Thursday, April 25, 2024

ਨਾਵਲਕਾਰਾ ਵਰਿੰਦਰ ਪੰਨੂ ਦੀ ਮੌਤ `ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਦੀ ਪ੍ਰਮੁੱਖ ਨਾਵਲਕਾਰਾ, ਸ਼ਾਇਰਾ ਤੇ ਤਰਕਸ਼ੀਲ ਆਗੂ ਵਰਿੰਦਰ ਪੰਨੂ ਇਸ ਫਾਨੀ ਸੰਸਾਰ ਨੂੰ PUNJ1401201804ਅਲਵਿਦਾ ਆਖ ਗਏ।ਉਨ੍ਹਾਂ ਅਮ੍ਰਿਤਸਰ ਨੇੜਲੇ ਆਪਣੇ ਜੱਦੀ ਪਿੰਡ ਬੁਰਜ ਵਿਖੇ ਅੰਤਿਮ ਸਵਾਸ ਲਏ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ,ਦੇਵ ਦਰਦ ਅਤੇ ਹਜਾਰਾ ਸਿੰਘ ਚੀਮਾ ਨੇ ਵਰਿੰਦਰ ਪੰਨੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜਿਥੇ ਉਨ੍ਹਾਂ ਬਹੁ ਚਰਚਿਤ ਨਾਵਲ `ਪੰਧ ਜਿੰਦਗੀ ਦਾ` ਤੇ `ਲੁਕਣਮੀਟੀ` ਪੰਜਾਬੀ ਸਾਹਿਤ ਦੀ ਝੋਲੀ ਪਾਏ।ਉਥੇ ਪੰਜਾਬੀ ਸ਼ਾਇਰੀ ਦੇ ਨਾਲ-ਨਾਲ ਤਰਕਸ਼ੀਲ ਵਿਚਾਰਾਂ ਰਾਹੀਂ ਸਮਾਜ ਅੰਦਰ ਫੈਲੇ ਵੈਹਿਮਾਂ ਭਰਮਾਂ ਵਿਰੋਧ ਲੋਕਾਂ ਨੂੰ ਲਾਮਬੰਦ ਕੀਤਾ।ਵਰਿੰਦਰ ਪੰਨੂ ਦੇ ਬੇਵਕਤੇ ਤੁਰ ਜਾਣ `ਤੇ ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਅਰਤਿੰਦਰ ਸੰਧੂ, ਧਰਵਿੰਦਰ ਔਲਖ, ਗੁਰਬਾਜ ਛੀਨਾ, ਸਰਬਜੀਤ ਸੰਧੂ, ਹਰਜੀਤ ਸੰਧੂ, ਸੈਲਿੰਦਰਜੀਤ ਰਾਜਨ, ਜਗਤਾਰ ਗਿੱਲ, ਮੁਖਤਾਰ ਗਿੱਲ, ਜਸਬੀਰ ਝਬਾਲ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply