Friday, April 19, 2024

ਸਿਖਿਆ ਮੰਤਰੀ ਵੱਲੋ ਮਾਸਟਰ ਕੇਡਰ ਦੀਆਂ ਮੰਗਾਂ ਮੰਨਣ ਦਾ ਭਰੋਸਾ

ਮੁੱਖ ਅਧਿਆਪਕਾਂ ਦੀ ਤਰੱਕੀਆਂ 30 ਸਤੰਬਰ ਤੱਕ
ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਤਰੱਕੀਆਂ ਦਸੰਬਰ ਤੋ ਪਹਿਲਾਂ

PPN31081402
ਸਿਖਿਆ ਮੰਤਰੀ ਨਾਲ ਮੀਟਿੰਗ ਕਰਨ ਤੋ ਬਾਅਦ ਗੁਰਪ੍ਰੀਤ ਸਿੰਘ ਰਿਆੜ, ਬਲਦੇਵ ਸਿੰਘ ਬੁਟਰ ਤੇ ਸੁਨੀਤਾ ਸਿੰਘ ਪਟਿਆਲਾ ਗੱਲਬਾਤ ਕਰਦੇ ਹੋਏ।

ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਜਰੂਰੀ ਤੇ ਅਹਿਮ ਮੀਟਿੰਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨਾਲ ਪੰਜਾਬ ਸਕੱਤਰੇਤ ਚੰਡੀਗੜ ਵਿਖੇ ਉਹਨਾ ਦੇ ਦਫਤਰ ਵਿਖੇ ਹੋਈ, ਇਸ ਮੀਟਿੰਗ ਸਿਖਿਆ ਸਕੱਤਰ ਸ੍ਰੀ ਮਤੀ ਅੰਜਲੀ ਭਾਂਵੜਾ, ਜੁਆਇੰਟ ਸਕੱਤਰ ਗੁਰਦੀਪ ਸਿੰਘ, ਡੀ ਪੀ ਆਈ ਡਾ ਕਮਲ ਗਰਗ, ਡੀ ਪੀ ਆਈ ਐਲੀਮੈਟਰੀ ਸ੍ਰੀ ਮਤੀ ਦਰਸਨ ਕੌਰ, ਡਿਪਟੀ ਡਾਇਰੈਕਟਰ ਤੋਤਾ ਸਿੰਘ, ਡੀ ਸੀ ਐਫ ਏ ਸ੍ਰੀ ਛਾਬੜਾਂ, ਤੋ ਇਲਾਵਾ ਪੈਨਲ ਮੀਟਿੰਗ ਵਿਚ ਹੋਰ ਵੀ ਅਹਿਮ ਅਧਿਕਾਰੀ ਸਾਮਿਲ ਸਨ, ਪ੍ਰੈਸ ਜਾਰੀ ਕਰਦਿਆਂ ਸ੍ਰੀ ਵਸਿੰਗਟਨ ਸਿੰਘ ਨੇ ਦੱਸਿਅ ਕਿ ਸੂਬਾ ਪ੍ਰਧਾਂਨ ਗੁਰਪ੍ਰੀਤ ਸਿੰਘ ਰਿਆੜ, ਉਪ ਪ੍ਰਧਾਨ ਬਲਦੇਵ ਸਿੰਘ ਬੁੱਟਰ, ਦੀ ਅਗਵਾਈ ਹੇਠ ਮਿਲੇ ਵਫਦ ਵਿਚ ਮੁਖ ਅਧਿਆਪਕਾਂ ਦੀ ਤਰੱਕੀਆਂ ਸਤੰਬਰ 30 ਤਕ ਕਰਨ, ਲੈਕਚਰਾਰਾਂ ਦੀਆਂ ਪਦ ਉਨਤੀਆਂ ਦਸੰਬਰ ਤੋ ਪਹਿਲਾਂ ਕਰਨ, ਸਮਾਂ ਬੱਦ ਪ੍ਰੋਮੋਸਨ ਨੀ.ਤੀ ਤਿਆਰ ਕਰਨ ਦਾ ਭਰੋਸਾ ਦਿਤਾ ਗਿਆ। ਇਸ ਤੋ ਇਲਾਵ 4, 9, 14 ਦੇ ਅਗਲੇ ਸਟੈਪ ਅਪ 5400, 5700, 6000, ਦੇਣ ਲਈ ਐਡ ਡੀ ਲਿਖਣ ਅਤੇ ਵਿਤ ਮੰਤਰੀ ਸਾਹਿਬ ਨਾਲ ਗੱਲ ਕਰਨ, ਸੀਨੀਆਰਤਾ ਸੂਚੀ ਦੀਆਂ ਖਾਮੀਆਂ ਦੂਰ ਕਰਨ, ਟੈਪਰੇਰੀ ਪੋਸਟਾਂ ਨੂੰ 30 ਸਤੰਬਰ ਤੋ ਪਹਿਲਾ ਪੱਕਿਆਂ ਕਰਨ, ਮੈਡੀ ਰੀਬਰਸਮੈਟ ਦੀ ਜਗਾ ਕੈਸ ਲੈਸ ਇਲਾਜ ਦੀ ਸੁਵਿਧਾ ਦੇਣ, 89 ਦਿਨਾ ਦੀ ਸਰਵਿਸ ਦਾ ਲਾਭ ਦੇਣ, ਰਮਸਾ, ਦੀ ਮੁਖ ਅਧਿਆਪਕਾਂ ਦੀ ਭਰਤੀ ਤੇ ਵਿਚਾਰ ਕਰਨ, ਰਮਸਾ ਐਸ ਐਸ ਏ, 7654, 3442 ਅਤੇ ਹੋਰ ਅਜਿਹੀਆਂ ਭਰਤੀਆਂ ਨੂੰ ਵਿਭਾਗ ਅਧੀਨ ਲਿਆਊਣ, ਸੀ ਪੀ ਐਫ ਦਾ ਹਿਸਾਬ ਰੱਖਣ, ਆਦਿ ਫੈਸਲਿਆਂ ਤੇ ਸਹਿਮਤੀ ਪ੍ਰਗਟਾਈ ਗਈ। ਇਸ ਵਫਦ ਵਿਚ ਗੁਰਪ੍ਰੀਤ ਸਿੰਘ ਰਿਆੜ, ਬਲਦੇਵ ਸਿੰਘ ਬੁਟਰ, ਵਸਿੰਗਟਨ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ ਉਪਲ, ਮਹਿੰਦਰ ਸਿੰਘ ਵਿਰਕ,ਦੀਦਾਾਰ ਸਿੰਘ, ਦਲਵਿੰਦਰਜੀਤ ਸਿੰਘ ਗਿਲ, ਪ੍ਰਭਜਿੰਦਰ ਸਿੰਘ, ਕੁਲਵਿੰਦਰ ਸਿਘ ਸਿਧੂ ਗੁਰਦਾਸਪੁਰ, ਰਮਨ ਕੁਮਾਰ ਪਠਾਨਕੋਟ, ਹਰਭਜਨ ਸਿਘ, ਦਿਲਬਾਗ ਸਿੰਘ, ਨਿਰਮਲ ਸਿੰਘ ਰਿਆੜ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply