Friday, April 19, 2024

ਦਿੱਲੀ ਦੀਆਂ ਸਿੱਖ ਸੰਗਤਾਂ ਨੇ `84 ਦੇ ਇਨਸਾਫ਼ ਲਈ ਕੀਤੀ ਅਰਦਾਸ

PUNJ1001201909ਨਵੀਂ ਦਿੱਲੀ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਵਿਚ ਸਿੱਖ ਕੌਮ ਦੇ ਕਤਲੇਆਮ ਦੌਰਾਨ ਹਜ਼ਾਰਾਂ ਬੇਦੋਸ਼ੇ ਤੇ ਬੇਕਸੂਰ ਸਿੱਖ ਮਾਰੇ ਗਏ। ਇਸ ਸੰਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਾਰ ਭਰ ’ਚ ਸੰਗਤਾਂ ਨੂੰ ਇਨਸਾਫ ਲਈ ਅੱਜ ਅਰਦਾਸ ਕਰਨ ਦਾ ਸੁਨੇਹਾ ਦਿੱਤਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਵਿਚ ਸ਼ਾਮਲ ਹੋਈਆਂ ਸੰਗਤਾਂ ਨਾਲ ਇਹ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਦਿੱਲੀ ਤੇ ਕਾਨਪੁਰ, ਬੋਕਾਰੋ ਤੇ ਹੋਰਨਾਂ ਥਾਵਾਂ ’ਤੇ ਹਜ਼ਾਰਾ ਸਿੱਖਾਂ ਦਾ ਕਤਲੇਆਮ ਹੋਇਆ ਪਰ 34 ਸਾਲ ਦਾ ਲੰਮਾਂ ਸਮਾਂ ਸਿੱਖਾਂ ਨੇ ਲਗਾਤਾਰ ਇਨਸਾਫ ਲਈ ਸੰਘਰਸ਼ ਕੀਤਾ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਥੇ ਲੋਕਤੰਤਰ ਦੀ ਸਰਕਾਰ ਹੋਵੇ ਪਰ ਰਾਜ ਕਰਨ ਵਾਲੇ ਹੀ ਕਾਤਲ ਬਣ ਜਾਣ, ਇਹ ਕਿਸੇੇ ਵੀ ਲੋਕਤੰਤਰ ਦੇਸ਼ ’ਚ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਸਾਰੇ ਹਾਲਾਤਾਂ ’ਤੇ ਚਾਨਣਾਂ ਪਾਉਂਦਿਆਂ ਕਿਹਾ ਕਿ 31 ਅਕਤੂਬਰ ਤੋਂ ਹੀ ਘਟਨਾਵਾਂ ਸ਼ੁਰੂ ਹੋਈਆਂ ਪਰ ਜਦੋਂ 1 ਨਵੰਬਰ ਨੂੰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਸਹੁੰ ਚੁਕਾਈ ਗਈ ਤਾਂ ਤੁਰੰਤ ਬਾਅਦ ਹੀ ਸਿੱਖਾਂ ਨੂੰ ਕਤਲੇਆਮ ਕਰਨ ਦੀ ਸੋਚੀ ਸਮਝੀ ਤਰਤੀਬ ਬਣਾਈ ਗਈ।
ਵੋਟਰ ਲਿਸਟਾਂ, ਕੈਮੀਕਲ, ਸਰਕਾਰੀ ਬੱਸਾਂ ਤੇ ਰੇਲ ਗੱਡੀਆਂ ਵੀ ਮਹੱਈਆਂ ਕਰਵਾਈਆਂ ਗਈਆਂ।ਬਿਦਰ ਵਿਚ ਇੰਜੀਨੀਅਰ ਕਾਲਜ ਵਿਖੇ ਪੜ ਰਹੇ ਸਿੱਖ ਨੌਜਵਾਨ ਵਿਦਿਆਰਥੀਆਂ, ਦੇਸ਼ ਦੀ ਰੱਖਿਆ ਕਰਨ ਵਾਲੇ ਕਈ ਸਿੱਖ ਫੌਜੀਆਂ ਤੇ ਜਿਥੇ ਕਿਤੇ ਵੀ ਕੋਈ ਸਿੱਖ ਨਜ਼ਰ ਆਇਆ ਕਤਲ ਕਰ ਦਿੱਤਾ ਗਿਆ। ਰੇਲ ਗੱਡੀਆਂ ਵਿੱਚ ਸਿੱਖਾਂ ਦੀ ਲਾਸ਼ਾਂ ਮਿਲੀਆਂ ਸਨ।ਇਹ ਸਭ ਕੁੱਝ ਲੋਕਤਾਂਤਰਿਕ ਦੇਸ਼ ਦਾ ਪ੍ਰਧਾਨ ਮੰਤਰੀ ਕਰਵਾ ਰਿਹਾ ਸੀ।ਸਰਕਾਰਾਂ ਉਹਨਾਂ ਦੀਆਂ ਸਨ। ਕੋਈ ਸੁਣਵਾਈ ਨਹੀਂ ਹੋਈ।ਜਿਨ੍ਹਾਂ ਸਿੱਖ ਪਰਿਵਾਰਾਂ ਦੇ ਬੱਚੇ, ਬਜੁਰਗ, ਨੌਜਵਾਨ ਮਾਰੇ ਗਏ, ਉਹਨਾਂ ’ਤੇ ਸਰਕਾਰ ਨੇ ਅਜਿਹਾ ਦਬਾਅ ਬਣਾਇਆ ਕਿ ਪੀੜਿਤ ਪਰਿਵਾਰ ਕਿਸੇ ਕਮਿਸਨ ਕੋਲ ਨਹੀਂ ਜਾ ਸਕਦੇ ਸਨ।ਉਹਨਾਂ ਨੂੰ ਕਮਿਸ਼ਨਾਂ ਤੱਕ ਪਹੰੁਚਣ ਹੀ ਨਹੀਂ ਦਿੱਤਾ ਜਾਦਾਂ ਸੀ।ਪੁਲੀਸ ਉਹਨਾਂ ਨੂੰ ਪਹਿਲਾਂ ਹੀ ਚੁੱਕ ਕੇ ਲੈ ਜਾਂਦੀ ਸੀ। ਕਤਲੇਆਮ ਦੇ ਦੋਸ਼ੀ ਪੀੜਤਾਂ ਪਰਿਵਾਰਾਂ ਨੂੰ ਇਨਸਾਫ ਤੱਕ ਪਹੁੰਚਣ ਦੇਣ ਕਰ ਕੇ ਉਹ ਅੱਜ ਵੀ ਇਹ ਸਮਝਦੇ ਸਨ ਕਿ 34 ਸਾਲ ਬਾਅਦ ਇਹ ਕੀ ਕਰ ਸਕਦੇ ਹਨ, ਪਰ ਸੱਜਣ ਕੁਮਾਰ ਵਰਗੇ ਜੇਲ ਵਿਚ ਹਨ ਤੇ ਟਾਈਟਲਰ ਤੇ ਕਮਲਨਾਥ ਵਰਗਿਆਂ ਦੀ ਵਾਰੀ ਆਏਗੀ।ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਸੀਨੀਅਰ ਅਕਾਲੀ ਆਗੂ, ਕੁਲਵੰਤ ਸਿੰਘ ਬਾਠ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਦਲਜੀਤ ਸਿੰਘ ਸਰਨਾ ਤੇ ਹੋਰ ਮੈਂਬਰ ਮੌਜੁਦ ਸਨ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply