Friday, March 29, 2024

ਸੱਜਨ ਕੁਮਾਰ ਨੇ ਕੜਕੜਡੂਮਾ ਅਦਾਲਤ `ਚ ਕੀਤਾ ਸਰੈਂਡਰ – ਅਦਾਲਤ ਨੇ ਮੰਡੋਲੀ ਜੇਲ ਭੇਜਿਆ

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਸਜ਼ਾ ਯਾਫਤਾ ਕਾਂਗਰਸੀ ਆਗੂ sajjan-kumarਸੱਜਣ ਕੁਮਾਰ ਨੇ ਕੜਕੜਡੂਮਾ ਅਦਾਤਲ `ਚ ਅੱਜ ਆਤਮ ਸਮਰਪਣ ਕਰ ਦਿੱਤਾ।ਮਾਨਯੌਗ ਅਦਾਲਤ ਵਲੋਂ ਉਸ ਨੂੰ ਉਤਰ ਪੂਰਬੀ ਦਿੱਲੀ ਸਥਿਤ ਮੰਡੋਲੀ ਜੇਲ ਵਿਚ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਤਿਹਾੜ ਜੇਲ ਵਿੱਚ ਭੇਜਿਆ ਜਾਵੇ, ਪਰ ਜੱਜ ਸਾਹਿਬ ਨੇ ਉਸ ਨੂੰ ਮੰਡੋਲੀ ਜੇਲ ਭੇਜਣ ਦੇ ਹੁਕਮ ਦਿੱਤੇ।ਇਸ ਸਮੇਂ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੇ ਵੀ ਸਰੈਂਡਰ ਕੀਤਾ।
ਜਦ ਸੱਜਣ ਕੁਮਾਰ ਨੇ ਅਦਾਲਤ `ਚ ਆਤਮ ਸਮਰਪਣ ਕੀਤਾ ਉਸ ਸਮੇਂ ਅਦਾਲਤ ਦੇ ਬਾਹਰ ਵੱਡੀ ਗਿਣਤੀ `ਚ ਕਤਲੇਆਮ ਪੀੜਤ ਤੇ ਦਿੱਲੀ ਸਿਖ ਗੁਰਦੁਆਰਾ ਕਮੇਟੀ ਦੇ ਅਹੁੱਦੇਦਾਰ ਤੇ ਮੈਂਬਰ ਮੌਜੂਦ ਸਨ।ਪੀੜਤ ਪਰਿਵਾਰਾਂ ਦੇ ਚਿਹਰਿਆਂ `ਤੇ ਖੁਸ਼ੀ ਨਜ਼ਰ ਆ ਰਹੀ ਸੀ।ਪੀੜਤਾਂ ਨੇ ਇਸ ਸਮੇਂ ਕਿਹਾ ਕਿ 34 ਸਾਲਾਂ ਬਾਅਦ ਉਨਾਂ ਨੂੰ ਇਨਸਾਫ ਮਿਲਿਆ ਹੈ, ਜਿਸ ਨਾਲ ਉਨਾ ਦੇ ਹਿਰਦੇ ਕੁੱਝ ਸ਼ਾਂਤ ਹੋਏ ਹਨ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply