Wednesday, January 16, 2019
ਤਾਜ਼ੀਆਂ ਖ਼ਬਰਾਂ

ਪਠਾਨਕੋਟ ਵਿਖੇ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁੱਕਾਈ

ਪਠਾਨਕੋਟ 11 ਜਨਵਰੀ (ਪੰਜਾਬ ਪੋਸਟ  ਬਿਊਰੋ) – ਮਲਟੀਪਰਪਜ ਖੇਡ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ PUNJ1101201907ਅਤੇ ਜਿਸ ਦੋਰਾਨ ਜਿਲ੍ਹਾ ਪਠਾਨਕੋਟ ਦੇ 421 ਸਰਪੰਚਾਂ, 2435 ਪੰਚਾਂ , 91 ਪੰਚਾਇਤ ਸੰਮਤੀ ਮੈਬਰਾਂ ਅਤੇ 10 ਜਿਲ੍ਹਾ ਪ੍ਰੀਸ਼ਦ ਮੈਂਬਰਾਂ ਕੁੱਲ 2957 ਪ੍ਰਤੀਨਿਧੀਆਂ ਨੂੰ ਸਹੁੰ ਚੁਕਾਈ ਗਈ।ਸਮਾਰੋਹ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ।ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸੁਨੀਲ ਜਾਖੜ ਸੰਸਦ ਜਿਲ੍ਹਾ ਪਠਾਨਕੋਟ ਗੁਰਦਾਸਪੁਰ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਅਮਿਤ ਮੰਟੂ, ਰਾਮਵੀਰ ਜੀ ਡਿਪਟੀ ਕਮਿਸ਼ਨਰ, ਵਿਵੇਕਸੀਲ ਸੋਨੀ ਐਸ.ਐਸ.ਪੀ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਵਿਨੈ ਮਹਾਜਨ, ਸਾਹਿਬ ਸਿੰਘ ਸਾਬਾ, ਪਾਰਟੀ ਦੇ ਹੋਰ ਵਿਸ਼ੇਸ਼ ਕਾਰਜਕਰਤਾ ਅਤੇ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।  
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਨੇ ਸੰਬੋਧਨ ਦੋਰਾਨ ਸਭ ਤੋਂ ਪਹਿਲਾ ਸਰਪੰਚਾਂ, ਪੰਚਾਂ, ਜਿਲ੍ਹਾ ਪ੍ਰੀਸਦ ਮੈਬਰਾਂ ਅਤੇ ਸੰਮਤੀ ਮੈਂਬਰਾਂ ਨੂੰ ਚੋਣਾਂ ਦੋਰਾਨ ਜਿੱਤ ਪ੍ਰਾਪਤ ਕਰਨ ਤੇ  ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਜਿੱਤ ਕੇ ਆਏ ਸਾਰੇ ਪ੍ਰਤੀਨਿਧੀਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਜਨਤਾ ਦੀ ਸੇਵਾ ਕਰਨ ਅਤੇ ਪੰਜਾਬ ਦੇ ਪਿੰਡਾਂ ਦੀ ਉੱਨਤੀ ਦੇ ਲਈ ਕੰਮ ਕਰਨ।ਉਨ੍ਹਾਂ ਕਿਹਾ ਕਿ ਸਾਲ 1992 ਵਿੱਚ ਤੱਤਕਾਲੀਨ ਪ੍ਰਧਾਨ ਮੰਤਰੀ ਨੇ ਸਵਿਧਾਨ ਵਿੱਚ 73ਵੀਂ ਸੋਧ ਕਰ ਕੇ ਪੰਚਾਇਤਾਂ ਨੂੰ ਸਵਿਧਾਨਿਕ ਦਰਜ ਦਿੱਤਾ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਾਡੇ ਪਿੰਡਾਂ ਨੂੰ ਇਹ ਅਖਤਿਆਰ ਦਿੱਤਾ ਜਾਵੇ ਕਿ ਉਹ ਆਪਣੇ ਪਿੰਡ ਦੇ  ਸਰਪੰਚ ਦੀ ਚੋਣ ਆਪ ਕਰਨਾ ਤਾਂ ਇਸ ਨਾਲ ਸਾਡਾ ਦੇਸ ਤਰੱਕੀ ਕਰੇਗਾ।ਉਨ੍ਹਾਂ ਲੀਹਾਂ ਤੇ ਚਲਦਿਆਂ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਪਿੰਡਾਂ ਦੀ ਨੁਹਾਰ ਬਦਲਣ ਦੀ ਸੁਰੂਆਤ ਕੀਤੀ ਹੈ।ਕੈਪਟਨ ਸਾਹਿਬ ਦੀ ਸੋਚ ਕਿ 50 ਪ੍ਰਤੀਸ਼ਤ ਪਿੰਡਾਂ ਵਿੱਚ ਸੀਟਾਂ ਮਹਿਲਾਵਾਂ ਨੂੰ ਦੇ ਕੇ ਇਕ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਦੇ ਸਦਕਾ ਅੱਜ ਮਹਿਲਾਵਾਂ 50 ਪ੍ਰਤੀਸਤ ਅੱਗੇ ਆਈਆਂ ਹਨ।ਨੋਜਵਾਨ ਵਰਗ ਹੀ ਪਿੰਡਾਂ ਦੀ ਨੁਹਾਰ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦੋਰਾਨ ਜੋ ਵੀ ਸਥਿਤੀਆਂ ਰਹੀਆਂ ਹੋਣ ਪਰ ਹੁਣ ਜਿੱਤ ਤੋਂ ਬਾਅਦ ਹਰੇਕ ਪ੍ਰਤੀਨਿਧ ਦੀ ਜਿੰਮੇਵਾਰੀ ਹੈ ਕਿ ਉਹ ਪਿੰਡ ਦੀ ਬਿਹਤਰੀ ਦੇ ਲਈ ਕੰਮ ਕਰਨ।
     ਸੁਨੀਲ ਜਾਖੜ ਨੇ ਕਿਹਾ ਕਿ ਸਰਪੰਚਾਂ ਦੀ ਤੇ ਹੋਰ ਪ੍ਰਤੀਨਿਧੀਆਂ ਦੀ ਇਹ ਜਿੰਮੇਦਾਰੀ ਹੈ ਬਣਦੀ ਹੈ ਕਿ ੳੂਹ ਪਿੰਡਾਂ ਦੇ ਵਿਕਾਸ ਦੇ ਲਈ ਕੰਮ ਕਰਨ ਤਾਂ ਹੀ ਬਦਲਾਅ ਆਏਗਾ।ਕੈਪਟਨ ਸਾਹਿਬ ਦੇ ਸਦਕਾ ਅੱਜ ਨਸ਼ੇ ਨੂੰ ਖਤਮ ਕਰਨ ਲਈ ਹਰੇਕ ਨੋਜਵਾਨ ਅਤੇ ਕਰਮਚਾਰੀ ਅੱਗੇ ਆ ਰਹੇ ਹਨ ਇਸੇ ਹੀ ਤਰ੍ਹਾਂ ਪੰਚਾਇਤਾਂ ਨੂੰ ਵੀ ਨਸ਼ਾ ਖਤਮ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਪਹਿਲੀ ਵਾਰ ਹੈ ਕਿ ਚੁਣੇ ਗਏ ਪ੍ਰਤੀਨਿਧੀਆਂ ਵਿੱਚੋਂ ਨੋਜਵਾਨਾਂ ਤੇ ਮਹਿਲਾਵਾਂ ਦੀ ਸੰਖਿਆ ਜਿਆਦਾ ਹੈ ਇਹ ਕੈਪਟਨ ਸਾਹਿਬ ਦੀ ਸੋਚ ਦਾ ਨਤੀਜਾ ਹੈ ਅਤੇ ਨੋਜਵਾਨਾਂ ਤੇ ਮਹਿਲਾਵਾਂ ਦੇ ਸਾਹਮਣੇ ਆਉਂਣ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ।
     ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ ਪ੍ਰਤੀਨਿਧੀਆਂ ਅਤੇ ਵਰਕਰਾਂ ਦਾ ਸਵਾਗਤ ਕੀਤਾ ਅਤੇ ਨੋਜਵਾਨਾਂ ਦੇ ਲਈ ਨੋਕਰੀਆਂ ਦੇ ਅਵਸਰ ਪੈਦਾ ਕਰਨ ਦੀ ਗੱਲ `ਤੇ ਜੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਨੋਜਵਾਨਾਂ ਨਾਲ ਜੋ ਬਾਅਦਾ ਕੀਤਾ ਸੀ ਉਸ ਤੇ ਚੱਲਦਿਆਂ ਅੱਜ ਨੋਕਰੀਆਂ ਦੇ ਅਵਸਰ ਪੈਦਾ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 50 ਪ੍ਰਤੀਸਤ ਦਾ ਅਧਿਕਾਰ ਦੇਣ ਨਾਲ ਬਹੁਤ ਵੱਡੀ ਤਬਦੀਲੀ ਆਈ ਹੈ।
ਜੋਗਿੰਦਰ ਪਾਲ ਵਿਧਾਇਕ ਭੋਆ ਨੇ ਕਿਹਾ ਕਿ ਚੋਣਾਂ ਦੇ ਦੋਰਾਨ ਜਿੱਤ ਕੇ ਆਏ ਪ੍ਰਤੀਨਿਧੀਆਂ ਦਾ ਇਹ ਫਰਜ ਹੈ ਕਿ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇ ਅਤੇ ਸਰਕਾਰ ਵੱਲੋਂ ਪਿੰਡਾਂ ਦੇ ਲਈ ਜੋ ਵੀ ਰਾਸ਼ੀ ਦਿੱਤੀ ਜਾਂਦੀ ਹੈ ਉਸ ਨੂੰ ਇਮਾਨਦਾਰੀ ਨਾਲ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਬਹੁਤ ਜਲਦੀ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਹੈ, ਕਿਉਕਿ ਇਸ ਵਾਰ ਪਿੰਡਾਂ ਦੀ ਕਮਾਂਡ ਜਿਆਦਾਤਰ ਨੋਜਵਾਨ ਵਰਗ ਦੇ ਹੱਥ ਹੈ ਅਤੇ ਇਸ ਨਾਲ ਵਿਕਾਸ ਕਾਰਜਾਂ ਵਿੱਚ ਵੀ ਵਾਧਾ ਹੋਵੇਗਾ।
ਸਮਾਰੋਹ ਦੇ ਅੰਤ ਵਿੱਚ ਸਮਾਜਿਕ ਸੁਰੱਖਿਆ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਵੱਲੋਂ ਸਾਰੇ ਪ੍ਰਤੀਨਿਧੀਆਂ ਨੂੰ ਸਹੁੰ ਚੁਕਾਈ ਗਈ।ਮੁੱਖ ਮਹਿਮਾਨ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਸਨਮਾਨਿਤ ਕੀਤਾ ਗਿਆ।ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਵੱਲੋਂ ਸਮਾਰੋਹ ਵਿੱਚ ਹਾਜ਼ਰ ਸਾਰੇ ਪਾਰਟੀ ਵਰਕਰਾਂ ਅਤੇ ਜਿੱਤ ਕੇ ਆਏ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>