Friday, April 19, 2024

ਸਰਕਾਰੀ ਸਕੁਲ਼ ਪੁੱਜੀ ਪਿੰਡ ਭੁੱਲਰ ਦੀ ਨਵ-ਨਿਯੁੱਕਤ ਪੰਚਾਇਤ

ਸਿਹਤ, ਸਿੱਖਿਆ ਤੇ ਪਿੰਡ ਦੀਆਂ ਜਰੂਰਤਾਂ ਨੂੰ ਦਿਆਾਂਗਾ ਪਹਿਲ – ਸਰਪੰਚ ਬਲਵਿੰਦਰ ਸਿੰਘ

PPN0901201912ਬਟਾਲਾ, 9 ਜਨਵਰੀ (ਪੰਜਾਬ ਪੋਸਟ – ਬਰਨਾਲ) – ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ `ਚ ਜਿੱਤੇ ਪੰਚਾਂ ਸਰਪੰਚਾਂ ਤੋਂ ਪਿੰਡ ਹੀ ਨਹੀ ਬਲਕਿ ਸਗੋ ਸਮਾਜ ਲਈ ਕੁੱਝ ਚੰਗਾ ਕਰਨ ਦੀ ਆਸ ਜਤਾਈ ਜਾ ਰਹੀ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇੇ ਪਹੁੰਚੀ ਗਰਾਮ ਪੰਚਾਇਤ ਭੂੱਲਰ ਦੀ ਨਵ-ਨਿਯੁੱਕਤ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਵੀਆਂ ਸੇਧਾਂ ਨਾਲ ਸਮਾਜ ਦੇ ਹਾਣੀ ਬਣਾਉਣ ਦਾ ਭਰੋਸਾ ਦਿਵਾਇਆ।ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੁੱਲਰ `ਚ ਵਿਕਾਸ ਦੇ ਕੰਮਾਂ ਪਹਿਲ ਦੇ ਅਧਾਰ `ਤੇ ਕਰਵਾਏ ਜਾਣਗੇ ਤੇ ਖਾਸ ਕਰਕੇ ਸਿੱਖਿਆ ਤੇ ਸਿਹਤ ਸਹੂਲਤਾਂ ਨੂੰਮ ਤਰਜ਼ੀਹ ਦਿਆਂਗੇ।ਸਕੂਲ ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਚਾਹਲ ਨੇ ਸਰਪੰਚ ਬਲਵਿੰਦਰ ਸਿੰਘ ਤੇ ਪੰਚਾਂ ਰਣਧੀਰ ਸਿੰਘ, ਮੰਗਤ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ, ਰੂਪਾਂ, ਬਲਵਿੰਦਰ ਕੌਰ, ਸੋਮਾ, ਰਵਿੰਦਰ ਕੌਰ ਤੇ ਜਗਮੇਲ ਸਿੰਘ ਦਾ ਸਕੂਲ ਆਉਣ `ਤੇ ਧੰਨਵਾਦ ਕੀਤਾ।
ਇਸ ਮੌਕੇ ਗੁਰਮੀਤ ਸਿੰਘ, ਜਤਿੰਦਰਬੀਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ, ਅਰੁਣ ਕੁਮਾਰ, ਕੰਵਲਜੀਤ ਕੌਰ, ਰੇਖਾ ਸਲਹੋਤਰਾ, ਮਨਇੰਦਰ ਕੌਰ, ਸੁਮਨਦੀਪ, ਮਨਿੰਦਰ ਕੌਰ,ਰਮਨ ਬਾਜਵਾ, ਰੇਖਾ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਪਿਆਰਾ ਲਾਲ, ਤਰਸੇਮ ਸਿੰਘ, ਪਰਵਿਦਰ ਸਿੰਘ, ਮਨਪ੍ਰੀਤ ਸਿੰਘ ਤੇ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply