Friday, March 29, 2024

ਮੌਜੂਦਾ ਡਿਗਰੀ ਕਾਲਜਾਂ ਨੂੰ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਆਗਿਆ ਦੇਣ ਲਈ ਏ.ਆਈ.ਸੀ.ਟੀ.ਈ ਦਾ ਧੰਨਵਾਦ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਕਾਊਸਿਲ ਫਾਰ ਟੈਕਨੀਕਲ ਐਜੂਕੇਸ਼ਨ (ਮਿਨਿਸਟਰੀ ਆਫ ਹਿਊਮਨ ਰਿਸੋਰਸ Anshu Katariaਡਿਵੈਲਪਮੈਂਟ ਨਵੀਂ ਦਿੱਲੀ) ਨੇ ਅਕਾਦਮਿਕ ਸੈਸ਼ਨ 2019-20 ਦੇ ਲਈ ਦੇਸ਼ ਵਿੱਚ 10495 ਮੌਜੂਦਾ ਤਕਨੀਕੀ ਸੰਸਥਾਵਾਂ ਤੇ ਡੀਮਡ ਯੂਨੀਵਰਸਿਟੀਆਂ ਅਤੇ ਨਵੀਆਂ ਸ਼ੁਰੂ ਹੋਣ ਵਾਲੀਆਂ ਸੰਸਥਾਵਾਂ ਲਈ ਅਪਰੂਵਲ ਪ੍ੋਸੈਸ ਦੀ ਹੈਂਡ ਬੁੱਕ ਜਾਰੀ ਕੀਤੀ ਹੈ।ਸੈਸ਼ਨ 2019-20 ਲਈ ਆਨਲਾਈਨ ਅਰਜ਼ੀਆਂ 14 ਜਨਵਰੀ ਤੋ 3 ਫਰਵਰੀ 2019 ਤੱਕ ਭਰੀਆਂ ਜਾਣਗੀਆਂ।ਮੌਜੂਦਾ ਸੰਸਥਾਵਾਂ ਲਈ ਸੈਲਫ ਡਿਸਕਲੋਜ਼ਰ ਦੇ ਅਧਾਰ `ਤੇ ਅਪਰੂਵਲ ਦੀ ਐਕਸਟੈਨਸ਼ਨ ਲਈ ਏ.ਪੀ.ਐਚ 2019-20 ਦੇ ਨਿਯਮਾਂ ਤਹਿਤ ਜੁਰਮਾਨੇ  ਦੇ ਨਾਲ ਆਨਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 8 ਫਰਵਰੀ 2019 ਤੱਕ ਹੈ।
ਪੰਜਾਬ ਅਨਏਡਿਡ ਕਾਲੇਜਿਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਹੈ ਕਿ ਏ.ਆਈ.ਸੀ.ਟੀ.ਈ ਵਲੋਂ ਏ.ਪੀ.ਐਚ `ਚ ਲਏ ਗਏ ਨਵੇਂ ਸੁਧਾਰ ਸਰਾਹਣਯੋਗ ਹਨ, ਪ੍ਰੰਤੂ ਬੰਦ ਹੋ ਰਹੇ ਤਕਨੀਕੀ ਸੰਸਥਾਨਾਂ ਨੂੰ ਬਚਾਉਣ ਲਈ ਹੋਰ ਜਿਆਦਾ ਸੁਧਾਰਾਂ ਦੀ ਲੋੜ ਹੈ।ਉਨਾਂ ਨੇ ਮੌਜੂਦਾ ਡਿਗਰੀ ਕਾਲਜਾਂ ਨੂੰ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਆਗਿਆ ਦੇਣ ਲਈ ਏ.ਆਈ.ਸੀ.ਟੀ.ਈ ਦਾ ਧੰਨਵਾਦ ਕੀਤਾ।ਦੇਸ਼ ਵਿੱਚ ਡਿਜੀਟਲਾਈਜੇਸ਼ਨ ਨੂੰ ਵਧਾਵਾ ਦੇਣ ਲਈ ਏ.ਆਈ.ਸੀ.ਟੀ.ਈ ਹੁਣ ਲੈਪਟਾਪ ਨੂੰ ਕੰਪਿਊਟਰ ਲੈਬ ਦਾ ਹਿੱਸਾ ਬਣਾਏਗੀ।
ਪੁੱਕਾ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਅਮਿਤ ਸ਼ਰਮਾ ਨੇ ਦੱਸਿਆ ਕਿ ਕੀਤੇ ਜਾ ਰਹੇ ਸੁਧਾਰ ਤਕਨੀਕੀ ਸੰਸਥਾਵਾਂ ਨੂੰ ਸਿਖਿਆ ਲਈ ਮੌਜੂਦਾ ਬੁਨਿਆਦੀ ਢਾਂਚਿਆਂ ਦੀ ਵਰਤੋਂ ਕਰਨ `ਚ ਮਦਦਗਾਰ ਹੋਣਗੇ।ਉਨਾਂ ਕਿਹਾ ਕਿ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਲਈ ਲੈਂਗੁਏਜ ਲੈਬ ਦੀ ਜਰੂਰਤ ਹੁਣ 132 ਵਰਗ ਮੀਟਰ ਤੋਂ ਘਟਾ ਕੇ 66 ਵਰਗ ਮੀਟਰ ਹੋ ਗਈ ਹੈ।ਇੰਜਨੀਅਰਿੰਗ ਅਤੇ ਫਾਰਮੇਸੀ ਵਿੱਚ ਕਮਰਿਆਂ/ਪ੍ਰਯੋਗਸ਼ਾਲਾਵਾਂ ਦੀ ਗਿਣਤੀ `ਚ ਵੀ ਕਮੀ ਕੀਤੀ ਗਈ ਹੈ।ਆਰਕੀਟੈਕਚਰ ਕੋਰਸਾਂ ਦੇ ਪੀ.ਜੀ ਕੋਰਸਾਂ ਵਿੱਚ ਫੈਕਲਟੀ ਅਨੁਪਾਤ ਨੂੰ 1:10 ਤੋਂ 1:8 ਦਾ ਬਦਲਾਅ ਕੀਤਾ ਗਿਆ ਹੈ, ਫਾਰਮੇਸੀ ਦੇ ਪੀ.ਜੀ ਕੋਰਸਾਂ `ਚ ਪਹਿਲਾਂ ਅਨੁਪਾਤ 1:5 ਸੀ, ਜੋ ਹੁਣ ਐਮ ਫਾਰਮਾ ਲਈ 1:10 ਅਤੇ ਡੀ ਫਾਰਮਾ ਲਈ  1:15 ਕਰ ਦਿੱਤਾ ਗਿਆ ਹੈ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply