Thursday, April 18, 2024

ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਸਰਵੋਤਮ ਪ੍ਰਿੰਸੀਪਲ ਵਜੋਂ ਚੁਣੇ ਗਏ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਵਿੱਦਿਅਕ ਸੰਸਥਾ ਖਾਲਸਾ PPN0501201834ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਦੁਬਈ ਵਿਖੇ ਆਯੋਜਿਤ ‘ਅੰਤਰਰਾਸ਼ਟਰੀ ਸਕੂਲ ਪੁਰਸਕਾਰ ਸਮਾਰੋਹ’ ’ਚ ਸਭ ਤੋਂ ਉਤਮ ਪ੍ਰਿੰਸੀਪਲ ਵਜੋਂ ਚੁਣਿਆ ਗਿਆ।ਇਸ ਸਮਾਗਮ ’ਚ ਕਰੀਬ 20 ਮੁਲਕਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ, ਜਿਸ ’ਚ 11,000 ਵਿਅਕਤੀਆਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਸਨ।
    ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੈਨੇਜ਼ਮੈਂਟ ਦਫ਼ਤਰ ਵਿਖੇ ਸਰਵੋਤਮ ਪ੍ਰਿੰਸੀਪਲ ਦਾ ਖ਼ਿਤਾਬ ਹਾਸਲ ਕਰਨ ਵਾਲੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਦੇਖ-ਰੇਖ ਹੇਠ ਪਬਲਿਕ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਖੇਤਰਾਂ ’ਚ ਵੀ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਪੂਰੇ ਭਾਰਤੀ ਵਿੱਦਿਅਕ ਸੰਸਥਾਵਾਂ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ ਸਾਲ-2018 ਲਈ ‘ਇੰਟਰਨੈਸ਼ਨਲ ਸਕੂਲ ਐਵਾਰਡ’ ਹਾਸਲ ਕਰਨ ਲਈ ਪ੍ਰਿੰਸੀਪਲ ਗਿੱਲ ਨੂੰ ਟਰਾਫੀ ਅਤੇ ਸਰਟੀਫ਼ਿਕੇਟ ਨਾਲ ਦੁਬਈ ਵਿਖੇ ਸਨਮਾਨਿਤ ਕੀਤਾ ਗਿਆ।
    ਇਸ ਮੌਕੇ ਪ੍ਰਿੰਸੀਪਲ ਗਿੱਲ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਸ਼੍ਰੇਣੀ ਲਈ ਕਰੀਬ 500 ਅਰਜ਼ੀਆਂ ਰਜਿਸਟਰ ਹੋਈਆਂ, ਜਿਨ੍ਹਾਂ ’ਚੋਂ ਸਿਰਫ਼ 3 ਸਰਵੋਤਮ ਪ੍ਰਿੰਸੀਪਲ ਚੁਣੇ ਗਏ ਸਨ, ਜਿਸ ਵਿੱਚ ਪੂਰੇ ਭਾਰਤ ’ਚੋਂ ਉਨ੍ਹਾਂ ਨੂੰ ਉਕਤ ਖ਼ਿਤਾਬ ਲਈ ਚੁਣਿਆ ਗਿਆ।ਉਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸਨਮਾਨ ਹਾਸਲ ਕਰਕੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply