Friday, April 19, 2024

ਹਲਕਾ ਕੇਂਦਰੀ ਦੇ 15 ਸਕੂਲਾਂ ਦੀ ਅੰਕੁਰ ਨਰੂਲਾ ਮਿਸ਼ਨਰੀਜ਼ ਕਰਨਗੇ ਮੁਰੰਮਤ -ਸੋਨੀ

ਸਿਖਿਆ ਮੰਤਰੀ ਨੇ ਕਲਾਸ ਰੂਮ ਵਿੱਚ ਜਾ ਕੇ ਜਾਚੀਆਂ ਬੱਚਿਆਂ ਦੀਆਂ ਕਾਪੀਆਂ

PUNJ0701201916ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਸਰਕਾਰੀ ਮਿਡਲ ਸਕੂਲ ਭਰਾੜੀਵਾਲ ਦਾ ਦੌਰਾ ਕੀਤਾ ਗਿਆ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਦੀਆਂ ਕਾਪੀਆਂ ਨੂੰ  ਵਾਚਿਆ ਅਤੇ ਕਿਤਾਬਾਂ ਵੀ ਸੁਣੀਆਂ।
     ਸੋਨੀ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਤਹਿਤ ਵਿਧਾਨ ਸਭਾ ਹਲਕਾ ਕੇਂਦਰੀ ਦੇ 15 ਸਕੂਲਾਂ ਦੀ ਮੁਰੰਮਤ ਅਤੇ ਦਿੱਖ ਨੂੰ ਸੰਵਾਰਨ ਦਾ ਕੰਮ ਅੰਕੁਰ ਨਰੂਲਾ ਮਿਸ਼ਨਰੀਜ਼ ਖਾਂਬਰਾ ਚਰਚ ਜਲੰਧਰ ਤੋਂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਕੰਮ ਹੈ ਕਿ ਇਸ ਮਿਸ਼ਨਰੀਜ਼ ਵੱਲੋਂ ਪਹਿਲਾਂ 15 ਸਕੂਲਾਂ ਦੀ ਮੁਰੰਮਤ, ਕਲਾਸਾਂ ਨੂੰ ਸਮਾਰਟ ਰੂਮ ਬਣਾਉਣਾ ਤੇ ਕੰਪਿਉਟਰ ਲਗਾਉਣਾ ਹੈ।ਸੋਨੀ ਨੇ ਦੱਸਿਆ ਕਿ ਇਸ ਤੋਂ ਉਪਰੰਤ ਇਸ ਮਿਸ਼ਨਰੀਜ਼ ਵੱਲੋਂ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੁੂੰ ਸਰਕਾਰ ਦੇ ਸਹਿਯੋਗ ਨਾਲ 4-4 ਲੱਖ ਰੁਪਏ ਲਗਾ ਕੇ ਸੁੰਦਰ ਬਣਾਇਆ ਜਾਵੇਗਾ।
     ਸੋਨੀ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਸਰਕਾਰੀ ਸਕੂਲਾਂ ਦੇ ਸਿਖਿਆ ਪੱਧਰ ਨੂੰ ਹੋਰ ਉਚਾ ਚੁੱਕਿਆ ਜਾ ਸਕੇ।ਸਿਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਮੁਫ਼ਤ ਵਰਦੀਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਹੀ ਕੁਝ ਦਿਨਾਂ ਵਿੱਚ ਸਾਰੇ ਬੱਚਿਆਂ ਨੁੰੂ ਗਰਮ ਵਰਦੀਆਂ ਦੇ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸਰਕਾਰ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੰਵਾਰ ਰਹੀ ਹੈ।ਸੋਨੀ ਵੱਲੋਂ ਟੱਕ ਲਗਾ ਕੇ ਸਕੂਲ ਦੇ ਵਿਕਾਸ ਕੰਮ ਦੀ ਸ਼ੁਰੂਆਤ ਵੀ ਕੀਤੀ।ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਤਨਦੇਹੀ ਨਾਲ ਬੱਚਿਆਂ ਨੂੰ ਪੜਾਉਣ।
     ਸਿਖਿਆ ਮੰਤਰੀ ਵੱਲੋਂ ਸਕੂਲ ਦੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ ਅਤੇ ਪਹਿਲ ਦੇ ਅਧਾਰ `ਤੇ ਹੱਲ ਕਰਨ ਲਈ ਜਿਲ੍ਹਾ ਸਿਖਿਆ ਅਫਸਰ ਨੂੰ ਨਿਰਦੇਸ਼ ਦਿੱਤੇ।ਸੋਨੀ ਵੱਲੋਂ ਬੱਚਿਆਂ ਕੋਲੋਂ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਗਿਆ ਜਿਸ ਤੇ ਸਾਰੇ ਸਕੂਲੀ ਬੱਚਿਆਂ ਵੱਲੋਂ ਕੋਈ ਵੀ ਮੁਸ਼ਕਲ ਨਾ ਹੋਣ ਦੀ ਗੱਲ ਕਹੀ।ਸਿਖਿਆ ਮੰਤਰੀ ਵੱਲਂ ਇਸ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।  
     ਇਸ ਮੌਕੇ ਵਿਕਾਸ ਸੋਨੀ ਕੌਂਸਲਰ, ੍ਰ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ, ਜਤਿੰਦਰ ਗੌਰਵ ਪ੍ਰਧਾਨ ਰਾਸ਼ਟਰੀ ਮਸੀਹ ਸੰਘ, ਰਾਜ ਕੁਮਾਰ ਮੈਂਬਰ ਵੈਲਫੇਅਰ ਬੋਰਡ, ਸ੍ਰੀਮਤੀ ਵੀਨਾ, ਗੁਰਮੇਜ ਸਿੰਘ, ਮੋਹਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply