Oops! It appears that you have disabled your Javascript. In order for you to see this page as it is meant to appear, we ask that you please re-enable your Javascript!
Wednesday, March 20, 2019
ਤਾਜ਼ੀਆਂ ਖ਼ਬਰਾਂ

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਮਾਸਿਕ ਮੀਟਿੰਗ `ਚ ਸਰਕਾਰ ਦੀਆਂ ਨਲਾਇਕੀਆਂ `ਤੇ ਚਰਚਾ

ਸਮਰਾਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ `ਚ ਅਸਫਲ ਰਹੇ ਸਿਆਸੀ ਨੇਤਾ-  ਕਮਾਂਡੈਂਟ ਰਸ਼ਪਾਲ ਸਿੰਘ
ਸਮਰਾਲਾ, 12 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਦਫਤਰ ਵਿਖੇ PUNJ1201201902ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ 50 ਤੋਂ ਵੱਧ ਨੁਮਾਇੰਦਿਆ ਨੇ ਭਾਗ ਲਿਆ।ਮੀਟਿੰਗ ਦੀ ਸਮੁੱਚੀ ਕਾਰਵਾਈ ਦੀਪ ਦਿਲਬਰ ਕੋਟਾਲਾ ਵੱਲੋਂ ਚਲਾਈ ਗਈ। ਮੀਟਿੰਗ ਦੀ ਸ਼ੁਰੂਆਤ ਸਵਿੰਦਰ ਸਿੰਘ ਵੱਲੋਂ ਪਿਛਲੇ ਮਹੀਨੇ ਦੌਰਾਨ ਨਿਪਟਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਉਪਰੰਤ ਸਵਰਨ ਸਿੰਘ ਖਮਾਣੋਂ ਨੇ ਪੰਜਾਬ ਸਰਕਾਰ ਦੁਆਰਾ ਵਿਧਾਇਕਾਂ ਦੀਆਂ ਤਨਖਾਹਾਂ, ਪੈਨਸ਼ਨਾਂ ਅਤੇ ਭੱਤਿਆਂ ਵਿੱਚ ਕੀਤੇ ਅਥਾਹ ਵਾਧੇ ਦੀ ਨਿੰਦਿਆ ਕੀਤੀ ਅਤੇ ਕਿਹਾ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਮੁਲਾਜ਼ਮ ਜੋ ਆਪਣੀ ਸਿੱਖਿਆ ਤੇ ਲੱਖਾਂ ਰੁਪਏ ਖਰਚ ਕੇ, ਦਿਨ ਰਾਤ ਕਿਤਾਬਾਂ ਨਾਲ ਮੱਥੇ ਮਾਰ ਕੇ ਨੌਕਰੀ ਹਾਸਲ ਕਰਦੇ ਹਨ, ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕਟੌਤੀ ਕਰਨ ਲੱਗੀ ਹੋਈ ਹੈ।
ਮਹਿੰਦਰ ਸਿੰਘ ਜਟਾਣਾ ਨੇ ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਸਿਆਸੀ ਲੋਕ ਪਿੰਡਾਂ ਵਿੱਚ ਘਰ-ਘਰ ਵਿੱਚ ਆਪਣੀਆਂ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਚੁੱਕੇ ਹਨ।ਲੋਕਾਂ ਵਿੱਚ ਆਪਸੀ ਵੈਰ ਪਵਾ ਕੇ, ਪਿੰਡਾਂ ਵਿੱਚ ਧੜੇਬੰਦੀ ਬਣਾ ਕੇ  2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਖੱਟਣ ਲਈ ਲੋਕਾਂ ਵਿੱਚ ਪਾੜ ਪੁਆ ਚੁੱਕੇ ਹਨ। ਕੇਵਲ ਸਿੰਘ ਹੇਡੋਂ ਬੇਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਚਿੱਟੇ ਹਾਥੀ ਸੁਵਿਧਾ ਕੇਂਦਰਾਂ ਵਿੱਚ ਆਮ ਲੋਕਾਂ ਦੀ ਬੁਰੀ ਤਰ੍ਹਾਂ ਲੁੱਟ ਹੋ ਰਹੀ ਹੈ।ਇਨ੍ਹਾਂ ਸੁਵਿਧਾ ਕੇਂਦਰਾਂ ਵਿੱਚ ਇੱਕ ਫਾਰਮ ਦੇ 10 ਰੁਪਏ ਲਏ ਜਾਂਦੇ ਹਨ ਅਤੇ 10 ਰੁਪਏ ਫਾਰਮ ਭਰਾਈ ਦੇ ਲਏ ਜਾਂਦੇ ਹਨ, ਜਿਸ ਨਾਲ ਗਰੀਬ ਅਤੇ ਅਨਪੜ੍ਹ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾਂਦੀ ਹੈ।ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਸਰਕਾਰੀ ਸਕੂਲਾਂ ਨੂੰ ਢਾਬੇ ਅਤੇ ਪ੍ਰਾਈਵੇਟ ਸਕੂਲਾਂ ਨੂੰ ਪੰਜ ਸਿਤਾਰੇ ਹੋਟਲ ਕਹਿਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸਕੱਤਰ ਨੂੰ ਹਲਵਾਈ ਬਣਾ ਕੇ ਜੋ ਕੁੱ ਲੋਕਾਂ ਸਾਹਮਣੇ ਪਰੋਸ ਰਹੀ ਹੈ ਉਹ ਸਿੱਖਿਆ ਦਾ ਸੱਤਿਆਨਾਸ਼ ਕਰਨ ਲਈ ਬਹੁਤ ਹੈ।
ਹਰਬੰਸ ਸਿੰਘ ਮਾਂਗਟ ਨੇ ਪੰਜਾਬ ਸਰਕਾਰ ਵੱਲੋਂ ਅਖੌਤੀ ਲੀਡਰਾਂ ਅਤੇ ਧਾਰਮਿਕ ਲੁਟੇਰੇ ਬਾਬਿਆਂ ਦੀ ਸਕਿਊਰਟੀ ਤੇ ਖਰਚੇ ਨੂੰ ਰੋਕਣ ਲਈ ਵਕੀਲਾਂ ਦੀ ਸਲਾਹ ਨਾਲ ਪੰਜਾਬ ਸਰਕਾਰ ਵਿਰੁੱਧ ਮਤਾ ਪਾਇਆ ਜਾਵੇ। ਅਵਤਾਰ ਸਿੰਘ ਉਟਾਲਾਂ ਨੇ ਸਰਪੰਚੀ ਦੀਆਂ ਵੋਟਾਂ ਨਾਲ ਸਬੰਧਿਤ ਕਵਿਤਾ ਸੁਣਾਈ।ਦੀਪ ਦਿਲਬਰ ਕੋਟਾਲਾ ਨੇ ਗੀਤ ਗਾ ਕੇ ਆਪਣੀ ਹਾਜਰੀ ਲਵਾਈ।
 ਮੀਟਿੰਗ ਦੇ ਅਖੀਰ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ।ਸਮਰਾਲਾ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਅਤੇ ਸੜਕਾਂ ਦੀ ਮੰਦਹਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਛੀਵਾੜਾ ਖੰਨਾ ਰੋਡ ਦਾ ਕੰਮ ‘ਊਠ ਦੇ ਬੁੱਲ’ ਵਾਂਗ ਲਟਕ ਗਿਆ, ਜਿਸਦਾ ਉਦਘਾਟਨ ਪੰਜਾਬ ਦੇ ਸੜਕ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ ਸੀ ਅਤੇ ਕਿਹਾ ਇਹ ਲੀਡਰ ਸਿਰਫ ਉਦਘਾਟਨਾਂ ਦੇ ਡਰਾਮੇ ਕਰਨ ਜੋਗੇ ਹੀ ਰਹਿ ਗਏ ਹਨ, ਜੇਕਰ ਕੰਮ ਸ਼ੁਰੂ ਨਹੀਂ ਸੀ ਕਰਨਾ ਤਾਂ ਉਦਘਾਟਨ ਕਿਸ ਲਈ ਕੀਤਾ ਗਿਆ। ਇਨ੍ਹਾਂ ਦਾ ਕੰਮ ਆਮ ਲੋਕਾਂ ਨੂੰ ਬੁੱਧੂ ਬਣਾਉਣਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਮਾਛੀਵਾੜਾ, ਬਲਦੇਵ ਸਿੰਘ ਖਮਾਣੋਂ, ਸੁਰਿੰਦਰ ਕੁਮਾਰ, ਜਗਤਾਰ ਸਿੰਘ ਦਿਆਲਪੁਰਾ, ਕੇਵਲ ਕ੍ਰਿਸ਼ਨ ਸ਼ਰਮਾ, ਨੰਬਰਦਾਰ ਪਿ੍ਰਤਪਾਲ ਸਿੰਘ, ਨੰਬਰਦਾਰ ਜਗਤਾਰ ਸਿੰਘ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਕਾਮਰੇਡ ਬੰਤ ਸਿੰਘ, ਬਲਵੀਰ ਸਿੰਘ ਚਹਿਲਾਂ, ਲਾਭ ਸਿੰਘ ਚਹਿਲਾਂ,  ਸਿੰਘ ਚਹਿਲਾਂ, ਇਸਤਰੀ ਵਿੰਗ ਦੀ ਪ੍ਰਧਾਨ ਮਨਜੀਤ ਕੌਰ, ਅਵਤਾਰ ਸਿੰਘ ਝਾੜ ਸਾਹਿਬ, ਬਲਦੇਵ ਸਿੰਘ ਖਮਾਣੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜਰ ਸਨ।ਅਖੀਰ `ਚ ਸਟੇਜ ਸਕੱਤਰ ਦੀਪ ਦਿਲਬਰ ਨੇ ਆਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>