Tuesday, April 16, 2024

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਸਲਾਨਾ ਸਮਾਗਮ ਕਰਵਾਇਆ

PUNJ1101201930ਮਲੋਟ, 11 ਜਨਵਰੀ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਸਲਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗੀਤ ਸੰਗੀਤ, ਗਿੱਧਾ, ਭੰਗੜਾ, ਡਾਂਸ, ਅਤੇ ਸਭਿਆਚਾਰ ਦੀਆਂ ਝਲਕੀਆਂ ਰਾਹੀਂ ਪੂਰਾਂ ਰੰਗ ਬੰਨ੍ਹਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਵਾਈ.ਪੀ ਮੱਕੜ ਸਨ।ਜਿਨ੍ਹਾਂ ਦਾ ਸਾਹਿਤਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ।ਸਟੇਜ ਦੀ ਪੂਰੀ ਕਾਰਵਾਈ ਜਸਵਿੰਦਰ ਸਿੰਘ ਕੁਰਾਈ ਵਾਲਾ ਡੀ.ਪੀ.ਈ, ਮੈਡਮ ਮਨਦੀਪ ਕੌਰ ਅਤੇ ਸੁਨੀਲ ਕੁਮਾਰ ਲੈਕਚਰਾਰ ਨੇ ਸੰਭਾਲੀ।
       ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਤੋਂ ਕੀਤੀ ਗਈ।ਸਰਸਵਤੀ ਵੰਦਨਾ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਚੱਲਿਆ, ਜਿਸ ਵਿੱਚ ਰਾਧੇ ਕ੍ਰਿਸ਼ਨ ਗੀਤ `ਤੇ ਡਾਂਸ ਬਹੁਤ ਪਸੰਦ ਕੀਤਾ ਗਿਆ।ਲੋਂਗ ਲਾਚੀ ਗੀਤ ਤੇ ਰੀਮੈਕਸ ਗੀਤ ਮਹਿੰਦੀ ਤੇ ਕੀਤਾ ਗਿਆ ਡਾਂਸ ਕਾਬਲੇ ਤਾਰੀਫ ਸੀ।ਵਿਦਿਆਰਥਣਾਂ ਦਾ ਭੰਗੜਾ ਤੇ ਸਭਿਆਚਾਰ ਦਾ ਮਾਣ ਗਿੱਧਾ ਬਹੁਤ ਸਲਾਹਿਆ ਗਿਆ।
ਪ੍ਰਿੰਸੀਪਲ ਵਿਜੇ ਗਰਗ ਨੇ ਮੁੱਖ ਮਹਿਮਾਨ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ `ਜੀ ਆਇਆ ਆਖਿਆ` ਅਤੇ ਸਕੂਲ ਦੀ ਸਲਾਨਾ ਰਿਪੋਰਟ ਪੜ ਕੇ ਸੁਣਾਈ। ਉਨਾਂ ਦੱਸਿਆ ਕਿ ਸਕੂਲ ਨੂੰ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਮਾਰਟ ਸਕੂਲ ਬਣਾਇਆ ਗਿਆ ਹੈ।ਮੁੱਖ ਮਹਿਮਾਨ ਪ੍ਰੋਫੈਸਰ ਵਾਈ.ਪੀ ਮੱਕੜ ਨੇ ਇਸ ਸਮਾਗਮ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ।ਉਹਨਾਂ ਆਪਣੇ ਵੱਲੋਂ ਸਕੂਲ ਦੇ ਪੰਜ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਐਲ.ਆਈ.ਸੀ ਦਫਤਰ ਮਲੋਟ ਵਲੋਂ ਵਿਸ਼ੇਸ਼ ਤੌਰ `ਤੇ ਸਮਾਗਮ ਵਿੱਚ ਪਹੁੰਚੇ ਗੁਰਦੀਪ ਸਿੰਘ ਵਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ `ਤੇ ਸਾਲ 2018 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਮੈਨੇਜਮੈਂਟ ਕਮੇਟੀ ਚੇਅਰਪਰਸਨ ਸ੍ਰੀਮਤੀ ਸਿਮਰਨ ਕੌਰ, ਵਿਦਿਅਕ ਮਾਹਿਰ ਹਿੰਮਤ ਸਿੰਘ, ਮਿਉਂਸਪਲ ਕਮੇਟੀ ਮੈਂਬਰ ਸ੍ਰੀਮਤੀ ਸ਼ਮਿਲਾ ਬਾਂਸਲ ਅਤੇ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।
   ਇਸ ਮੌਕੇ ਪਿਛਲੇ ਸਾਲ ਪੜਾਈ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ, ਪੂਰੀ ਹਾਜ਼ਰੀ ਅਤੇ ਅਨੁਸ਼ਾਸਨ ਰੱਖਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਆ ਗਿਆ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply