Friday, March 29, 2024

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਮਿਡਲ ਸਕੂਲ ਕੁਠੇੜ ਵਿਖੇ ਜਾਗਰੂਕਤਾ ਸੈਮੀਨਾਰ

ਪਠਾਨਕੋਟ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਵਿਖੇ ਤੈਨਾਤ ਵੈਟਨਰੀ ਅਫਸ਼ਰ ਡਾ. PPN0501201836ਗੁਲਸ਼ਨ ਚੰਦ ਨੇ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਦੇ ਉਦੇਸ ਨਾਲ ਸਰਕਾਰੀ ਮਿਡਲ ਸਕੂਲ ਕੁਠੇੜ ਵਿਖੇ ਇੱਕ ਜਾਗਰੁਕਤਾ ਸੈਮੀਨਾਰ  ਲਗਾਇਆ।ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਡਾ. ਗੁਲਸ਼ਨ ਚੰਦ ਨੇ ਦੱਸਿਆ ਕਿ ਹਰੇਕ ਮਨੁੱਖ ਨੂੰ ਤੰਦਰੁਸਤ ਰਹਿਣ ਦੀ ਲੋੜ ਹੈ।ਡਾ. ਗੁਲਸਨ ਨੇ ਘਾਤਕ ਬੀਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾਅ, ਟੀ.ਬੀ, ਬਰੁਸੀਲੋਸਿਸ ਘਾਤਕ ਬੀਮਾਰੀਆਂ ਹਨ।ਉਨ੍ਹਾਂ ਦੱਸਿਆ ਕਿ ਹਲਕਾਅ ਇਕ ਜਾਨਲੇਵਾ ਬੀਮਾਰੀ ਹੈ।ਜਿਸ ਦੇ ਲੱਛਣ ਆਉਂਣ ਬਾਅਦ ਆਦਮੀ ਦੀ ਮੋਤ ਨਿਸਚਿਤ ਹੈ।ਹਰੇਕ ਸਾਲ ਵਿੱਚ ਲਗਭਗ 20 ਹਜਾਰ ਲੋਕਾਂ ਦੀ ਮੋਤ ਇਸ ਬੀਮਾਰੀ ਨਾਲ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਸਾਨੂੰ ਚਾਹੀਦਾ ਹੈ ਕਿ ਘਰ੍ਹਾਂ ਅੰਦਰ ਰੱਖੇ ਹੋਏ ਕੁੱਤਿਆਂ ਨੂੰ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਸਾਨੂੰ ਕੁੱਤੇ ਦੇ ਮੂੰਹ ਵਿੱਚ ਹੱਥ ਨਹੀਂ ਪਾਉਂਣਾ ਚਾਹੀਦਾ।ਉਨ੍ਹਾਂ ਦੱਸਿਆ ਕਿ ਹਲਕਾਅ ਬੀਮਾਰੀ ਦਾ ਵਾਇਰਸ ਜਾਨਵਰ ਦੇ ਥੁੱਕ ਵਿੱਚ ਹੁੰਦਾ ਹੈ, ਜੋ ਸਾਡੇ ਸਰੀਰ ਵਿੱਚ ਚਲਿਆ ਜਾਂਦਾ ਹੈ ਅਤੇ ਵਿਅਕਤੀ ਇਸ ਬੀਮਾਰੀ ਦਾ ਸਿਕਾਰ ਹੋ ਜਾਂਦਾ ਹੈ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਿਕਾ ਲਵਲੀ, ਜੋਤੀ, ਪੂਜਾ, ਰਸਮੀ ਅਤੇ ਹੋਰ ਸਟਾਫ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply