Thursday, March 28, 2024

ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਪ੍ਰਕਾਸ਼ਿਤ ਪੁਸਤਕ ‘ਤਾਂਘ ਜਨਮ ਭੋਇ ਦੀ’ ਦੀ ਰਲੀਜ਼

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ –  ਦੀਪ ਦਵਿੰਦਰ) – ਸਥਾਨਕ ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਨਵ ਪ੍ਰਕਾਸ਼ਿਤ ਪੁਸਤਕ ‘ਤਾਂਘ ਜਨਮ ਭੋਇ ਦੀ’ PUNJ0601201901ਵਿਰਸਾ ਵਿਹਾਰ ਵਿਖੇ ਰਲੀਜ਼ ਕੀਤੀ ਗਈ।ਇਸ ਪੁਸਤਕ ਵਿਚ ਦੇਸ਼ ਦੀ ਵੰਡ ਬਾਰੇ ਭਾਰਤ, ਪਾਕਿਸਤਾਨ ਅਤੇ ਵਿਦੇਸ਼ਾਂ ’ਚ ਵੱਸਦੇ ਵਿਦਵਾਨ ਲੇਖਕਾਂ ਦੇ ਵਡਮੁੱਲੇ ਲੇਖ ਸ਼ਾਮਿਲ ਹਨ।ਇਸ ਪੁਸਤਕ ਨੂੰ ਅਕਾਦਮੀ ਦੇ ਚੇਅਰਮੈਨ ਡਾ. ਚਰਨਜੀਤ ਸਿੰਘ ਨਾਭਾ ਅਤੇ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਸੰਪਾਦਿਤ ਕੀਤਾ ਹੈ।ਸਮਾਗਮ ਵਿਚ ਸੀਨੀ. ਪੱਤਰਕਾਰ ਸਤਨਾਮ ਸਿੰਘ ਮਾਣਕ, ਡਾ. ਸਰਬਜੀਤ ਸਿੰਘ ਛੀਨਾ ਅਤੇ ਡਾ. ਸ਼ਿਆਮ ਸੰੁਦਰ ਦੀਪਤੀ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਮਾਗਮ ਦੇ ਆਰੰਭ ਵਿੱਚ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਦੇਸ਼ ਦੀ ਵੰਡ ਨਾਲ ਦੋਹਾਂ ਮੁਲਕਾਂ ਵਿੱਚ ਹੋਏ ਮਾੜੇ ਪ੍ਰਭਾਵਾਂ ਤੇ ਵਿਚਾਰ ਪ੍ਰਗਟਾਏ।ਸਿਰਮੋਰ ਕਵੀ ਸੁਰਜੀਤ ਜੱਜ ਨੇ ਆਪਣੀ ਭਾਵਪੂਰਤ ਕਵਿਤਾ ਨਾਲ ਚੋਖਾ ਰੰਗ ਬੰਨਿਆ।ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਪੁਸਤਕ ਬਾਰੇ ਇਸ ਪੁਸਤਕ ਦੀ ਸਿਰਜਣਾ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਕਾਦਮੀ ਵੱਲੋਂ ਕੀਤੇ ਜਾ ਰਹੇ ਯਤਨਾਂ `ਚ ਇਕ ਅਹਿਮ ਕਦਮ ਦੱਸਿਆ।
ਇਸ ਤੋਂ ਬਾਅਦ ਅਕਾਦਮੀ ਦੀ ਕਾਰਜਾਰਨੀ ਦੇ ਮੈਂਬਰਜ਼ ਅਤੇ ਆਏ ਹੋਏ ਪਤਵੰਤੇ ਵਿਦਵਾਨਾਂ ਨੇ ਪੁਸਤਕ ‘ਤਾਂਘ ਜਨਮ ਭੋਇ ਦੀ’ ਦੀ ਰੀਲੀਜ਼ ਕੀਤੀ।ਡਾ. ਸਰਬਜੀਤ ਸਿੰਘ ਛੀਨਾ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਅਕਾਦਮੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਦੀਆਂ ਤੋਂ ਭਾਰਤ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਰਲ ਕੇ ਰਹਿੰਦੇ ਆਏ ਹਨ।ਇਹ ਪੁਸਤਕ ਸਮੇਂ ਦੀ ਜ਼ਰੂਰਤ ਹੈ।ਇਸ ਤੋਂ ਬਾਅਦ ਯੂ.ਐਸ.ਏ. ਤੋਂ ਆਏ ਕਵੀ ਸੁਖਵਿੰਦਰ ਸਿੰਘ ਕੰਬੋਜ, ਪਠਾਨਕੋਟ ਤੋਂ ਕਵੀ ਬਿਸ਼ਨਦਾਸ ਅਤੇ ਕਵੀ ਵਿਸ਼ਾਲ ਨੇ ਦੇਸ਼ ਦੀ ਵੰਡ ਬਾਰੇ ਗੰਭੀਰ ਕਵਿਤਾਵਾਂ ਸੁਣਾਈਆਂ।ਮੈਡਮ ਦਸਵਿੰਦਰ ਕੌਰ ਨੇ ਵੰਡ ਦੇ ਹੱਡੀਂ ਹੰਡਾਏ ਦਰਦ ਨੂੰ ਬਿਆਨ ਕੀਤਾ।ਆਏ ਮਹਿਮਾਨਾਂ ਦਾ ਧੰਨਵਾਦ ਅਕਾਦਮੀ ਦੇ ਜਨਰਲ ਸਕੱਤਰ ਸਤੀਸ਼ ਝੀਂਗਣ ਨੇ ਕੀਤਾ।ਸਟੇਜ਼ ਸਕੱਤਰ ਦੀ ਭੂਮਿਕਾ ਕਰਮਜੀਤ ਕੌਰ ਜੱਸਲ ਨੇ ਬਾਖੂਬੀ ਨਿਭਾਈ।
    ਇਸ ਮੌਕੇ ਕਮਲ ਗਿੱਲ, ਹਰਜੀਤ ਸਿੰਘ ਸਰਕਾਰੀਆ, ਗੁਰਜਿੰਦਰ ਸਿੰਘ ਬਘਿਆੜੀ, ਉਂਕਾਰ ਸਿੰਘ ਰਾਜਾਤਾਲ, ਜਸਵੰਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਸੰਧੂ, ਰੰਜੀਵ ਸ਼ਰਮਾ,ਦਿਲਬਾਗ ਪਸੰਘ ਖਤਰਾਏ ਕਲਾ, ਗੁਰਬਾਜ ਸਿੰਘ ਛੀਨਾ, ਸੁਖਜਿੰਦਰ ਸਿੰਘ ਹੇਰ, ਜਸਵੰਤ ਸਿੰਘ ਜੱਸ, ਪਰਮਿੰਦਰ ਸਿੰਘ ਕੜਿਆਲ, ਪ੍ਰਭਜੋਤ ਕੌਰ, ਗੁਰਨਾਮ ਬੇਦੀ, ਡਾ. ਵਿਕਰਮਜੀਤ ਸਿੰਘ, ਜਸਵਿੰਦਰ ਕੌਰ, ਰਵਨੀਤ ਕੌਰ, ਰਾਜਬੀਰ ਕੌਰ, ਅਮਰਜੀਤ ਸਿੰਘ ਆਸਲ, ਗੁਰਪ੍ਰੀਤ ਕੱਦਗਿਲ, ਜਗਰੂਪ ਐਮਾਂ, ਦਿਲਬਾਗ ਸਿੰਘ ਸਰਕਾਰੀਆਂ, ਹਰੀਸ਼ ਸਾਬਰੀ, ਮਨਿੰਦਰ ਢਿਲੋਂ ਮਨੀ, ਰਿਤੂ ਵਾਸੂਦੇਵ, ਸੁਖਬੀਰ ਅੰਮ੍ਰਿਤਸਰੀ ਆਦਿ ਵੱਡੀ ਗਿਣਤੀ ਵਿੱਚ ਅਦੀਬ ਅਤੇ ਲੇਖਕ ਹਾਜ਼ਰ ਸਨ।   

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply