Tuesday, April 16, 2024

ਜਿਥੇ ਨਿਰਪੱਖ ਚੋਣਾਂ ਹੋਈਆਂ ਉਥੇ ਨਤੀਜੇ ਅਕਾਲੀ ਦਲ ਦੇ ਹੱਕ ’ਚ ਆਏ – ਮਜੀਠੀਆ

ਅੰਮ੍ਰਿਤਸਰ, 2 ਜਨਵਰੀ 2019 (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ PUNJ0201201908ਜਿਥੇ ਨਿਰਪੱਖ ਚੋਣਾਂ ਹੋਈਆਂ ਉਥੇ ਨਤੀਜੇ ਅਕਾਲੀ ਦਲ ਦੇ ਹੱਕ ’ਚ ਆਏ ਨਹ।ਪ੍ਰੈਸ ਕਾਨਫਰੰਸ ਨੂੰ ਸੋਬੋਧਨ ਕਰਦਿਆਂ ਮਜੀਠੀਆ ਨੇ ਕਾਂਗਰਸ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਵਲੋਂ ਦੇਸ਼ ਭਰ ’ਪੰਚਾਇਤੀ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਦੁਹਾਈ ਦੇਣੀ ਹਾਥੀ ਦੇ ਦੰਦਾਂ ਵਾਂਗ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਵਾਂਗ ਝੂਠਾ ਦਿਖਾਵਾ ਹੈ ਜੋ ਕਿ ਪੰਜਾਬ ’ਚ ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕਰਾਈਆਂ ਗਈਆਂ ਧਕੇਸ਼ਾਹੀਆਂ ਨਾਲ ਸਾਬਿਤ ਹੋ ਚੁੱਕਿਆ ਹੈ।ਉਨਾਂ ਕਿਹਾ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ’ਚ ਪੰਚਾਇਤੀ ਰਾਜ ਸੰਸਥਾਵਾਂ ਦਾ ਕਤਲ ਕਰਦਿਆਂ ਅਤੇ ਲੋਕਤੰਤਰ ਦਾ ਘਾਣ ਕਰ ਕੇ ਪੰਜਾਬ ਦੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੱਲਦੀ ਚੋਣ ਦੌਰਾਨ ਹਾਈਕੋਰਟ ਨੂੰ ਦਖਲਅੰਦਾਜ਼ੀ ਕਰ ਕੇ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਦੇ ਆਰਟੀਕਲ 226 ਦੀ ਵਰਤੋਂ ਕਰਨੀ ਪਈ।
    ਉਹਨਾਂ ਦੋਸ਼ ਲਾਇਆ ਕਿ ਰਾਜ ’ਚ 28000 ਭਾਵ 33 ਫੀਸਦੀ ਸਰਪੰਚੀ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਧੱਕੇ ਨਾਲ ਰੱਦ ਕੀਤੇ ਗਏ। 13 ਹਜਾਰ ਵਿਚੋਂ ਚਾਰ ਹਜਾਰ ਪਿੰਡਾਂ ਦੇ ਬਗੈਰ ਚੋਣਾਂ ਕਰਾਏ ਜਬਰਨ ਸਰਪੰਚ ਬਣਾ ਲਏ ਗਏ। ਉਹਨਾਂ ਕਿਹਾ ਕਿ ਪੰਚਾਇਤਾਂ ਦੀਆਂ ਧਕੇ ਨਾਲ ਜਬਰਸੰਮਤੀਆਂ ਹੀ ਕਰਾਉਣੀਆਂ ਸਨ ਤਾਂ ਰਾਜ ਦਾ ਖਜਾਨਾ ਬਰਬਾਦ ਕਰਨ ਦੀ ਲੋੜ ਨਹੀਂ ਸੀ ਕਾਂਗਰਸ ਭਵਨ ਤੋਂ ਹੀ ਨਾਮਜ਼ਦਗੀਆਂ ਕਰ ਦਿੱਤੀਆਂ ਜਾਂਦੀਆਂ।ਉਹਨਾਂ ਦਸਿਆ ਕਿ ਅਕਾਲੀ ਦਲ ਵਲੋਂ ਉਕਤ ਧਕੇਸ਼ਾਹੀਆਂ ਦੇ ਵਿਰੁੱਧ ਲੋੜ ਅਨੁਸਾਰ ਹਾਈਕੋਰਟ ’ਚ ਲਿਜਾਇਆ ਜਾਵੇਗਾ।ਉਹਨਾਂ ਦਸਿਆ ਕਿ ਫਿਰੋਜਪੁਰ ਜਿਲੇ ’ਚ 835 ਵਿਚੋਂ 644, ਗੁਰਦਾਸਪੁਰ ਵਿਚੋਂ 1280 ਵਿਚੋਂ 719 ਅਤੇ ਜਿਲਾ ਤਰਨ ਤਾਰਨ ’ਚ 560 ਵਿਚੋਂ 356 ਪਿੰਡਾਂ ਦੀਆਂ ਪੰਚਾਇਤਾਂ ਜਬਰਸੰਮਤੀਆਂ ਰਾਹੀਂ ਕਾਂਗਰਸ ਨੇ ਹਥਿਆ ਲਈਆਂ ਹਨ।
     ਕਾਂਗਰਸ ਦੀਆਂ ਵਧੀਕੀਆਂ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੇ ਪਿੰਡ ਮਾਨ ਦੇ ਪੋਲਿੰਗ ਦੇ ਇਕ ਘੰਟਾ ਪਹਿਲਾਂ ਜਿਸ ਵੋਟਿੰਗ ਲਿਸਟ ਤੋਂ ਵੋਟਾਂ ਪਾਈਆਂ ਜਾ ਰਹੀਆਂ ਸਨ ਉਸ ਨੂੰ ਇਕ ਘੰਟੇ ਬਾਅਦ ਬਦਲ ਕੇ ਦੂਜੀ ਲਿਸਟ ਲਿਆਂਦੀ ਗਈ।ਪਿੰਡ ਰੱਖ ਨਾਗ ’ਚ ਕਾਂਗਰਸ ਸਮਰਥਕ ਨੂੰ ਸਰਪੰਚ ਬਣਾਉਣ ਲਈ ਪਿੰਡ ਨੂੰ ਰਿਜਰਵੇਸ਼ਨ ਸੂਚੀ ’ਚ ਪਾ ਦਿਤਾ ਗਿਆ, ਜਦਕਿ ਉਸ ਪਿੰਡ ’ਚ ਇਕ ਪਰਿਵਾਰ ਹੀ ਦਲਿਤ ਵਰਗ ਨਾਲ ਸੰਬੰਧਿਤ ਸੀ।ਰਾਜਾਸਾਂਸੀ ਦੇ ਪਿੰਡ ਲਦੇਹ ਜਿਥੇ ਮੁੜ ਪੋਲਿੰਗ ਕੀਤੀ ਜਾਣੀ ਹੈ ਉਥੇ ਵੋਟਿੰਗ ਤੋਂ ਦੂਰ ਰਖਣ ਲਈ ਵਿਰੋਧੀਆਂ ’ਤੇ ਨਜਾਇਜ਼ ਪਰਚੇ ਦਰਜ ਕਰ ਦਿਤੇ ਗਏ।ਅਟਾਰੀ ਹਲਕੇ ਦੇ ਪਿੰਡ ਰਾਮਪੁਰਾ ਦੇ ਜੇਤੂ ਅਕਾਲੀਆਂ ’ਤੇ ਹਮਲੇ ਕੀਤੇ ਗਏ।ਇਕ ਆਡੀਓ ਕਲਿਪ ਸੁਣਾਉਦਿਆਂ ਉਹਨਾਂ ਕਿਹਾ ਕਿ ਮੱਤੇਵਾਲ ਸਰਕਲ ਦੇ ਪਿੰਡ ਤਾਹਰਪੁਰਾ ’ਚ ਅਪਰਾਧੀ ਕਿਸਮ ਦੇ ਕਾਂਗਰਸੀ ਸਮਰਥਕ ਜਿਸ ’ਤੇ ਕਈ ਸੰਗੀਨ ਕੇਸ ਦਰਜ ਹਨ ਤੇ ਹੁਣ ਜਮਾਨਤ ’ਤੇ ਬਾਹਰ ਆਇਆ ਹੋਇਆ ਹੈ, ਵਲੋਂ ਕਾਗਜ ਨਾ ਭਰਨ ਲਈ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਇਥੋਂ ਤੱਕ ਕਿ ਬਚਿਆਂ ਨੂੰ ਵੀ ਜਾਨੋ ਮਾਰਨ ਦੀ ਧਮਕੀਆਂ ਦਿਤੀਆਂ ਗਈਆਂ।ਇਸੇ ਤਰਾਂ ਇਕ ਐਨ.ਆਰ.ਆਈ ਰਘਬੀਰ ਸਿੰਘ ਖੇੜੇ ਬਾਲਾ ਚੱਕ ਵਲੋਂ ਡੀ.ਐਸ.ਪੀ ਮਜੀਠਾ ਨੂੰ ਕਾਂਗਰਸੀਆਂ ਦੇ ਧੱਕੇ ਵਿਰੁੱਧ ਇਕਾਇਤ ਦੇਣ ’ਤੇ ਵੀ ਕੋਈ ਕਾਰਵਾਈ ਨਾ ਹੋਈ।ਇਸ ਮੌਕੇ ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਭਗਵੰਤ ਸਿੰਘ ਸਿਆਲਕਾ ਅਤੇ ਰਾਣਾ ਲੋਪੋਕੇ ਆਦਿ ਮੌਜੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply