Friday, March 29, 2024

ਹਰਦੁਆਰ, ਰਿਸ਼ੀਕੇਸ਼, ਮਸੂਰੀ ਤੇ ਹੇਮਕੁੰਟ ਸਾਹਿਬ ਲਈ ਅੰਮ੍ਰਿਤਸਰ-ਦੇਹਰਾਦੂਨ ਸਿੱਧੀ ਉਡਾਣ 20 ਜਨਵਰੀ ਤੋਂ – ਗੁਮਟਾਲਾ

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋੋਸਟ) – ਸਪਾਈਸਜੈਟ ਵੱਲੋਂ ਗੁਰੂ ਨਗਰੀ ਅਤੇ ਪੰਜਾਬ ਹੁਣ 20 ਜਨਵਰੀ ਤੋਂ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਲਈ Sameep Singh Gumtalaਸਿੱਧੀ ਉਡਾਣ 20 ਜਨਵਰੀ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਦੀ ਬੁਕਿੰਗ ਸਪਾਈਸ ਜੈਟ ਦੀ ਵੈਬਸਾਈਟ `ਤੇ ਸ਼ੁਰੂ ਹੋ ਗਈ ਹੈ।ਦੇਹਰਾਦੂਨ ਹੁਣ ਨੋਵਾਂ ਘਰੇਲੂ ਅਤੇ 17ਵਾਂ ਹਵਾਈ ਅੱਡਾ ਬਣਿਆ ਹੈ ਜੋ ਕਿ ਹੁਣ ਸਿੱਧਾ ਅੰਮ੍ਰਿਤਸਰ ਦੇੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੁੜ ਗਿਆ ਹੈ।
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ  ਦੱਸਿਆ ਕਿ ਇਹ ਉਡਾਣ ਦੇਹਰਾਦੂਨ ਤੋਂ ਦੁਪਹਿਰੇ 11 ਵੱਜ ਕੇ 55 ਮਿੰਟ ਤੇ ਉੜੇਗੀ ਜੋ ਕਿ ਸਿਰਫ 40 ਮਿੰਟਾਂ ਵਿਚ 12 ਵੱਜ ਕੇ 35 ਮਿੰਟ ਤੇ ਅੰਮ੍ਰਿਤਸਰ ਪੁੱਜੇਗੀ।ਦੁਪਹਿਰ 12 ਵੱਜ ਕੇ 55 ਮਿੰਟ ਤੇ ਵਾਪਸ ਦੇਹਰਾਦੂਨ ਲਈ ਰਵਾਨਾ ਹੋਵੇਗੀ ਅਤੇ 1 ਵੱਜ ਕੇ 35 ਮਿੰਟ ਤੇ ਦੇਹਰਾਦੂਨ ਪੁੱਜ ਜਾਵੇਗੀ।ਸਪਾਇਸ ਜੈਟ ਵਲੋਂ ਇਸ ਉਡਾਣ ਲਈ 78 ਸਵਾਰੀਆਂ ਦਾ ਬੰਬਾਰਡੀਅਰ ਕੰਪਨੀ ਦਾ ਜਹਾਜ਼ ਵਰਤਿਆ ਜਾਏਗਾ।  
ਸਮੀਪ ਸਿੰਘ ਗੁਮਟਾਲਾ ਨੇ ਸ਼ੁਰੂ ਹੋ ਰਹੀ ਇਸ ਉਡਾਣ ਵਾਸਤੇ ਸਪਾਈਸ ਜੈਟ ਦਾ ਧੰਨਵਾਦ ਕਰਦੇ ਕਿਹਾ ਕਿ ਹੁਣ ਪੰਜਾਬ ਤੋਂ ਹਰਿਦੁਆਰ, ਰਿਸ਼ੀਕੇਸ਼ ਦੀ ਦੂਰੀ ਵੀ ਘਟ ਜਾਵੇਗੀ। ਇਹ ਦੋਵੇਂ ਸਥਾਨ ਹਵਾਈ ਅੱਡੇ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਹਨ। ਸੈਰ ਸਪਾਟੇ ਲਈ ਮਸ਼ਹੂਰ ਪਹਾੜੀ ਇਲਾਕਾ ਮਸੂਰੀ ਜੋ ਕਿ ਦੇਹਰਾਦੂਨ ਦੇ ਨਜ਼ਦੀਕ ਹੈ ਵੀ ਹੁਣ ਪੰਜਾਬ ਦੇ ਨਾਲ ਜੁੜ ਜਾਵੇਗਾ। ਇਹੀ ਨਹੀਂ ਹੇਮਕੁੰਟ ਸਾਹਿਬ ਅਤੇ ਤਰਾਈ (ਰੁਦਰਪੁਰ, ਹਲਦਵਾਨੀ, ਲਾਲਕੋਨ) ਦਾ ਇਲਾਕਾ ਜਿੱਥੇ ਕਿ ਬਹੁਤ ਹੀ ਪੰਜਾਬੀ ਵਸੇ ਹੋਏ ਹਨ ਉਹਨਾਂ ਦਾ ਤਕਰੀਬਨ 10 ਘੰਟੇ ਦਾ ਸਫਰ ਵੀ ਇਸ ਉਡਾਣ ਨਾਲ ਘੱਟ ਜਾਵੇਗਾ। ਸਪਾਈਸ ਜੈਟ ਵਲੋਂ ਨਵੰਬਰ ਮਹੀਨੇ ਵਿਚ ਬੈਂਕਾਕ ਅਤੇ ਗੋਆ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
ਫਲਾਈ ਅੰਮ੍ਰਿਤਸਰ ਦੇ ਕੋਕਨਵੀਨਰ ਅਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਜੇਕਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਹਰ ਮਹੀਨੇ ਜਾਰੀ ਕੀਤੇ ਗਏ ਅੰਕੜਿਆ ਵੱਲ ਦੇਖੀਏ ਤਾਂ ਵਿੱਤੀ ਸਾਲ 2018-19 ਦੇ ਪਹਿਲੇ 8 ਮਹੀਨਿਆਂ ਵਿਚ ਇਥੋਂ ਤਕਰੀਬਨ 15.5 ਲੱਖ ਯਾਤਰੂ ਹਵਾਈ ਅੱਡੇ ਤੋਂ ਸਫਰ ਕਰ ਚੁੱਕੇ ਹਨ ਜੋ ਕਿ ਪਿਛਲੇ ਵਿੱਤੀ ਸਾਲ 2017-18 ਦੇ ਮੁਕਾਬਲੇ 9.5 ਪ੍ਰਤੀਸ਼ਤ ਵਾਧਾ ਹੈ। ਇਸ ਵਿੱਤੀ ਸਾਲ ਵਿਚ ਹੁਣ ਤੱਕ 4 ਘਰੇਲੂ ਤੇ 4 ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਈਆ ਹਨ।ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਕੁੱਲ 23.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਸਾਲ 2019 ਪੰਜਾਬੀਆਂ ਲਈ ਹੋਰ ਖੁਸ਼ੀਆਂ ਵਾਲੀ ਖਬਰ ਲਿਆਏਗਾ।ਨਵੰਬਰ ਮਹੀਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡੇ ਦੇਸ਼ ਦਾ ਆਮ ਨਾਗਰਿਕ (ਉਡਾਨ-ੀੀੀ) ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ) ਸਕੀਮ ਦੇ ਤਹਿਤ ਅੰਮ੍ਰਿਤਸਰ ਏਅਰਪੋਰਟ ਨੂੰ ਸ਼ਾਮਲ ਕਰਨ ਤੇ ਇਥੋਂ 6 ਨਵੇਂ ਰੂਟ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਉਠਾਈਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਸੀ ਜਿਸ ਨਾਲ ਪਟਨਾ, ਜੈਪੁਰ, ਕੋਲਕੱਤਾ, ਧਰਮਸ਼ਾਲਾ, ਵਾਰਾਨਸੀ ਅਤੇ ਗੋਆ ਸ਼ਾਮਲ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply