Wednesday, January 16, 2019
ਤਾਜ਼ੀਆਂ ਖ਼ਬਰਾਂ

ਸਿੱਖ ਸਦਭਾਵਨਾ ਦਲ ਕਰੇਗਾ `ਪੰਥ ਰੁਸ਼ਨਾਈਏ, ਨਰੈਣੂ ਭਜਾਈਏ` ਪੰਥਕ ਇਕੱਠ

ਸਿੱਖ ਕੌਮ ਨੂੰ ਨਿਰਾਸ਼ਤਾ `ਚੋਂ ਕੱਢ ਕੇ ਗੁਰੂ ਆਸ਼ੇ ਅਨੁਸਾਰ ਨਰੋਈ ਅਗਵਾਈ ਦਿਆਂਗੇ – ਭਾਈ ਵਡਾਲਾ
ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖ ਸਦਭਾਵਨਾ ਦਲ ਨੇ ਨਨਕਾਣਾ ਸਾਹਿਬ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸੋਚ ਨੂੰ PUNJ1001201905ਸਮਰਪਿਤ ਹੋ ਕੇ 24 ਫਰਵਰੀ ਨੂੰ ਪਿੰਡ ਧਾਰੋਵਾਲੀ ਦੀ ਧਰਤੀ ਤੋਂ `ਪੰਥ ਰੁਸ਼ਨਾਈਏ ਨਰੈਣੂ ਭਜਾਈਏ` ਦੇ ਨਾਮ ਹੇਠ ਪੰਥਕ ਇਕੱਠ ਕਰਨ ਦਾ ਐਲਾਨ ਕੀਤਾ ਹੈ।
      ਅੱਜ ਇਥੇ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਜਿਸ ਤਰਾਂ ਹੁਣ ਗੁਰਦੁਆਰਾ ਪ੍ਰਬੰਧ ਵਿਗੜ ਚੁੱਕਾ ਹੈ ਤੇ ਸਿੱਖ ਇਤਿਹਾਸ ਬਦਲਿਆ ਜਾ ਰਿਹਾ ਹੈ।ਜਿਸ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਵੱਡੇ ਪੱਧਰ `ਤੇ ਢਾਹ ਲੱਗ ਰਹੀ ਹੈ ਤੇ ਕੌਮ ਨਿਰਾਸ਼ਤਾ ਵੱਲ ਨੂੰ ਜਾ ਰਹੀ ਹੈ।ਇਸੇ ਲਈ ਇਕੱਲੇ-ਇਕੱਲੇ ਸਿੱਖ ਨੂੰ ਅੱਜ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਬਣਨ ਦੀ ਲੋੜ ਹੈ ਤਾਂ ਕਿ ਗੁਰੂ ਘਰਾਂ ਵਿੱਚੋਂ ਨਰੈਣੂ ਮਹੰਤ ਦੀ ਸੋਚ ਦੇ ਧਾਰਣੀ ਪ੍ਰਬੰਧਕਾਂ ਨੂੰ ਚੱਲਦਾ ਕਰਕੇ ਗੁਰਦੁਆਰਾ ਪ੍ਰਬੰਧ ਵਿੱਚ ਗੁਰਮਤਿ ਦੇ ਧਾਰਣੀ ਪ੍ਰਬੰਧਕ ਲਾਏ ਜਾਣ।ਉਨਾਂ ਕਿਹਾ ਕਿ ਇਸੇ ਨਿਸ਼ਾਨੇ ਤਹਿਤ ਸਿੱਖ ਸਦਭਾਵਨਾ ਦਲ 24 ਫਰਵਰੀ 2019 ਨੂੰ ਪਿੰਡ ਧਾਰੋਵਾਲੀ ਜਿਲ੍ਹਾ ਗੁਰਦਾਸਪੁਰ ਤੋ `ਪੰਥ ਰੁਸ਼ਨਾਈਏ, ਨਰੈਣੂ ਭਜਾਈਏ` ਦਾ ਹੋਕਾ ਦੇ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ।
     ਉਨ੍ਹਾਂ ਕਿਹਾ ਪਿਛਲੇ ਕੁੱਝ ਸਾਲਾਂ ਤੋਂ ਕੌਮ ਨੂੰ ਸੁਚੱਜੀ ਅਗਵਾਈ ਨਾ ਮਿਲਣ ਕਰਕੇ 1984 ਸਿੱਖ ਕਤਲੇਆਮ, ਬੰਦੀ ਸਿੰਘਾਂ ਤੇ ਬੇਅਦਬੀਆਂ ਦੇ ਨਾਮ ਹੇਠ ਸਿਆਸਤ ਭਾਰੂ ਰਹੀ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਅਸਿੱਧੇ ਤੌਰ `ਤੇ ਪੁਸ਼ਤ-ਪਨਾਹੀ ਹੋਈ।ਉਨਾਂ ਕਿਹਾ ਕਿ ਸਿੱਖ ਕੌਮ ਨੂੰ ਨਿਰਾਸ਼ਤਾ `ਚੋਂ ਕੱਢ ਕੇ ਗੁਰੂ ਆਸ਼ੇ ਅਨੁਸਾਰ ਨਰੋਈ ਅਗਵਾਈ ਦਿੱਤੀ ਜਾਵੇਗੀ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫ਼ਖਰ-ਏ-ਕੌਮ ਵਾਪਸ ਕਰਵਾਇਆ ਜਾਵੇਗਾ।ਉਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਧਾਰੋਵਾਲੀ ਪਹੁੰਚਣ ਤੇ ਪੰਥਕ ਇਕੱਠ ਵਿੱਚ ਪਾਸ ਮਤਿਆਂ `ਤੇ ਪਹਿਰਾ ਦੇਣ ਤਾਂ ਕਿ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਵੱਲ ਵਧਿਆ ਜਾ ਸਕੇ।
    ਇਸੇ ਦੌਰਾਨ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ `ਤੇ ਭ੍ਰਿਸ਼ਟਾਚਰ ਦੇ ਦੋਸ਼ ਲਾ ਰਿਹਾ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਇਸੇ ਹੀ ਪ੍ਰਬੰਧ ਦਾ ਹਿੱਸਾ ਰਿਹਾ ਹੈ, ਜਿਸ ਨੇ ਗੁਰੂ ਘਰੋਂ ਲੱਖਾਂ ਰੁਪਏ ਤਨਖਾਹ ਤੇ ਹੋਰ ਭੱਤਿਆਂ ਵਜੋਂ ਲਏ।ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਬਾਰੇ ਉਨਾਂ ਕਿਹਾ ਕਿ ਉਹ ਸਰਬਪ੍ਰਵਾਨਿਤ ਨਾ ਹੋ ਕੇ ਇੱਕ ਟੱਬਰ ਤੱਕ ਸੀਮਤ ਦਿਹਾੜੀਦਾਰ ਹਨ।ਬਰਗਾੜੀ ਮੋਰਚੇ ਸਬੰਧੀ ਸਵਾਲ `ਤੇ ਭਾਈ ਵਡਾਲਾ ਨੇ ਕਿਹਾ ਕਿ ਉਹ ਮੋਰਚਾ ਲਾ ਕੇ ਬੈਠਣ ਦੀ ਬਜ਼ਾਏ ਗੁਰੂ ਦੀ ਸੋਚ ਅਤੇ ਪੰਥਕ ਸਿਧਾਂਤਾਂ `ਤੇ ਪਹਿਰਾ ਦਿੰਦਿਆਂ ਜੱਦੋਜਹਿਦ ਜਾਰੀ `ਚ ਵਿਸ਼ਵਾਸ਼ ਰੱਖਦੇ ਹਨ।
ਇਸ ਮੌਕੇ ਭਾਈ ਵਡਾਲਾ ਤੋਂ ਇਲਾਵਾ ਭਾਈ ਗੁਰਬਿੰਦਰ ਸਿੰਘ ਭਾਗੋਵਾਲੀ, ਭਾਈ ਕੁਲਦੀਪ ਸਿੰਘ, ਭਾਈ ਗੁਰਪਾਲ ਸਿੰਘ ਗੁਰਦਾਸਪੁਰ, ਮਾਤਾ ਕੰਵਲਦੀਪ ਕੌਰ, ਭਾਈ ਬਲਵਿੰਦਰ ਸਿੰਘ ਫੌਜੀ, ਭਾਈ ਇੰਦਰਜੀਤ ਸਿੰਘ ਬੰਬ, ਭਾਈ ਰਾਜਵਿੰਦਰ ਸਿੰਘ ਮਹਿਤਾ, ਭਾਈ ਦਲਬੀਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਭਾਈ ਮੇਜਰ ਸਿੰਘ ਸਿਆਲਕਾ, ਭਾਈ ਸਵਿੰਦਰ ਸਿੰਘ ਫੌਜੀ, ਭਾਈ ਬਲਕਾਰ ਸਿੰਘ ਲੋਪੋਕੇ, ਭਾਈ ਹਰਵਿੰਦਰ ਸਿੰਘ, ਭਾਈ ਸਤਬੀਰ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਰਦੀਪ ਸਿੰਘ, ਭਾਈ ਨਰਿੰਜਨ ਸਿੰਘ, ਭਾਈ ਗੁਰਜਿੰਦਰਪਾਲ ਸਿੰਘ, ਭਾਰੀ ਹਰਮਨਜੀਤ ਸਿੰਘ, ਭਾਈ ਹੀਰਾ ਸਿੰਘ, ਭਾਈ ਸੁਖਵੰਤ ਸਿੰਘ ਆਦਿ ਹਾਜ਼ਿਰ ਸਨ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>