Saturday, April 20, 2024

ਕੌਮੀ ਖੇਡ `ਚ ਚਾਂਦੀ ਤਗਮਾ ਜੇਤੂ ਖਿਡਾਰਨ ਦਾ ਪਿੰਡ ਵਾਸੀਆਂ ਵੱਲੋ ਸਨਮਾਨ

ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) –  ਬੀਤੇ ਦਿਨੀ ਨਾਗਪੁਰ (ਮਹਾਰਾਸ਼ਟਰ) ਵਿਖੇ ਹੋਇਆ ਨੈਸ਼ਨਲ ਓਪਨ ਅਸਤੇ-ਡੂ-ਅਖਾੜਾ PUNJ1301201909(ਪ੍ਰਾਚੀਨ ਦੇਸੀ ਖੇਡ) ਖੇਡਾਂ ਵਿੱਚ ਕੋਮੀ ਪੱਧਰ `ਤੇ ਸਿਲਵਰ ਮੈਡਲ ਜਿੱਤਣ ਵਾਲੀ ਬੇਅੰਤ ਕੌਰ ਦਾ ਉਸ ਦੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪਹੁੰਚਣ `ਤੇ ਪਿੰਡ ਵਾਸੀਆ ਵੱਲੋ ਭਰਵਾ ਸੁਆਗਤ ਕੀਤਾ ਗਿਆ।ਇਸ ਮੌਕੇ ਪਿੰਡ ਦੀ ਸਰਪੰਚ ਗੁਰਮੇਲ ਕੌਰ ਨੇ ਜੇਤੂ ਖਿਡਾਰਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡ ਉਸ ਨੂੰ ਅੱਗੇ ਵਧਣ ਲਈ ਸਦਾ ਹੱਲਾਸ਼ੇਰੀ ਅਤੇ ਸਹਿਯੋਗ ਦਿੱਤਾ ਜਾਵੇਗਾ।ਜੇਤੂ ਖਿਡਾਰਨ ਬੇਅੰਤ ਕੌਰ ਨੇ ਕਿਹਾ ਕਿ ਅਸਤੇ-ਡੂ-ਅਖਾੜਾ ਕਈ ਆਧੁਨਿਕ ਖੇਡਾਂ ਦੀ ਮੂਲ ਖੇਡ ਹੈ।ਇਸ ਨੂੰ ਖੇਡਣ ਵਿੱਚ ਜਿੱਥੇ ਆਨੰਦ ਆਉਦਾ ਹੈ ਉਥੇ ਮਾਨਸਿਕ ਅਤੇ ਸਰੀਰਕ ਸੰਤੁਲਨ ਸਥਿਰ ਰੱਖਣ ਲਈ ਵਿਸ਼ੇਸ ਅਨੁਭਵ ਦੀ ਜਰੂਰਤ ਰਹਿੰਦੀ ਹੈ।
ਇਸ ਮੌਕੇ ਕਲੱਬ ਪ੍ਰਧਾਨ ਪਰਵਿੰਦਰ ਸਿੰਘ ਕੂੰਨਰ, ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਨ, ਸਰਪੰਚ ਜੀਤਾ ਸਿੰਘ ਜੱਸੜ, ਬਲਾਕ ਸੰਮਤੀ ਮੈਬਰ ਕੁੰਦਨ ਸਿੰਘ, ਗੁਰਇਕਬਾਲ ਸਿੰਘ ਬਾਲੀ, ਪੰਚ ਸੁਖਵਿੰਦਰ ਸਿੰਘ, ਪੰਚ ਹਾਕਮ ਸਿੰਘ, ਪੰਚ ਕੁਲਦੀਪ ਕੌਰ, ਸਮਾਜਸੇਵੀ ਜਸਵੀਰ ਕੌਰ, ਕੁਲਵੰਤ ਸਿੰਘ ਭੱਪਾ, ਡਾ. ਮੱਖਣ ਸਿੰਘ ਧਾਲੀਵਾਲ, ਚਾਦੀ ਸਿੰਘ ਧਾਲੀਵਾਲ, ਗੁਰਜੀਵਨ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਕੂੰਨਰ, ਮਲਕੀਤ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply