Thursday, March 28, 2024

ਡੀ.ਏ.ਵੀ ਪਬਲਿਕ ਸਕੂਲ ਨੇ ਸੁਆਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

PUNJ1101201920ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ- ਜਗਦੀਫ ਸਿੰਘ ਸੱਗੂ) – ਸੁਆਮੀ ਵਿਵੇਕਾਨੰਦ ਜੀ ਦੀ ਸਲਾਨਾ ਵਰ੍ਹੇਗੰਢ ਅਤੇ `ਨੈਸ਼ਨਲ ਯੂਥ ਡੇਅ` ਮਨਾਉਣ ਲਈ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਸੁਆਮੀ ਜੀ ਭਾਰਤ ਦੇ ਮਹਾਨ ਅਧਿਆਤਮਕ ਨੇਤਾਵਾਂ ਵਿੱਚੋਂ ਇੱਕ ਸਨ।ਉਹਨਾਂ ਨੇ ਪੱਛਮੀਂ ਦੇਸ਼ਾਂ ਲਈ `ਵੇਦਾਂਤ ਅਤੇ ਯੋਗਾ` ਦੀ ਭਾਰਤੀ ਫਿਲਾਸਫੀ ਦਾ ਦਰਵਾਜ਼ਾ ਖੋਲ੍ਹਿਆ ਸੀ । ਭਾਰਤ ਦੀ ਉਘੀ ਹਸਤੀ ਹੋਣ ਦੇ ਨਾਤੇ ਉਹਨਾਂ ਦੇ ਮਨ ਵਿੱਚ ਆਪਣੇ ਦੇਸ਼ ਵਾਸੀਆਂ ਦੀ ਭਲਾਈ ਲਈ ਹਮੇਸ਼ਾਂ ਉਚੱਸ਼ਕੋਟੀ ਦੇ ਵਿਚਾਰ ਉਤਪੰਨ ਹੰੁਦੇ ਸਨ ।
ਵਿਦਿਆਰਥੀਆਂ ਨੇ ਸੁਆਮੀ ਜੀ ਦੇ ਪ੍ਰੇਰਨਾਤਮਕ ਜੀਵਨ ਬਾਰੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨੇ ਸੁਆਮੀ ਜੀ ਦੀ ਦੇਸ਼ ਪ੍ਰਤੀ ਦੇਣ `ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਆਦਰਸ਼ਾਂ, ਸੰਸਕਾਰਾਂ ਅਤੇ ਵਿਚਾਰਾਂ ਬਾਰੇ ਦੱਸਿਆ।ਇਸ ਮੌਕੇ ਤੇ ਵਿਦਿਆਰਥੀਆਂ ਨੇ ਪ੍ਰੇਰਨਾਤਮਕ ਗੀਤ ਗਾਏ, ਕਵਿਤਾਵਾ ਪੜ੍ਹੀਆਂ ਅਤੇ ਸੁਆਮੀ ਜੀ ਦੇ ਜੀਵਨ ਬਾਰੇ ਇੱਕ ਲਘੂ ਨਾਟਕ ਵੀ ਪੇਸ਼ ਕੀਤਾ।ਉਨ੍ਹਾਂ ਦੁਆਰਾ ਕਹੇ ਗਏ ਸ਼ਬਦਾਂ `ਉਠੋ, ਜਾਗੋ ਅਤੇ ਉਦੋਂ ਤੱਕ ਰੁਕਣਾ ਨਹੀ ਜਦੋਂ ਤੱਕ ਮੰਜਿ਼ਲ `ਤੇ ਪਹੁੰਚ ਨਹੀਂ ਜਾਂਦੇ` ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੇ ਆਪਣੇ ਦੇਸ਼ ਦੀ ਸੇਵਾ ਉਸੇ ਭਾਵਨਾ ਅਤੇ ਵਫ਼ਾਦਾਰੀ ਨਾਲ ਕਰਨ ਦਾ ਪ੍ਰਣ ਲਿਆ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੁਆਮੀ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ ਭਲੇ ਲਈ ਕੰਮ ਕਰਨ ਦੀ ਸਲਾਹ ਦਿੱਤੀ।ਸਕੂਲ ੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਇਸ ਮਹਾਨ ਸੰਤ, ਸੁਧਾਰਕ ਅਤੇ ਦਾਰਸ਼ਨਿਕ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਦੀ ਭਲਾਈ ਦੇ ਲਈ ਇਮਾਨਦਾਰੀ, ਸੱਚਾਈ, ਬਲੀਦਾਨ ਅਤੇ ਭਾਈਚਾਰਾ ਵਰਗੇ ਗੁਣਾਂ ਨੂੰ ਅਪਨਾਉਣ ਲਈ ਕਿਹਾ ।  

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply