Wednesday, March 27, 2024

ਆਰਥਿਕ ਤੌਰ `ਤੇ ਕਮਜ਼ੋਰ ਉਚ ਵਰਗ ਨੂੰ 10 ਫੀਸਦ ਰਾਖਵਾਂਕਰਨ ਦੇਣ ਦੇ ਫੈਸਲੇ ਦਾ ਚਾਵਲਾ ਵਲੋਂ ਸਵਾਗਤ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਲੋਂ ਆਰਥਿਕ ਤੌਰ `ਤੇ ਕਮਜ਼ੋਰ ਉਚ ਵਰਗ ਨੂੰ 10 ਫੀਸਦ Lakshmi Kanta Chawlaਰਾਖਵਾਂਕਰਨ ਦੇਣ ਦੇ ਫੈਸਲੇ ਦਾ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਨੇਤਾ ਮੈਡਮ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਗਤ ਕੀਤਾ ਹੈ।ਅੱਜ ਜਾਰੀ ਬਿਆਨ ਵਿੱਚ ਉਨਾਂ ਕਿਹਾ ਕਿ ਇਸ ਫੈਸਲੇ ਨਾਲ ਉਚ ਵਰਗ ਨਾਲ ਸਬੰਧਤ ਗਰੀਬ ਪਰਿਵਾਰਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।ਹੁਣ ਸਿਖਿਆ ਅਤੇ ਨੌਕਰੀਆਂ ਵਿੱਚ ਉਕਤ ਵਰਗ ਦੇ ਪਰਿਵਾਰ ਰਾਖਵਾਂਕਰਨ ਦਾ ਲਾਭ ਉਠਾ ਸਕਣਗੇ।ਮੈਡਮ ਚਾਵਲਾ ਨੇ ਕਿਹਾ ਕਿ ਸਲਾਨਾ 8 ਲੱਖ ਦੀ ਸਲਾਨਾ ਆਮਦਨ ਅਤੇ ਪੇਂਡੂ ਖੇਤਰਾਂ ਵਿੱਚ ਪੰਜ ਏਕੜ ਤਕ ਦੀ ਜਮੀਨ `ਤੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਆਰਥਿਕ ਅਧਾਰ `ਤੇ ਇਹ ਰਾਖਵਾਂਕਰਨ ਮਿਲਣ ਦਾ ਹਰ ਪਾਸੇ ਸਵਾਗਤ ਹੋ ਰਿਹਾ ਹੈ।ਉਚ ਵਰਗ ਵਲੋਂ ਅਜਿਹੇ ਰਾਖਵਾਂਕਰਨ ਦੀ ਲੰਮੇ ਸਮੇਂ ਮੰਗ ਕੀਤੀ ਜਾ ਰਹੀ ਸੀ।
ਸ੍ਰੀਮਤੀ ਚਾਵਲਾ ਨੇ ਕਿਹਾ ਕਿ ਜੇਕਰ ਸਰਕਾਰ ਦੀ ਨਜ਼ਰ ਵਿੱਚ 8 ਲੱਖ ਸਲਾਨਾ ਕਮਾਈ ਕਰਨ ਵਾਲੇ ਪਰਿਵਾਰ ਗਰੀਬ ਹਨ ਤਾਂ ਜੋ ਪਰਿਵਾਰ ਸਾਰੇ ਸਾਲ ਵਿੱਚ ਕੇਵਲ ਡੇੜ ਲੱਖ ਰੁਪਿਆ ਕਮਾਉਂਦੇ ਹਨ ਕੇਂਦਰ ਸਰਕਾਰ ਵਲੋਂ ਉਨਾਂ ਨੂੰ ਹੁਣ ਗਰੀਬੀ ਰੇਖਾ ਤੋਂ ਹੇਠਾਂ ਹੋਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply