ ਹੋਈ ਸਾਰੀ ਸੰਗਤ ਅਤੇ ਮੁੱਖ ਪ੍ਰਚਾਰਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਉਹਨਾਂ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼, ਸੂਬੇ ਅਤੇ ਸਮੂਹ ਸੰਸਾਰ ਦੀ ਖੁਸ਼ਹਾਲੀ, ਤਰੱਕੀ ਤੇ ਸਾਂਤੀ ਲਈ ਪ੍ਰਾਥਨਾ ਕਰਨ ਦੀ ਜ਼ਰੂਰਤ ਹੈ।ਉਹਨਾਂ ਨੇ ਦੇਸ਼ ਦੀਆਂ ਤਿੰਨੇ ਸੈਨਾ ਦੇ ਅਤੇ ਦੇਸ਼ ਦੇ ਪzzਾਨ ਮੰਤਰੀ, ਰਾਸ਼ਟਰਪਤੀ ਤੇ ਆਗੂਆਂ ਦੇ ਲਈ ਪ੍ਰਾਥਨਾ ਕੀਤੀ।
ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਐਡਵੋਕੇਟ ਅਸ਼ਵਨੀ ਢੰਡ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ, ਭਵਨਦੀਪ ਸਿੰਘ ਐਡਵੋਕੇਟ, ਸਤਵੀਰ ਸਿੰਘ ਸੇਖੋਂ, ਲਬੀ ਢਿੱਲੋਂ ਪੀ. ਏ, ਗੁਰਦੀਪ ਸਿੰਘ ਰਾਏ ਪ੍ਰਿੰਸੀਪਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਨੰਨੇ ਮੁੰਨੇ ਬੱਚਿਆਂ ਤੇ ਸਾਂਤਾ ਕਲਾਜ਼ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਪ੍ਰਭੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਜਸਵੀਰ ਸਿੰਘ ਹੇਡੋਂ, ਮੋਹਣ ਸਿੰਘ ਹੇਡੋਂ, ਨਰੇਸ਼ ਕੁਮਾਰ, ਲੱਖਪਤ ਰਾਏ, ਰਜਿੰਦਰ ਕੁਮਾਰ, ਇੰਦਰਜੀਤ ਕੂੰਮ ਕਲਾਂ, ਜਸਪਾਲ ਸਿੰਘ, ਸ਼ੇਰ ਲਾਲ ਹਲਵਾਈ, ਰਾਜਿੰਦਰ ਕੁਮਾਰ, ਮੋਹਣ ਲਾਲ, ਅਮਰ ਸਿੰਘ ਸਰਪੰਚ, ਧਰਮਪਾਲ, ਹਰਪ੍ਰੀਤ ਹੈਪੀ, ਅਸੋਕ ਕੁਮਾਰ, ਤਰਸੇਮ ਲਾਲ, ਹਰਪਾਲ ਸਿੰਘ, ਮਨਜੀਤ ਸਿੰਘ, ਰੇਸ਼ਮ ਸਿੰਘ, ਸੁਸ਼ੀਲ ਕੁਮਾਰ, ਮਨਦੀਪ ਸੋਨੀ, ਹੀਰਾ ਲਾਲ, ਜਸਵਿੰਦਰ ਸਿੰਘ, ਬਹਾਦਰ ਸਿੰਘ ਅਤੇ ਹੋਰ ਵੀ ਸੇਵਾਦਾਰ ਮੌਜੂਦ ਰਹੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਨਰਸਰੀ ਤੇ ਪਲੇਅ ਪੈਨ ਦਾ ਪਹਿਲਾ ਦਿਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – “ਮਹਾਨ ਸਿੱਖਿਆ ਇੱਕ ਮਹਾਨ ਕਿੰਡਰਗਾਰਟਨ ਅਨੁਭਵ ਨਾਲ ਸ਼ੁਰੂ ਹੰੁਦੀ …

Leave a Reply