Friday, March 29, 2024

ਸਮਾਜਿਕ ਵਿਗਿਆਨ ਦੀ ਆਧੁਨਿਕ ਯੁੱਗ ਵਿੱਚ ਮਹੱਤਤਾ ਵਧੀ – ਪ੍ਰੋ. ਕਮਲਜੀਪ ਸਿੰਘ

ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. (ਡਾ.) GNDUਕਮਲਜੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਸਭਿਆਤਾ ਵਿੱਚ ਸ਼ੋਸ਼ਲ ਸਾਇੰਸਜ਼ ਦੀ ਰੋਲ ਨੂੰ ਅੱਜ ਦੇ ਵਿਗਿਆਨਿਕ ਯੁਗ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੀ.ਜੀ.ਸੀ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਸੰਪਨ ਹੋਏ ਤਿੰਨ ਹਫਤਿਆਂ ਦੇ ਸ਼ੋਸ਼ਲ ਸਾਇੰਸਜ਼ ਵਿਸ਼ੇ ਦੇ ਕੋਰਸ ਸਮੇਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ।ਤਿੰਨ ਹਫਤਿਆਂ ਦੇ ਇਸ ਕੋਰਸ ਦਾ ਚੰਗੇ ਤਰੀਕੇ ਨਾਲ ਚਲਣ ਅਤੇ ਮੁਕਮਲ ਹੁਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਮਿਲ ਰਹੀ ਫੀਡਬੈਕ ਇਸ ਗੱਲ ਦਾ ਸ਼ੁਭ ਸੰਕੇਤ ਹੈ ਕਿ ਯੁਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਸਥਾਪਤ ਮਨੁੱਖੀ ਸਰੋਤ ਵਿਕਾਸ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਫਲਤਾ ਪੂਰਵਕ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਰਿਹਾ ਹੈ।ਸਮਾਜਿਕ ਵਿਗਿਆਨ ਦੇ ਖੇਤਰ ਵਿੱਚ ਮਾਹਿਰ ਅਧਿਆਪਕਾਂ ਵੱਲੋਂ ਦਿਤੇ ਗਿਆਨ ਅਤੇ ਤਜ਼ਰਬਿਆਂ ਤੋਂ ਜੋ ਜਾਣੁ ਕਰਵਾਇਆ ਗਿਆ ਹੈ, ਨੂੰ ਉਨ੍ਹਾਂ ਨੇ ਹੁਣ ਵਿਦਿਆਰਥੀਆਂ ਤੱਕ ਲੈ ਕੇ ਜਾਣਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਜਿੰਮੇਵਾਰੀ ਨਿਭਾਉਣ ਦੀ ਹੁਣ ਉਨ੍ਹਾਂ ਦੀ ਵਾਰੀ ਹੈ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਸਮਾਜਿਕ ਵਿਗਿਆਨ ਨੂੰ ਸਹੀ ਅਤੇ ਆਸਾਨ ਤਰੀਕਿਆਂ ਦੇ ਨਾਲ ਵਿਦਿਆਰਥੀਆਂ ਦੇ ਤੱਕ ਪਹੁੰਚਾਉਂਣ ਦੀ ਲਈ ਵਿਗਿਆਨਿਕ ਪਹੁੰਚ ਅਪਣਾਉਣ।ਅੱਜ ਦੇ ਅਤਿ ਆਧੁਨਿਕ ਸਮਾਜ ਦੇ ਵਿੱਚ ਸਮਾਜਿਕ ਵਿਗਿਆਨ ਦੀ ਮਹੱਤਤਾ ਅਗੇ ਨਾਲੋਂ ਵੱਧੀ ਹੈ।ਕਿਉਂਕਿ ਸਮਾਜ ਵਿੱਚ ਜਿਨੇ ਵਿਗਾੜ ਪੈਦਾ ਹੋ ਰਹੇ ਹਨ ਉਹ ਸਮਾਜ ਦੇ ਹਿੱਤ ਵਿਚ ਨਹੀਂ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਇਹ ਦਸਣ ਦੀ ਲੋੜ ਹੈ ਕਿ ਜੋ ਚੀਜ਼ ਸਮਾਜ ਦੇ ਹਿੱਤ ਵਿਚ ਨਹੀਂ ਹੈ ਉਹ ਚੀਜ਼ ਕਿਸੇ ਵੀ ਵਿਅਕਤੀਗਤ ਦੇ ਹਿਤ ਵਿਚ ਵੀ ਨਹੀਂ ਹੋ ਸਕਦੀ। ਸਮਾਜ ਦੇ ਭਲੇ ਲਈ ਹੀ ਨਿੱਜ ਤੋਂ ਉਪਰ ਉਠਣ ਦੀ ਲੋੜ ਹੈ।ਉਨ੍ਹਾਂ ਸਮਾਜਿਕ ਵਿਗਿਆਨ ਦੀ ਮਹੱਤਤਾ ਤੋਂ ਹੋਰ ਜਾਣੁ ਕਰਵਾਉਦਿਆ ਆਸ ਪ੍ਰਗਟਾਈ ਕਿ ਇਸ ਕੋਰਸ ਦੇ ਵਿੱਚੋਂ ਉਹ ਆਪਣੇ ਗਿਆਨ ਦਾ ਵਾਧਾ ਕਰਕੇ ਸਮਾਜ ਦੇ ਭੱਲੇ ਲਈ ਕੰਮ ਕਰਨ ਲਈ ਨਵੇਂ ਸਿਰੇ ਤੋਂ ਪ੍ਰੋਗਰਾਮ ਉਲੀਕਣਗੇ।ਉਨ੍ਹਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਵੇਂ ਬੀਤੇ ਸਾਲ ਅਕਾਦਮਿਕ, ਖੇਡਾਂ, ਸਭਿਆਚਾਰ, ਖੋਜ ਅਤੇ ਵਾਤਾਵਰਣ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ।ਉਵੇਂ ਹੀ ਸਾਲ 2019 ਵਿੱਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪੌ੍ਰ. ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਪਣੇ ਮਿਥੇ ਟੀਚਿਆਂ ਨੂੰ ਪ੍ਰਾਪਤ ਕਰੇਗੀ।ਉਨ੍ਹਾਂ ਨੇ ਇਸ ਸਮੇਂ ਸਾਲ 2018 ਦੀਆਂ ਯੂਨੀਵਰਸਿਟੀਆਂ ਦੀਆਂ ਪ੍ਰਾਪਤੀਆਂ ਤੋਂ ਵੀ ਜਾਨੁ ਕਰਵਾਇਆ।
ਇਸ ਤੋਂ ਪਹਿਲ੍ਹਾਂ ਪੋ੍ਰ. ਸੁਖਮਣੀ ਰਿਆਰ ਨੇ ਉਨ੍ਹਾਂ ਦਾ ਇੱਥੇ ਆਉਂਣ ਤੇ ਸਵਾਗਤ ਕੀਤਾ ਅਤੇ ਕੋਰਸ ਬਾਰੇ ਮੁਢਲੀ ਜਾਣਕਾਰੀ ਦਿੱਤੀ। ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਅਤੇ ਕੋਰਸ ਦੇ ਕੋਆਡੀਨੇਟਰ ਪੋ੍ਰ. ਅਮਨਦੀਪ ਸਿੰਘ ਨੇ ਕਿਹਾ ਕਿ ਤਿੰਨ ਹਫਤਿਆਂ ਦਾ ਕੋਰਸ ਮੁਕੰਮਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਕੋਰਸ ਉਨ੍ਹਾਂ ਦੇ ਅਧਿਆਪਨ ਨੂੰ ਹੋਰ ਵੀ ਨਿਖਾਰਨ ਵਿੱਚ ਸਹਾਈ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਇਥੇ ਪੁੱਜੇ ਸਾਰੇ ਅਧਿਆਪਕਾਂ ਦਾ ਭਸ਼ਾਈ, ਭੁਗੋਲਿਕ, ਧਰਮ, ਸਮਾਜ ਅਤੇ ਸਭਿਆਚਾਰ ਦਾ ਪਿਛੋਕੜ ਭਾਵੇਂ ਵੱਖ-ਵੱਖ ਹੈ, ਪਰ ਉਨ੍ਹਾਂ ਦਾ ਕਿੱਤਾ ਉਨ੍ਹਾਂ ਨੂੰ ਇਕ ਛੱਤ ਦੇ ਥੱਲੇ ਸਭ ਭੇਦਭਾਵ ਖਤਮ ਕਰਕੇ ਜੋੜ ਰਿਹਾ ਹੈ।ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਿਪਟੀ ਡਾਇਰੈਕਟਰ ਮੋਹਨ ਕੁਮਾਰ ਨੇ ਜਿੱਥੇ ਸੈਂਟਰ ਦੀਆਂ ਗਤੀਵਿਧੀਆਂ ਤੋਂ ਜਾਣੁ ਕਰਵਾਇਆ ਉੱਥੇ ਕੋਰਸ ਪੁਰਾ ਕਰਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ।ਇਸ ਸਮੇਂ ਉਨ੍ਹਾਂ ਨੂੰ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਕਮਲਦੀਪ ਸਿੰਘ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।ਕੋਰਸ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੇ ਵੀ ਇਸ ਮੌਕੇ ਤੇ ਆਪਣੇ ਵਿੱਚਾਰ ਪੇਸ਼ ਕੀਤੇ ਅਤੇ ਗਿਆਨ ਵਿੱਚ ਵਾਧਾ ਕਰਨ ਦੇ ਲਈ ਕੇਂਦਰ ਅਤੇ ਮਾਹਿਰ ਅਧਿਆਪਕਾਂ ਦਾ ਧੰਨਵਾਦ ਕੀਤਾ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply