Friday, April 19, 2024

ਤੰਦਰੁਸਤ ਮਿਸ਼ਨ ਪੰਜਾਬ ਅਧੀਨ ਪਸ਼ੂ ਭਲਾਈ ਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹਾ ਪਠਾਨਕੋਟ ਦੇ ਪਿੰਡ ਤਰਹੇਟੀ ਵਿਖੇ ਪਸੂ ਭਲਾਈ ਅਤੇ ਕਿਸਾਨ PUNJ0601201904ਜਾਗਰੁਕਤਾ ਕੈਂਪ ਲਗਾਇਆ ਗਿਆ।ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ ਨੇ ਦੱਸਿਆ ਇਹ ਜਾਗਰੁਕਤਾ ਕੈਂਪ ਸਾਲ 2019 ਦਾ ਤੀਸਰਾ ਕਂੈਪ ਹੈ।ਉਨਾਂ ਕਿਹਾ ਕਿ ਵੱਖ-ਵੱਖ ਸਥਾਨਾਂ `ਤੇ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ।ਉਨ੍ਹਾਂ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਕਿਹਾ ਕਿ ਆਪਣੇ ਘਰ੍ਹਾਂ ਅੰਦਰ ਹੀ ਪਸ਼ਾਂਆਂ ਦੀ ਸੰਖਿਆ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਬਾਹਰ ਤੋਂ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥ ਖਰੀਦਣ ਦੀ ਲੋੜ ਹੀ ਨਾ ਹੋਵੇ। ਕੈਂਪ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਲੋਕਾਂ ਦੇ ਘਰ੍ਹਾਂ ਵਿੱਚ ਪਹੁੰਚ ਕੇ ਪਿੰਡ ਵਿੱਚ ਲੋਕਾਂ ਵੱਲੋਂ ਚਲਾਏ ਜਾ ਰਹੇ ਬੱਕਰੀ ਦੇ ਧੰਦੇ ਦੀ ਪ੍ਰਸੰਸਾ ਕੀਤੀ ਅਤੇ ਇਸ ਧੰਦੇ ਵਿੱਚੋਂ ਹੋਰ ਜਿਆਦਾ ਮੁਨਾਫਾ ਕਮਾਉਣ ਬਾਰੇ ਜਾਣਕਾਰੀ ਵੀ ਦਿੱਤੀ।ਲੋਕਾਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਮੁਫਤ ਦਵਾਈਆਂ ਵੀ ਦਿੱਤੀਆਂ ਗਈਆ।ਕੈਂਪ `ਚ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਅਤੇ ਰਿਟਾਇਰਡ ਵੈਟਨਰੀ ਇੰਸਪੈਕਟਰ ਪਵਨ ਸਰਮਾ, ਹਲਕਾ ਇੰਚਾਰਜ ਸਿਕੰਦਰ ਸਿੰਘ ਪਠਾਨੀਆ ਆਦਿ ਮੌਜੂਦ ਰਹੇ।
 ਇਸ ਮੋਕੇ ਮੇਜਰ ਸਿਵ ਸਿੰਘ, ਰਾਏ ਸਿੰਘ, ਗੁਰਬਚਨ ਸਿੰਘ, ਸਾਮ ਲਾਲ, ਗੁਲਸ਼ਨ ਰਾਏ, ਜਸਵਿੰਦਰ ਸਿੰਘ, ਰਾਜ ਕੁਮਾਰ, ਪਵਨ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਸਿਵ ਸਿੰਘ, ਪੂਰਨ ਸਿੰਘ, ਜੈ ਪਾਲ, ਧਰਮ ਸਿੰਘ, ਕੇਵਲ ਕ੍ਰਿਸ਼ਨ, ਗੋਬਿੰਦ ਸਿੰਘ, ਓਮ ਦੱਤ, ਮੁਕੇਸ ਕੁਮਾਰ, ਪਰਸ ਸਿੰਘ, ਬਲਵਾਨ ਸਿੰਘ, ਸੁਭਾਸ, ਕਰਤਾਰ ਆਦਿ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply