Wednesday, March 27, 2024

ਮਾਸਿਕ ਇਕੱਤਰਤਾ `ਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 10 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ PUNJ1001201904ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਪਹਿਲਾਂ ਸ਼ੋਕ ਮਤੇ ਵਿੱਚ ਜਗਸੀਰ ਮੂਲੋਵਾਲ ਦੀ ਦਾਦੀ ਤੇਜ ਕੌਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਲਖਵਿੰਦਰ ਖੁਰਾਣਾ, ਸੁਰਜੀਤ ਰਾਜੋਮਾਜਰਾ, ਤੇਜਾ ਸਿੰਘ ਵੜੈਚ, ਸੁਖਦੇਵ ਪੇਂਟਰ, ਜਗਦੇਵ ਸ਼ਰਮਾਂ, ਰਣਜੀਤ ਸਿੰਘ ਅਜਾਦ ਕਾਂਝਲਾ,ਮੂਲ ਚੰਦ ਸ਼ਰਮਾਂ, ਦਰਦੀ ਚੁੰਘਵਾਲਾ ਨੇ ਗੀਤ, ਡਾ. ਪਰਮਜੀਤ ਦਰਦੀ, ਗੁਰਦਿਆਲ ਨਿਰਮਾਣ, ਗੁਰਮੀਤ ਸੋਹੀ ਨੇ ਗਜ਼ਲ, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਘੁਮੰਡ ਸਿੰਘ ਸੋਹੀ ਨੇ ਆਪਣੇ ਵਿਚਾਰ ਪੇਸ਼ ਕਰਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਯਾਦਵਿੰਦਰ ਸਿੰਘ ਰਾਜੋਮਾਜਰਾ ਨੇ ਪੰਜਾਬੀ ਸਾਹਿਤ ਸਭਾ ਧੂਰੀ ਨੂੰ ਇੱਕ ਲੈਕਚਰ ਸਟੈਂਡ ਭੇਂਟ ਕੀਤਾ ਅਤੇ ਸਭਾ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply