Thursday, March 28, 2024

ਚਾਰ ਦਿਨਾ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ਜੀ.ਐਨ.ਡੀ.ਯੂ ‘ਚ ਸ਼ੁਰੂ

809 ਤਲਵਾਰਬਾਜ਼ ਵਿਖਾਉਣਗੇ ਆਪਣੀ ਤਲਵਾਰਬਾਜ਼ੀ ਦੇ ਜ਼ੋਹਰ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਚਾਰ ਦਿਨਾਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ (ਮੈਨ ਐਂਡ ਵੂਮੈਨ) PUNJ0801201911ਚੈਂਪੀਅਨਸ਼ਿਪ 2018-19 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਡੋਰ ਸਟੇਡੀਅਮ ਦੇ ਵਿੱਚ ਸ਼ੁਰੂਆਤ ਹੋ ਗਈ ਹੈ।ਇਸ ਚੈਂਪਿਅਨਸ਼ਿਪ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀਆਂ ਵੱੱਲੋਂ ਬੜੇ ਜੋਸ਼ ਨਾਲ ਹਿਸਾ ਲਿਆ ਜਾ ਰਿਹਾ ਹੈ। ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਪੁਜੇ ਖਿਡਾਰੀਆਂ ਦੇ ਵਿੱਚ ਕਈ ਰਾਸ਼ਟਰੀ ਅਤੇ ਅਮਤਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਹਨ।ਜਿਨ੍ਹਾਂ ਵੱਲੋਂ ਆਪਣੀ ਖੇਡ ਦੇ ਬਦੋਲਤ ਆਪਣਾ ਨਾਂ ਰੋਸ਼ਨ ਕੀਤਾ ਹੋਇਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਰੇ ਖਿਡਾਰੀਆਂ ਦੇ ਰਹਿਣ ਅਤੇ ਖਾਣੇ ਦੇ ਕੀਤੇ ਗਏ ਪ੍ਰਬੰਧਾਂ ਤੋਂ ਖਿਡਾਰੀ ਖੁਸ਼ ਨਜ਼ਰ ਆ ਰਹੇ ਜਨ। ਸਵੇਰੇ 10 ਵੱਜੇ ਤੋਂ ਹੀ ਖਿਡਾਰੀਆਂ ਦੇ ਆਪਸੀ ਮੁਕਾਬਲੇ ਸ਼ੁਰੂ ਹੋ ਗਏ। ਵੱਖ-ਵੱਖ ਯੂਨੀਵਰਸਿਟੀਆਂ ਦੇ 53 ਮੈਨ ਅਤੇ 51 ਵੂਮੈਨ ਦੀਆਂ ਟੀਮਾਂ ਇਸ ਵਿੱਚ ਹਿਸਾ ਲੈ ਰਹੀਆਂ ਹਨ।
11 ਜਨਵਰੀ 2019 ਨੂੰ ਸਮਾਪਤ ਹੋਣ ਵਾਲੇ ਇਸ ਚਾਰ ਦਿਨਾਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ (ਮੈਨ ਐਂਡ ਵੂਮੈਨ) ਚੈਂਪੀਅਨਸ਼ਿਪ 2018-19 ਚੈਂਪੀਅਨਸ਼ਿਪ ਐਸੋਸੀਏਸ਼ਨ ਆਫ ਇੰਡਿਅਨ ਯੂਨੀਵਰਸਿਟੀ ਦੀ ਅਗਵਾਈ ਹੇਠ ਹੋ ਰਹੀ ਹੈ।ਇਸ ਦੀ ਮੇਜ਼ਬਾਨੀ ਗੁਰੂ ਨਾਨਕ ਯੂਨੀਵਰਸਿਟੀ ਨੂੰ ਐਸੋਸੀਏਸ਼ਨ ਵੱਲੋਂ ਸੋਂਪੀ ਗਈ ਹੈ ਅਤੇ ਜੰਮੂ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਡਾ. ਡੇਵਿਡ ਇਕਬਾਲ ਨੂੰ ਇਸ ਦੀ ਜਿੰਮੇਵਾਰੀ ਸੋਂਪੀ ਹੋਈ ਹੈ। ਉਨ੍ਹਾਂ ਦੀ ਅਬਰਜ਼ੇਸ਼ਨ ਹੇਠ ਸ਼ੁਰੂ ਹੋਏ ਫੈਂਸਿਗ ਮੁਕਾਬਲਿਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀਆਂ ਵੱਲੋਂ ਹਮੇਸ਼ਾ ਖੇਡ ਦੀ ਭਾਵਨਾ ਦੇ ਨਾਲ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ 11 ਜਨਵਰੀ ਤੱਕ ਚਲਣ ਵਾਲੇ ਈਪੀ (ਪੁਰਸ਼), ਸਾਬਰ (ਮਹਿਲਾ), ਫੋਇਲ (ਪੁਰਸ਼) ਆਦਿ ਵੱਖ-ਵੱਖ ਟੀਮਾਂ ਦੇ ਆਪਸੀ ਮੁਕਾਬਲੇ ਚਲਣਗੇ।
ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਇੱਥੇ ਪੁਜੀਆਂ ਟੀਮਾਂ ਦਾ ਸਵਾਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਅਸਿਸਟੈਂਟ ਸਪੋਰਟਸ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਵੱਲੋਂ ਕੀਤਾ ਗਿਆ।ਇਸ ਸਮੇਂ ਉਨ੍ਹਾਂ ਵੱਲੋਂ ਚਾਰ ਦਿਨਾਂ ਇਸ ਚੈਂਪੀਅਨਸ਼ਿਪ ਦੇ ਲਈ ਜਿੱਥੇ ਕੀਤੇ ਗਏ ਪ੍ਰਬੰਧਾ ਤੋਂ ਜਾਣੂ ਕਰਵਾਇਆ ਗਿਆ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ.ਡਾ. ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਕੈਂਪਸ ਵਿੱਚ ਖਿਡਾਰੀਆਂ ਦੇ ਲਈ ਬਣਾਏ ਜਾ ਰਹੇ ਇੱਕ ਚੰਗੇ ਮਾਹੋਲ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਖੇਡਾਂ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਹਰ ਤਰ੍ਹਾਂ ਦੀ ਸਹੁਲਤ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਸਮੇਂ ਉਨ੍ਹਾਂ ਨੇ 11 ਜਨਵਰੀ ਤੱਕ ਹੋਣ ਵਾਲੇ ਵੱਖ-ਵੱਖ ਟੀਮਾਂ ਦੇ ਮੁਕਾਬਲਿਆਂ ਤੋਂ ਵੀ ਜਾਣੂ ਕਰਵਾਇਆ।ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵੱਡੀ ਸੰਖਿਆ ਵਿੱਚ ਖਿਡਾਰੀ ਪੁਜੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਭੇਜੀਆਂ ਗਈਆਂ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply