Wednesday, January 16, 2019
ਤਾਜ਼ੀਆਂ ਖ਼ਬਰਾਂ

ਅਕਾਲੀ ਦਲ ਬਾਦਲ ਛੱਡ ਕੇ ਅਕਾਲੀ ਦਲ ਅੰਮ੍ਰਿਤਸਰ `ਚ ਕੀਤੀ ਸ਼ਮੂਲੀਅਤ

ਭੀਖੀ/ਮਾਨਸਾ 10 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਵਰੇ ਦੇ ਕ੍ਰਿਸ਼ਨ ਸਿੰਘ ਬਾਦਲ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ `ਚ ਸ਼ਾਮਲ ਹੋ PUNJ1001201903ਗਏ ਹਨ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮਾਘੀਂ ਮੇਲੇ ਮੋਕੇ ਕੀਤੀ ਜਾ ਰਹੀ ਮੀਰੀ-ਪੀਰੀ ਕਾਨਫਰੰਸ ਨੂੰ ਕਾਮਯਾਬ ਕਰਨ, ਲੋਕ ਸਭਾ ਚੋਣਾਂ ਸਬੰਧੀ ਅਤੇ ਜਿਲ੍ਹਾ ਪੱਧਰੀ ਮਹੀਨਾਂ ਵਾਰ ਗੁਰਦੁਆਰਾ ਸਿੰਘ ਸਭਾ ਬਾਰਾਂ ਹੱਟਾ ਚੋਂਕ ਮਾਨਸਾ ਵਿਖੇ ਹੋਈ।ਜਿਸ ਦੌਰਾਨ ਪਿੰਡ ਵਰੇ ਦੇ ਕ੍ਰਿਸ਼ਨ ਸਿੰਘ ਨੇ ਬਾਦਲ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ `ਚ ਸ਼ਾਮਲ ਹੋਣ ਦਾ ਅੇਲਾਨ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਵਰਕਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਨਾਂ ਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਦੋ ਹਲਕਿਆਂ ਤੋਂ ਚੋਣ ਲੜੇਗੀ।ਸੰਗਰੂਰ ਹਲਕੇ ਤੋਂ ਉਹ ਖੁਦ ਚੋਣ ਲੜਨਗੇ ਅਤੇ ਦੁਜੇ ਹਲਕੇ ਬਠਿੰਡਾ ਤੋਂ ਪਾਰਟੀ ਪ੍ਰਧਾਨ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਣਗੇ ਜਿਲਾ ਮਾਨਸਾ ਦੀ ਪੂਰੀ ਜਥੇਬੰਦੀ ਉਸ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਵੇਗੀ ਅਤੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਨੇ ਪਾਰਟੀ ਵਲੋਂ ਮਾਘੀਂ ਮੇਲੇ ਮੋਕੇ ਕੀਤੀ ਜਾ ਰਹੀ ਮੀਰੀ-ਪੀਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ।ਇਸ ਸਮੇਂ ਉਨ੍ਹਾਂ ਨਾਲ ਜਸਵਿੰਦਰ ਸਿੰਘ ਭੈਣੀ ਬਾਘਾ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮਾਨਸਾ ਪਵਨ ਰਮਦਿੱਤੇਵਾਲਾ ਸਰਕਲ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਝੱਬਰ, ਯੂਥ ਵਿੰਗ ਸਰਕਲ ਜੋਗਾ ਦੇ ਪ੍ਰਧਾਨ ਲਵਪ੍ਰੀਤ ਸਿੰਘ ਅਕਲੀਆ ਜੁਗਿੰਦਰ ਸਿੰਘ ਬੋਹਾ ਪ੍ਰਧਾਨ ਕਿਸਾਨ ਵਿੰਗ ਹਰਦੇਵ ਸਿੰਘ ਬੁਰਜ ਹਰੀ ਦਰਸ਼ਨ ਸਿੰਘ ਕਾਲੇਕੇ ਕਰਨੈਲ ਸਿੰਘ ਵਰੇ ਕ੍ਰਿਸ਼ਨ ਸਿੰਘ ਵਰੇ ਗੁਰਦੇਵ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਢੈਪਈ ਸਰਕਲ ਪ੍ਰਧਾਨ ਭੀਖੀ ਆਦਿ ਹਾਜ਼ਰ ਸਨ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>