Friday, April 19, 2024

ਇਸਤਰੀ ਸਭਾ ਨੇ ਕਾਮਰੇਡ ਚਰਨ ਦਾਸ ਦੀ ਮੌਤ `ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ ਬਿਊਰੋ) – ਸੀ.ਪੀ.ਆਈ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਚਰਨ ਦਾਸ ਦੀ ਬੇਵਕਤੀ ਮੌਤ `ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਪ੍ਰਿੰਸੀਪਲ ਰਾਜਿੰਦਰ ਪਾਲ ਕੌਰ ਨੇ ਕਿਹਾ ਕਿ ਉਨਾਂ ਦੇ ਜਾਣ ਨਾਲ ਖੱਬੀ ਲਹਿਰ ਨੂੰ ਨੂੰ ਜੋ ਘਾਟਾ ਪਿਆ ਹੈ, ਉਹ ਪੁਰਾ ਨਹੀਂ ਕੀਤਾ ਜਾ ਸਕਦਾ।ਰਾਜਿੰਦਰ ਪਾਲ ਕੌਰ ਨੇ ਕਿਹਾ ਕਿ ਤਕਰੀਬਨ 25 ਸਾਲ ਪਹਿਲਾਂ ਜਦ ਉਹ ਭੈਣ ਵਿਮਲਾ ਡਾਂਗ ਦੀ ਅਗਵਾਈ ਹੇਠ 33 ਫੀਸਦੀ ਰਾਖਵਾਂਕਰਨ ਵਾਸਤੇ ਮੁਜ਼ਾਹਰਾ ਕਰਨ ਲਈ ਦਿੱਲੀ ਗਏ ਤਾਂ ਮਿਕਨਾਤੀਸ਼ੀ ਸ਼ਖਸ਼ੀਅਤ ਕਾਮਰੇਡ ਚਰਨ ਦਾਸ ਨਾਲ ਉਨਾਂ ਦੀ ਪਹਿਲੀ ਵਾਰੀ ਮੁਲਾਕਾਤ ਹੋਈ, ਜਦ ਉਹ ਗਰਮੀ ਹੋਣ ਕਾਰਨ ਕਾਮਰੇਡ ਚਰਨ ਦਾਸ ਸਾਰਿਆਂ ਨੂੰ ਹੱਥੀ ਪਾਣੀ ਦੇ ਗਲਾਸ ਭਰ ਭਰ ਕੇ ਪਿਆ ਰਹੇ ਸਨ।  
            ਇਸਤਰੀ ਸਭਾ ਦੀ ਸਰਪ੍ਰਸਤ ਨਰਿੰਦਰਪਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਾਥੀ ਚਰਨ ਦਾਸ ਮਜ਼ਬੂਤ ਇਰਾਦੇ ਵਾਲੇ ਇਨਸਾਨ ਸਨ ਅਤੇ ਪਾਰਟੀ ਵੱਲੋ ਲਗਾਈ ਗਈ ਹਰ ਸੇਵਾ ਉਹ ਬੜੀ ਹੀ ਜਿੰਮੇਵਾਰੀ ਨਾਲ ਨਿਭਾਉਦੇ ਸਨ।ਇਸੇ ਤਰ੍ਹਾ ਪੰਜਾਬ ਇਸਤਰੀ ਸਭਾ ਦੀ ਆਗੂ ਕਾਮਰੇਡ ਕੁਸ਼ਲ ਭੌਰਾ ਨੇ ਕਿਹਾ ਕਿ ਚਰਨ ਦਾਸ ਸਮਾਜ ਦੇ ਵੀ ਹਰਮਨ ਪਿਆਰੇ ਆਗੂ ਸਨ, ਜਿਹਨਾਂ ਦੀਆ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ।ਇਸੇ ਦੌਰਾਨ ਤਰਨ ਤਾਰਨ ਅਤੇ ਅੰਮ੍ਰਿਤਸਰ ਜਿਲ੍ਹੇ ਦੀ ਦਿਹਾਤੀ ਇਸਤਰੀ ਸਭਾ ਦੀ ਆਗੂ ਤੇ ਜਨਰਲ ਸਕੱਤਰ ਰੁਪਿੰਦਰ ਮਾੜੀ ਮੇਘਾ, ਪ੍ਰਧਾਨ ਸੀਮਾ ਸੋਹਲ ਅਤੇ ਖਜ਼ਾਨਚੀ ਕਿਰਨ ਵਲਟੋਹਾ ਨੇ ਆਪਣੇ ਵਲੋਂ ਅਫਸੋਸ ਪ੍ਰਗਟ ਕਰਦਿਆਂ ਸਾਥੀ ਚਰਨ ਦਾਸ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਹੈ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply