Friday, March 29, 2024

ਸ੍ਰੀ ਦਰਬਾਰ ਸਾਹਿਬ ਤੋਂ ਅਗਵਾ ਮੰਦਬੁੱਧੀ ਬੱਚੇ ਦੀ ਭਾਲ

PPN0501201814ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਥਾਣਾ ਵੀ ਡਵੀਜਨ ਦੇ ਐਸ.ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਗਨੇਸ ਵਰਨ ਵਾਸੀ ਮਕਾਨ ਨੰ: 7, ਗਲੀ ਕ੍ਰਿਸ਼ਨਾ ਐਨਮ ਬੋੜੂ ਅੰਗਤੂਰ ਚਨੇਈ ਸਟੇਟ ਤਾਮਿਲਨਾਡੂ ਨੇ ਰਿਪੋਰਟ ਦਰਜ ਕਰਾਈ ਹੈ ਕਿ ਉਹ ਐਸ ਚਿਲਡਰਨ ਵਿਲੇਜ ਆਈ.ਟੀ.ਆਈ ਰੋਡ ਰਾਜਪੁਰਾ ਵਿਖੇ ਯੂਥ ਕੌਂਸਲਰ ਦੀ ਡਿਊਟੀ ਕਰਦਾ ਹੈ ਅਤੇ ਮਿਤੀ 31 ਦਸੰਬਰ 2018 ਨੂੰ ਉਹ 15 ਬੱਚੇ ਲੈ ਕੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਤਕਰੀਬਨ 8:30 ਸ਼ਾਮ ਨੂੰ ਆਇਆ ਸੀ, ਜੋ ਕਿ ਰਾਤ ਨੂੰ ਪ੍ਰਸ਼ਾਦਾ ਛੱਕ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਸੌਂ ਗਏ ਸੀ। ਮਿਤੀ 1 ਜਨਵਰੀ 2019 ਨੂੰ ਸਾਰੇ 15 ਬੱਚਿਆਂ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੱਥਾ ਟੇਕਣ ਲਈ ਲੈ ਕੇ ਗਿਆ ਸੀ, ਜਿਥੇ ਕਾਫ਼ੀ ਭੀੜ ਹੋਣ ਕਰਕੇ ਧੱਕੇ ਵੱਜ ਰਹੇ ਸੀ।ਜਿਸ ਕਾਰਨ ਭੀੜ ਵਿਚੋਂ ਇਕ ਬੱਚਾ ਮੰਦਬੁੱਧੀ ਮੋਨੂ ਉਰਫ ਸੁਮਿਤ ਭੰਡਾਰੀ ਉਮਰ ਕਰੀਬ 13 ਸਾਲ ਨੂੰ ਕੋਈ ਅਣਪਛਾਤਾ ਵਿਅਕਤੀ ਅਗਵਾ ਕਰਕੇ ਲੈ ਗਿਆ ਹੈ।ਉਨ੍ਹਾਂ ਦੱਸਿਆ ਕਿ ਸੁਮਿਤ ਭੰਡਾਰੀ ਦਾ ਕੱਦ ਕਰੀਬ 5 ਫੁੱਟ, ਰੰਗ ਸਾਵਲਾ, ਹਲਕੀ ਦਾੜੀ ਆਈ ਹੋਈ ਹੈ, ਸਿਰ ਤੋਂ ਮੋਨਾ, ਜਿਸਮ ਪਤਲਾ, ਭਰਵੱਟੇ ਭਾਰੇ, ਨੰਗੇ ਪੈਰ ਅਤੇ ਲਾਲ ਰੰਗ ਦੀ ਕੋਟੀ ਪਹਿਨੀ, ਨੀਲੀ ਜੀਨ ਦੀ ਪੈਂਟ ਪਾਈ ਹੋਈ ਹੈ।
    ਬਲਵਿੰਦਰ ਸਿੰਘ ਐਸ.ਆਈ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਵੀ ਡਵੀਜਨ ਦੇ ਮੋਬਾਇਲ ਨੰ: 97811-30219 ਜਾਂ 95010-02743 ਤੇ ਜਾਣਕਾਰੀ ਦੇ ਸਕਦਾ ਹੈ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply