Thursday, April 25, 2024

ਗੋਡੇ ਬਦਲਣ ਤੇ ਦਿਲ ਦੇ ਰੋਗਾਂ ਬਾਰੇ ਵਿਚਾਰ-ਚਰਚਾ ਦਾ ਆਯੋਜਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅਮਨਦੀਪ ਗਰੁੱਪ ਆਫ਼ ਹਾਸਪਿਟਲਜ਼ ਵਲੋਂ ਅਮਨਦੀਪ ਮੈਡੀਸਿਟੀ ਵਿਖੇ ਰੋਬੋਟ ਦੀ PUN0701201901ਮਦਦ ਨਾਲ ਗੋਡੇ ਬਦਲਣ ਅਤੇ ਦਿਲ ਦੇ ਰੋਗਾਂ ਬਾਰੇ ਇੱਕ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਅਮਨਦੀਪ ਗਰੱਪ ਦੇ ਹੱਡੀਆਂ ਦੇ ਮਾਹਰ ਡਾ. ਅਵਤਾਰ ਸਿੰਘ ਨੇ ਰੋਬੋਟ ਤਕਨੀਕ ਨਾਲ ਗੋਡੇ ਬਦਲਣ ਦੀ ਤਕਨੀਕ ਬਾਰੇ ਬੋਲਦਿਆਂ ਦਸਿਆ ਕਿ ਇਸ ਤਕਨੀਕ ਨਾਲ ਹੱਡੀ ਬਿਲਕੁੱਲ ਨਹੀਂ ਕੱਟਣੀ ਪੈਂਦੀ।ਉਨਾਂ ਕਿਹਾ ਕਿ ਅਮਨਦੀਪ ਗਰੁੱਪ ‘ਚ ਹੱਡੀਆਂ ਦੇ ਡਾਕਟਰਾਂ ਦੀ ਇਲਾਕੇ ਦੀ ਸਭ ਤੋਂ ਵੱਡੀ ਟੀਮ ਹੈ, ਜਿਸ ਨੇ ਹੁਣ ਤੱਕ 1.25 ਲੱਖ ਤੋਂ ਵੱਧ ਸਫ਼ਲ ਆਪ੍ਰੇਸ਼ਨ ਕੀਤੇ ਹਨ।ਦਿਲ ਦੇ ਰੋਗਾਂ ਦੇ ਮਾਹਰ ਡਾ. ਯਾਦਵਿੰਦਰ ਸਿੰਘ ਨੇ ਦਿਲ ਦੇ ਰੋਗਾਂ ਦੇ ਲੱਛਣਾਂ, ਨਿਸ਼ਾਨੀਆਂ ਤੇ ਇਸ ਤੋਂ ਬਚਾਅ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਨੇ ਹੱਥ ਦੇ ਗੁੱਟ ਰਾਹੀਂ ਸਟੰਟ ਪਾਉਣ ਦੇ ਫਾਇਦੇ ਗਿਣਾਉਂਦਿਆਂ ਕਿਹਾ ਕਿ ਇਹ ਤਕਨੀਕ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਇਸ ਤਰੀਕੇ ਨਾਲ ਮਰੀਜ਼ ਜਲਦੀ ਠੀਕ ਹੋ ਕੇ ਘਰ ਜਾ ਸਕਦਾ ਹੈ, ਖ਼ੂਨ ਬਹੁਤ ਘੱਟ ਨਿਕਲਦਾ ਹੈ, ਮਰੀਜ਼ ਨੂੰ 8 ਘੰਟੇ ਲੱਤ ਸਿੱਧੀ ਰੱਖਣ ਦੀ ਜਰੂਰਤ ਨਹੀਂ ਪੈਂਦੀ।
ਕਾਰਪੋਰੇਟ ਮਾਰਕੀਟਿੰਗ ਮੁੱਖੀ ਅਤੁਲ ਸ਼ਰਮਾ ਨੇ ਦੱਸਿਆ ਕਿ ਇਸ ਵਿਚਾਰ-ਚਰਚਾ ‘ਚ ਰੋਟੇਰੀਅਨ ਵਿਨੋਦ ਸਚਦੇਵਾ, ਲਾਇਨ ਯਸ਼ਪਾਲ ਚੌਹਾਨ, ਵੀ.ਐਮ ਗੋਇਲ ਫਾਉਂਡਰੀ ਮੈੰਨ ਐਸੋਸੀਏਸ਼ਨ, ਬ੍ਰਿਜ ਭੂਸ਼ਣ ਵਿਜ ਸੇਵਮੁਕਤ ਆਮਦਨ ਕਰ ਅਫ਼ਸਰ ਵਗੈਰਾ ਉਚੇਚੇ ਤੌਰ ‘ਤੇ ਬਟਾਲਾ ਤੋਂ ਪਹੁੰਚੇ, ਜਦਕਿ ਮੈਡਮ ਸਵਰਾਜ ਗਰੋਵਰ, ਮੈਡਮ ਸੁਰਵੀ ਵਰਮਾ, ਪੰਜਾਬ ਸਟੇਟ ਬਾਰ ਕੌਂਸਲ ਤੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਇਨਾਮ ਜੇਤੂ ਐਡਵੋਕੇਟ ਰੋਮੇਸ਼ ਸ਼ਰਮਾ, ਬਿੱਲੂ ਜੈਨ ਪ੍ਰਧਾਨ ਜਿਊਲਰਜ਼ ਐਸੋਸੀਏਸ਼ਨ, ਬ੍ਰਿਜੇਸ਼ ਕੁਮਾਰ ਡੀ.ਜੀ.ਐਮ ਓਰੀਐਂਟਲ ਬੈਂਕ ਆਫ਼ ਕਾਮਰਸ, ਅਨਿਲ ਆਹਲੂਵਾਲੀਆ ਏ.ਜੀ.ਐਮ, ਸੁਰਿੰਦਰ ਦੁੱਗ਼ਲ ਵਾਈਸ ਪ੍ਰਧਾਨ ਆਲ ਇੰਡੀਆ ਕੈਮਿਸਟ ਅਤੇ ਡਰਗਿਸਟ ਐਸੋਸੀਏਸ਼ਨ ਨੇ ਵੀ ਹਿੱਸਾ ਲਿਆ।
    ਆਖਰ ‘ਚ ਡਾ. ਸ਼ਹਿਬਾਜ਼ ਸਿੰਘ ਜਨਰਲ ਮੈਨੇਜਰ ਅਮਨਦੀਪ ਗਰੁੱਪ, ਡਾ. ਕੰਵਰਜੀਤ ਸਿੰਘ ਮੈਡੀਕਲ ਡਾਇਰੈਕਟਰ, ਅਮਨਦੀਪ ਮੈਡੀਸਿਟੀ ਅਤੇ ਧਨੀ ਰਾਮ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ਼ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply